ਹੈਦਰਾਬਾਦ ‘ਤੋਂ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਇਕ 22 ਸਾਲਾ ਨੌਜਵਾਨ ਨੇ ਆਪਣੇ ਹੀ ਦੋਸਤ ਦਾ ਗਲਾ ਘੁੱਟ ਕੇ ਹੱਤਿਆ ਕੀਤੀ ਕਿਉਂਕਿ ਉਸਦਾ ਦੋਸਤ ਨੌਜਵਾਨ ਦੀ ਪ੍ਰੇਮਿਕਾ ਨੂੰ ਮੈਸੇਜ ਕਰਦਾ ਸੀ ਅਤੇ ਕਾਲ ਕਰਦਾ ਸੀ। ਕਤਲ ਤੋਂ ਬਾਅਦ ਨੌਜਵਾਨ ਨੇ ਉਸ ਦਾ ਦਿਲ ਅਤੇ ਪ੍ਰਾਈਵੇਟ ਪਾਰਟ ਕੱਢ ਦਿੱਤਾ। ਫਿਰ ਸ਼ੁੱਕਰਵਾਰ ਨੂੰ ਥਾਣੇ ਜਾ ਕੇ ਆਤਮ ਸਮਰਪਣ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਦੋਸ਼ੀ ਦੇ ਬਿਆਨਾਂ ਤੋਂ ਬਾਅਦ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਹਰੀਹਰ ਕ੍ਰਿਸ਼ਨ ਅਤੇ ਉਸਦਾ ਦੋਸਤ ਨਵੀਨ ਦਿਲਸੁਖ ਨਗਰ ਦੇ ਇੱਕ ਕਾਲਜ ਵਿੱਚ ਇਕੱਠੇ ਪੜ੍ਹਦੇ ਸਨ। ਜਿਸ ਲੜਕੀ ਕਾਰਨ ਹਰੀਹਰ ਨੇ ਆਪਣੇ ਦੋਸਤ ਦਾ ਕਤਲ ਕੀਤਾ ਸੀ, ਉਹ ਵੀ ਉਸੇ ਕਾਲਜ ਵਿੱਚ ਪੜ੍ਹਦੀ ਸੀ। ਹਰੀਹਰ ਅਤੇ ਨਵੀਨ ਦੋਹਾਂ ਨੂੰ ਉਸ ਕੁੜੀ ਨਾਲ ਪਿਆਰ ਹੋ ਗਿਆ। ਪਰ ਨਵੀਨ ਨੇ ਇਹ ਗੱਲ ਪਹਿਲਾਂ ਲੜਕੀ ਨੂੰ ਦੱਸੀ ਅਤੇ ਫਿਰ ਲੜਕੀ ਅਤੇ ਨਵੀਨ ਦੋਵਾਂ ਵਿਚਕਾਰ ਸਬੰਧ ਬਣ ਗਏ। ਹਾਲਾਂਕਿ ਕੁਝ ਸਾਲਾਂ ਬਾਅਦ ਦੋਵੇਂ ਵੱਖ ਹੋ ਗਏ ਅਤੇ ਫਿਰ ਲੜਕੀ ਨੇ ਹਰੀਹਰ ਨਾਲ ਸਬੰਧ ਬਣਾ ਲਏ।
ਇਹ ਵੀ ਪੜ੍ਹੋ : ਲੀਬੀਆ ‘ਚ ਫਸੇ 8 ਭਾਰਤੀ ਨੌਜਵਾਨਾਂ ਦੀ 2 ਮਾਰਚ ਨੂੰ ਹੋਵੇਗੀ ਦੇਸ਼ ਵਾਪਸੀ
ਦੋਸ਼ੀ ਨੇ ਪੁਲਿਸ ਨੂੰ ਦੱਸਿਆ ਕਿ ਬ੍ਰੇਕਅੱਪ ਦੇ ਬਾਵਜੂਦ ਨਵੀਨ ਲਗਾਤਾਰ ਲੜਕੀ ਦੇ ਸੰਪਰਕ ‘ਚ ਸੀ। ਉਹ ਉਸਨੂੰ ਮੈਸਿਜ ਕਰਦਾ ਰਿਹਾ ਅਤੇ ਉਸਨੂੰ ਕਾਲ ਕਰਦਾ ਰਿਹਾ, ਜਿਸ ਨਾਲ ਹਰੀਹਰ ਬਹੁਤ ਪਰੇਸ਼ਾਨ ਸੀ। ਕਰੀਬ ਤਿੰਨ ਮਹੀਨੇ ਇਹ ਸਿਲਸਿਲਾ ਚੱਲਦਾ ਰਿਹਾ ਅਤੇ ਦੋਸ਼ੀ ਹਰੀਹਰ ਮੌਕੇ ਦੀ ਤਲਾਸ਼ ਕਰਦਾ ਰਿਹਾ। 17 ਫਰਵਰੀ ਨੂੰ ਹਰੀਹਰ ਅਤੇ ਨਵੀਨ ਸ਼ਰਾਬ ਦੇ ਨਸ਼ੇ ਵਿੱਚ ਸਨ। ਦੋਵਾਂ ਵਿਚਾਲੇ ਕਾਫੀ ਬਹਿਸ ਹੋਈ। ਇਸ ਦੌਰਾਨ ਹਰੀਹਰ ਨੇ ਗੁੱਸੇ ‘ਚ ਆ ਕੇ ਨਵੀਨ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਦੋਸਤ ਦੀਆਂ ਉਂਗਲਾਂ, ਗਰਦਨ ਵੱਢੀਆਂ ਅਤੇ ਦਿਲ ਅਤੇ ਪ੍ਰਾਈਵੇਟ ਪਾਰਟ ਵੀ ਕੱਢਿਆ । ਦੋਸ਼ੀ ਹਰੀਹਰ ਦੇ ਦੱਸਿਆ ਕਿ ਉਸ ਨੇ ਕਤਲ ਤੋਂ ਬਾਅਦ ਲਾਸ਼ ਦੀਆਂ ਫੋਟੋਆਂ ਵੀ ਲਈਆਂ ਸਨ। ਇਸ ਤੋਂ ਬਾਅਦ ਵਟਸਐਪ ‘ਤੇ ਗਰਲਫ੍ਰੈਂਡ ਨੂੰ ਸ਼ੇਅਰ ਕੀਤੀਆਂ ਸਨ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ‘ਚ ਜੁਟ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: