ਹਰਿਆਣਾ ਦੇ ਇਕ ਪ੍ਰਾਈਵੇਟ ਸਕੂਲ ਵਿਚ ਤਿਲਕ ਲਗਾ ਕੇ ਵਿਦਿਆਰਥੀਆਂ ਦੇ ਆਉਣ ‘ਤੇ ਉਸ ਦੀ ਤੇਜ਼ਾਬ ਨਾਲ ਮਿਟਾਉਣ ਦੀ ਧਮਕੀ ਦੇਣ ਵਾਲੇ ਟੀਚਰ ਖਿਲਾਫ ਮਾਪਿਆਂ ਨੇ ਖੂਬ ਹੰਗਾਮਾ ਕੀਤਾ। ਬਾਅਦ ਵਿਚ ਸਕੂਲ ਮੈਨੇਜਮੈਂਟ ਨੇ ਆਪਣੀ ਗਲਤੀ ਮੰਨ ਲਈ ਤਾਂ ਮਾਮਲਾ ਸ਼ਾਂਤ ਹੋਇਆ। ਮਾਪਿਆਂ ਨੇ ਸ਼ਿਕਾਇਤ ਕੀਤੀ ਕਿ ਟੀਚਰ 11ਵੀਂ ਤੇ 12ਵੀਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਚੋਟੀ ਰੱਖਣ ਤੇ ਤਿਲਕ ਲਗਾਉਣ ਲਈ ਤੰਗ-ਪ੍ਰੇਸ਼ਾਨ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਜਦੋਂ ਬੱਚੇ ਤਿਲਕ ਲਗਾ ਕੇ ਪਹੁੰਚੇ ਤਾਂ ਟੀਚਰ ਨੇ ਦੁਬਾਰਾ ਤਿਲਕ ਲਗਾ ਕੇ ਆਉਣ ‘ਤੇ ਇਸ ਨੂੰ ਤੇਜ਼ਾਬ ਨਾਲ ਸਾਫ ਕਰਨ ਦੀ ਧਮਕੀ ਦਿੱਤੀ। ਇਹ ਗੱਲ ਬੱਚਿਆਂ ਨੇ ਮਾਪਿਆਂ ਨੂੰ ਦੱਸੀ। ਮਾਪੇ ਜਨ ਜਾਗ੍ਰਿਤੀ ਫਾਊਂਡੇਸ਼ਨ ਦੇ ਮੈਂਬਰਾਂ ਨਾਲ ਸਕੂਲ ਪਹੁੰਚੇ। ਉਨ੍ਹਾਂ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਨੇ ਲੋਕਾਂ ਨੂੰ ਆਪਣੇ ਦਫਤਰ ਗੱਲਬਾਤ ਲਈ ਬੁਲਾਇਆ। ਮਾਪਿਆਂ ਨੇ ਕਿਹਾ ਕਿ ਚੋਟੀ ਰੱਖਣਾ ਭਾਰਤੀ ਸੰਸਕ੍ਰਿਤੀ ਦਾ ਪ੍ਰਤੀਕ ਹੈ।
ਇਹ ਵੀ ਪੜ੍ਹੋ : ਅੰਬਾਲਾ ਹੈਫੇਡ ਦੇ ਗੋਦਾਮ ‘ਚ ਲੱਖਾਂ ਦਾ ਘੁਟਾਲਾ: ਕਣਕ-ਝੋਨੇ ਦੀਆਂ 580 ਬੋਰੀਆਂ ਗਾਇਬ
ਮਾਂ ਭਾਰਤੀ ਜਨ ਜਾਗ੍ਰਿਤੀ ਫਾਊਂਡੇਸ਼ਨ ਦੇ ਬਾਲ ਕ੍ਰਿਸ਼ਨ ਨੇ ਕਿਹਾ ਕਿ ਲੋਕ ਬੱਚਿਆਂ ਨੂੰ ਸਕੂਲ ਇਸ ਲਈ ਭੇਜਦੇ ਹਨ ਕਿ ਉਹ ਸੱਭਿਅਕ ਬਣਨ ਤੇ ਆਪਣੀ ਸੰਸਕ੍ਰਿਤੀ ਤੇ ਪ੍ਰੰਪਰਾ ਨਾਲ ਜੁੜੇ ਰਹਿਣ। ਅਜਿਹੇ ਵਿਚ ਸਕੂਲਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉੁਹ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸੰਸਕ੍ਰਿਤੀ ਪ੍ਰਤੀ ਜਾਗਰੂਕ ਕਰਨ ਪਰ ਸਕੂਲ ਵਿਚ ਇਸ ਦੇ ਉਲਟ ਕੰਮ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਦੂਜੇ ਪਾਸੇ ਟੀਚਰ ਦਾ ਕਹਿਣਾ ਹੈ ਕਿ ਤੇਜ਼ਾਬ ਨਾਲ ਤਿਲਕ ਮਿਟਾਉਣ ਦਾ ਦੋਸ਼ ਗਲਤ ਹੈ। ਚੋਟੀ ਰੱਖਣ ਤੇ ਤਿਲਕ ਲਗਾਉਣ ਦਾ ਵਿਰੋਧ ਨਹੀਂ ਕੀਤਾ ਗਿਆ ਹੈ ਸਗੋਂ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਰੱਖਣ ਲਈ ਕਿਹਾ ਗਿਆ ਸੀ। ਚੋਟੀ ਵੱਡੀ ਹੋਣ ‘ਤੇ ਉਸ ਨੂੰ ਬੰਨ੍ਹਣ ਅਤੇ ਤਿਲਕ ਨੂੰ ਵਿਚਕਾਰ ਲਗਾਉਣ ਲਈ ਕਿਹਾ ਗਿਆ ਸੀ। ਸਕੂਲ ਵਿਚ ਅਨੁਸ਼ਾਸਨ ਸਿਖਾਇਆ ਜਾਂਦਾ ਹੈ ਤਾਂ ਇਹ ਸਾਰੀਆਂ ਚੀਜ਼ਾਂ ਇਸ ਦੇ ਦਾਇਰੇ ਵਿਚ ਆਉਂਦੀਆਂ ਹਨ। ਸਕੂਲ ਕਿਸੇ ਦੇ ਧਰਮ, ਆਸਥਾ, ਵਿਚਾਰ ਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਵਿਰੋਧ ਨਹੀਂ ਕਰਦਾ ਹੈ।