ਅੱਜ 1 ਜਨਵਰੀ ਨੂੰ ਨਵੇਂ ਸਾਲ ਮੌਕੇ ਹਰ ਪਾਸੇ ਜਸ਼ਨ ਦਾ ਮਾਹੌਲ ਹੈ। ਹਰ ਕੋਈ ਨਵੇਂ ਸਾਲ ਦੀ ਆਮਦ ਦਾ ਜਸ਼ਨ ਮਨਾ ਰਿਹਾ ਹੈ। ਇਸੇ ਦੌਰਾਨ Swiggy ਕੰਪਨੀ ‘ਤੋਂ ਇਕ ਹੈਰਾਨ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ, ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਸ਼ਨੀਵਾਰ 31 ਦਸੰਬਰ ਨੂੰ Swiggy ਨੇ 3.50 ਲੱਖ ਬਿਰਿਆਨੀ ਦੇ ਆਰਡਰ ਡਿਲੀਵਰ ਕੀਤੇ ਹਨ। ਇੰਨਾ ਹੀ ਨਹੀਂ ਸੂਤਰਾਂ ਮੁਤਾਬਕ ਫੂਡ ਡਿਲੀਵਰੀ ਐਪ Swiggy ਕੰਪਨੀ ਨੇ ਰਾਤ 10.25 ਵਜੇ ਤੱਕ ਦੇਸ਼ ਭਰ ‘ਚ 61,000 ਤੋਂ ਵੱਧ ਪਿੱਜ਼ਾ ਦੇ ਆਰਡਰ ਡਿਲੀਵਰ ਕੀਤੇ ਹਨ।
ਜਾਣਕਾਰੀ ਅਨੁਸਾਰ Swiggy ਕੰਪਨੀ ਨੇ ਟਵਿਟਰ ‘ਤੇ ਇਕ ਸਰਵੇ ਕੀਤਾ ਸੀ। ਜਿਸ ‘ਚ ਯੂਜ਼ਰਸ ਨੂੰ ਵੋਟ ਦੇ ਕੇ ਦੱਸਣਾ ਸੀ ਕਿ ਕਿਹੜੀ ਬਿਰਿਆਨੀ ਸਭ ਤੋਂ ਵੱਧ ਆਰਡਰ ਕੀਤੀ ਗਈ ਹੈ। ਟਵਿੱਟਰ ‘ਤੇ ਕੀਤੇ ਗਏ ਇਸ ਸਰਵੇਖਣ ਅਨੁਸਾਰ, 75.4 ਫੀਸਦੀ ਆਰਡਰ ਹੈਦਰਾਬਾਦੀ ਬਿਰਿਆਨੀ, 14.2 ਫੀਸਦੀ ਲਖਨਊ ਬਿਰਿਆਨੀ ਅਤੇ 0.4 ਫੀਸਦੀ ਕੋਲਕਾਤਾ ਬਿਰਿਆਨੀ ਆਰਡਰ ਆਏ। ਇਸ ਦੇ ਨਾਲ ਹੀ ਨਵੇਂ ਸਾਲ ਦੇ ਜਸ਼ਨ ਦੇ ਮੌਕੇ ‘ਤੇ 12,344 ਲੋਕਾਂ ਨੇ Swiggy ਤੋਂ ਖਿਚੜੀ ਦਾ ਵੀ ਆਰਡਰ ਕੀਤਾ ਸੀ।
ਇਹ ਵੀ ਪੜ੍ਹੋ : ਐਲਨ ਮਸਕ ‘ਤੇ ਕੇਸ ਦਰਜ, ਦਫਤਰ ਦਾ ਕਿਰਾਇਆ ਨਹੀਂ ਦੇ ਸਕੇ ਟੇਸਲਾ ਦੇ ਅਰਬਪਤੀ CEO!
ਇਸ ਦੀ ਜਾਣਕਾਰੀ Swiggy ਕੰਪਨੀ ਵੱਲੋਂ ਟਵਿਟਰ ‘ਤੇ ਸਾਂਝੀ ਕੀਤੀ ਗਈ ਹੈ। Swiggy ਦੇ CEO ਸ਼੍ਰੀਹਰਸ਼ ਮੈਜੇਟੀ ਨੇ ਬੀਤੀ ਸ਼ਾਮ ਇੱਕ ਟਵੀਟ ਵਿੱਚ ਕਿਹਾ ਕਿ ਅਸੀਂ ਪਹਿਲਾਂ ਹੀ ਨਵੇਂ ਸਾਲ ਦੀ ਪਾਰਟੀ ਦੀ ਸ਼ਾਨਦਾਰ ਸ਼ੁਰੂਆਤ ਕਰਨ ਜਾ ਰਹੇ ਹਾਂ। ਅਸੀਂ ਨਵੇਂ ਸਾਲ ‘ਤੋਂ ਪਹਿਲਾਂ ਹੀ 1.3 ਮਿਲੀਅਨ ਤੋਂ ਵੱਧ ਆਰਡਰ ਦੇ ਚੁੱਕੇ ਹਾਂ।
ਕੰਪਨੀ ਦੇ ਸੂਤਰਾਂ ਅਨੁਸਾਰ ਕੁੱਲ 3.50 ਲੱਖ ਆਰਡਰ ਦੇ ਨਾਲ ਸਭ ਤੋਂ ਵੱਧ ਬਿਰਿਆਨੀ ਦੀ ਡਿਲੀਵਰੀ ਕੀਤੀ ਗਈ ਸੀ। ਸ਼ਨੀਵਾਰ ਸ਼ਾਮ 7.20 ਵਜੇ ਤੱਕ 1.65 ਲੱਖ ਬਿਰਿਆਨੀ ਦੇ ਆਰਡਰ ਡਿਲੀਵਰ ਕੀਤੇ ਜਾ ਚੁੱਕੇ ਸਨ। ਦੱਸਣਯੋਗ ਗੱਲ ਇਹ ਹੈ ਕਿ ਕੁੱਲ 3.50 ਲੱਖ ਆਰਡਰਾਂ ਵਿੱਚੋਂ 178,459 ਆਰਡਰ ਲੋਕਾਂ ਨੇ ਪਰਿਵਾਰ ਜਾਂ ਦੋਸਤਾਂ ਲਈ ਦਿੱਤੇ ਸਨ। ਇਸ ਦਾ ਜ਼ਿਕਰ ਕਰਦੇ ਹੋਏ, ਕੰਪਨੀ ਨੇ ਇੱਕ ਪੋਸਟ ਵੀ ਲਿਖੀ ਸੀ, ਜਿਸ ਵਿੱਚ ਲਿਖਿਆ ਕਿ ਤੁਸੀਂ ਸਾਰੇ 178,459 ਲੋਕ ਅਸਲ ਵਿੱਚ ਪਿਆਰੇ ਹੋ।
ਵੀਡੀਓ ਲਈ ਕਲਿੱਕ ਕਰੋ -: