ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ‘ਚ ਸੋਮਵਾਰ ਦੁਪਹਿਰ ਨੂੰ ਇਕ ਨਿਰਮਾਣ ਅਧੀਨ ਇਮਾਰਤ ਦੀ ਛੇਵੀ ਮੰਜ਼ਿਲ ‘ਤੋਂ ਇਕ ਵਿਦਿਆਰਥਣ ਨੇ ਛਾਲ ਮਾਰ ਦਿੱਤੀ। ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਲੋਕ ਲੜਕੀ ਨੂੰ ਛਾਲ ਮਾਰਦਾ ਦੇਖ ਕੇ ਲੋਕ ਉਸ ਨੂੰ ਹੇਠਾਂ ਉਤਰਨ ਲਈ ਮਨਾਉਂਦੇ ਰਹੇ ਪਰ ਲੜਕੀ ਨਹੀਂ ਮੰਨੀ। ਇਸ ਘਟਨਾ ਦੀ ਵੀਡੀਓ ਸ਼ੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਹੈ।
ਸੂਚਨਾ ਅਨੁਸਾਰ ਮ੍ਰਿਤਕ 16 ਸਾਲਾ ਵਿਦਿਆਰਥਣ ਸੰਤੋਸ਼ੀ ਨਗਰ ਦੇ ਸਰਕਾਰੀ ਸਕੂਲ ‘ਚ 9ਵੀਂ ਜਮਾਤ ‘ਚ ਪੜ੍ਹਦੀ ਸੀ। ਜਦੋਂ ਲੜਕੀ ਨੇ ਛਾਲ ਮਾਰੀ ਤਾਂ ਉਸ ਨੇ ਸਕੂਲ ਦੀ ਡਰੈੱਸ ਪਾਈ ਹੋਈ ਸੀ। ਜਿਸ ਇਮਾਰਤ ਤੋਂ ਲੜਕੀ ਨੇ ਛਾਲ ਮਾਰੀ, ਉਹ ਇਮਾਰਤ ਰਾਏਪੁਰ ਵਿਕਾਸ ਅਥਾਰਟੀ ਦੀ ਹੈ। ਲੜਕੀ ਦਾ ਘਰ ਇੱਥੋਂ ਸਿਰਫ਼ 1 ਕਿਲੋਮੀਟਰ ਦੂਰ ਹੈ। ਅਕਸਰ ਉਹ ਇਸੇ ਰਸਤੇ ਤੋਂ ਸਕੂਲ ਆਉਂਦੀ-ਜਾਂਦੀ ਰਹਿੰਦੀ ਸੀ। ਘਟਨਾ ਸਬੰਧੀ ਵਧੇਰੇ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਚੋਰ ਗੈਂਗ ਸਰਗਰਮ, ਘਰ ਦੇ ਬਾਹਰ ਖੜ੍ਹੀ ਇਨੋਵਾ ਕਾਰ ਲੈ ਹੋਏ ਫ਼ਰਾਰ
ਰਾਏਪੁਰ ਜ਼ਿਲੇ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਨੌਵੀਂ ਜਮਾਤ ਦੀ ਵਿਦਿਆਰਥਣ ਨੇ ਅੱਜ ਦੁਪਹਿਰ ਨੂੰ ਉਸਾਰੀ ਅਧੀਨ ਇਮਾਰਤ ਦੀ ਛੇਵੀਂ ਮੰਜ਼ਿਲ ‘ਤੇ ਪਹੁੰਚ ਕੇ ਉਥੋਂ ਛਾਲ ਮਾਰ ਦਿੱਤੀ। ਘਟਨਾ ਤੋਂ ਬਾਅਦ ਸਥਾਨਕ ਲੋਕ ਉਸ ਨੂੰ ਨਜ਼ਦੀਕੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਨੂੰ ਇਸ ਘਟਨਾ ਸਬੰਧੀ ਵਿਦਿਆਰਥਣ ਕੋਲੋਂ ਕੋਈ ਪੱਤਰ ਬਰਾਮਦ ਨਹੀਂ ਹੋਇਆ ਹੈ। ਪੁਲਿਸ ਅਧਿਕਾਰੀਆਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਹੋਰ ਜਾਣਕਾਰੀ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਮਿਲੇਗੀ ਕਿ 16 ਸਾਲ ਦੀ ਲੜਕੀ ਨੇ ਇਹ ਖੌਫ਼ਨਾਕ ਕਦਮ ਕਿਉਂ ਚੁੱਕਿਆ।
ਵੀਡੀਓ ਲਈ ਕਲਿੱਕ ਕਰੋ -: