ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਹੁਣ ਜੇਲ੍ਹ ਜਾਣਾ ਹੀ ਹੋਵੇਗਾ। ਸੁਪਰੀਮ ਕੋਰਟ ਨੇ ਕਿਊਰੇਟਿਵ ਪਟੀਸ਼ਨ ਨੂੰ ਤਤਕਾਲ ਸੁਣਨ ਤੋਂ ਇਨਕਾਰ ਕਰ ਦਿੱਤਾ ਹੈ। ਸਿੱਧੂ ਨੂੰ ਹੁਣ ਕੋਰਟ ਵਿਚ ਸਰੰਡਰ ਕਰਨਾ ਹੋਵੇਗਾ ਨਹੀਂ ਤਾਂ ਪੰਜਾਬ ਪੁਲਿਸ ਉਨ੍ਹਾਂ ਨੂੰ ਗ੍ਰਿਫਤਰ ਕਰੇਗੀ।
ਇਸ ਤੋਂ ਪਹਿਲਾਂ ਸਿੱਧੂ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਦੀ ਪਟੀਸ਼ਨ ‘ਤੇ ਜਸਟਿਸ ਏਐੱਮ ਖਾਨਵਿਲਕਰ ਨੇ ਕਿਹਾ ਕਿ ਅਸੀਂ ਚੀਫ ਜਸਟਿਸ ਕੋਲ ਮਾਮਲੇ ਨੂੰ ਭੇਜ ਰਹੇ ਹਾਂ। ਉਹ ਇਸ ‘ਤੇ ਸੁਣਵਾਈ ਦਾ ਫੈਸਲਾ ਕਰਨਗੇ। ਸਿੱਧੂ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਕੋਰਟ ਤੋਂ ਇੱਕ ਹਫਤੇ ਦੀ ਮੌਹਲਤ ਮੰਗੀ ਸੀ।
ਕਿਊਰੇਟਿਵ ਪਟੀਸ਼ਨ ਉਦੋਂ ਦਾਇਰ ਕੀਤੀ ਜਾਂਦੀ ਹੈ ਜਦੋਂ ਸੁਪਰੀਮ ਕੋਰਟ ਵਿੱਚ ਕਿਸੇ ਦੋਸ਼ੀ ਦੀ ਸਮੀਖਿਆ ਪਟੀਸ਼ਨ ਖਾਰਜ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਕਿਊਰੇਟਿਵ ਪਟੀਸ਼ਨ ਇੱਕ ਆਖਰੀ ਮੌਕਾ ਹੁੰਦਾ ਹੈ, ਜਿਸ ਰਾਹੀਂ ਦੋਸ਼ੀ ਆਪਣੇ ਲਈ ਯਕੀਨੀ ਸਜ਼ਾ ਵਿੱਚ ਨਰਮੀ ਦੀ ਅਪੀਲ ਕਰ ਸਕਦਾ ਹੈ।
ਸੁਪਰੀਮ ਕੋਰਟ ਨੇ ਵੀਰਵਾਰ ਨੂੰ 34 ਸਾਲ ਪੁਰਾਣੇ ਰੋਡਰੇਜ ਕੇਸ ਵਿਚ ਸਿੱਧੂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ। ਸਿੱਧੂ ਦੇ ਸਰੰਡਰ ਸਮੇਂ ਸਮਰਥਕਾਂ ਨੂੰ ਬੁਲਾ ਲਿਆ ਗਿਆ ਹੈ। ਪਟਿਆਲਾ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਨਰਿੰਦਰ ਪਾਲ ਲਾਲੀ ਨੇ ਪਾਰਟੀ ਵਰਕਰਾਂ ਨੂੰ ਇਸ ਸਬੰਧੀ ਮੈਸੇਜ ਵੀ ਭੇਜਿਆ ਹੈ। ਸਿੱਧੂ ਫਿਲਹਾਲ ਆਪਣੇ ਪਟਿਆਲਾ ਵਾਲੇ ਘਰ ਵਿਚ ਮੌਜੂਦ ਹਨ ਜਿਥੇ ਉਨ੍ਹਾਂ ਦੇ ਸਮਰਥਕ ਕਾਂਗਰਸ ਨੇਤਾ ਨੂੰ ਮਿਲਣ ਪਹੁੰਚੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਸੁਪਰੀਮ ਕੋਰਟ ਦੇ ਸਿੱਧੂ ਨੂੰ ਇਕ ਸਾਲ ਕੈਦ ਦੀ ਸਜ਼ਾ ਦਾ ਹੁਕਮ ਪਹਿਲਾਂ ਪੰਜਾਬ ਹਰਿਆਣਾ ਹਾਈਕੋਰਟ ਪਹੁੰਚੇਗਾ। ਉਥੇ ਉਨ੍ਹਾਂ ਨੂੰ ਪਟਿਆਲਾ ਤੇ ਜ਼ਿਲ੍ਹਾ ਤੇ ਸੈਸ਼ਨ ਕੋਰਟ ਵਿਚ ਭੇਜਿਆ ਜਾਵੇਗਾ। ਸਿੱਧੂ ਖੁਦ ਸਰੰਡਰ ਕਰਨਗੇ ਤਾਂ ਠੀਕ ਨਹੀਂ ਤਾਂ ਸਬੰਧਤ ਪੁਲਿਸ ਥਾਣੇ ਵਿਚ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਨੂੰ ਕਿਹਾ ਜਾਵੇਗਾ।
ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਸਿੱਧੂ ‘ਤੇ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਹਾਥੀ ‘ਤੇ ਚੜ੍ਹਨ ਸਮੇਂ ਤਾਂ ਸਿਹਤ ਵਧੀਆ ਸੀ। ਸਰੰਡਰ ਕਰਦੇ ਸਮੇਂ ਘਬਰਾਹਟ ਹੋ ਰਹੀ ਹੈ। ਕਲ ਤਾਂ ਕਿਹਾ ਸੀ ਕਾਨੂੰਨ ਦਾ ਪੂਰਾ ਸਨਮਾਨ ਕਰਦੇ ਹਨ
ਇਸ ‘ਤੇ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਕਿਹਾ ਕਿ ਸਿੱਧੂ ਦੀ ਸਰਜਰੀ ਹੋਈ ਹੈ ਜਿਸ ਦਾ ਅਜੇ ਟ੍ਰੀਟਮੈਂਟ ਚੱਲ ਰਿਹਾ ਹੈ। ਸਿੱਧੂ ਕਣਕ ਦੀ ਰੋਟੀ ਨਹੀਂ ਖਾ ਸਕਦੇ। ਉਹ ਸਪੈਸ਼ਲ ਡਾਇਟ ਖਾਧੇ ਹਨ। ਉਨ੍ਹਾਂ ਨੂੰ ਲੀਵਰ ਦੀ ਪ੍ਰਾਬਲਮ ਹੈ। ਉਨ੍ਹਾਂ ਦੇ ਪੈਰ ਵਿਚ ਵੀ ਪ੍ਰਾਬਲਮ ਹੈ। ਸਿੱਧੂ ਜੇਲ੍ਹ ਤੋਂ ਨਹੀਂ ਡਰਦੇ ਪਰ ਉਥੇ ਜਾਣ ਤੋਂ ਪਹਿਲਾਂ ਪੂਰੀ ਜਾਣਕਾਰੀ ਦੇ ਰਹੇ ਹਨ। ਸਿੱਧੂ ਕਿਸੇ ਵੀ ਸਮੇਂ ਸਰੰਡਰ ਲਈ ਤਿਆਰ ਹਨ।