ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਦੀ ਪਤਨੀ ਦੁਰਗਾ ਸਟਾਲਿਨ ਨੇ ਕੇਰਲ ਦੇ ਗੁਰੂਵਾਯੂਰ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਮੰਦਰ ਨੂੰ ਸੋਨੇ ਦਾ ਮੁਕਟ ਦਾਨ ਕੀਤਾ। ਇਸ ਦੀ ਕੀਮਤ 14 ਲੱਖ ਰੁਪਏ ਹੈ। ਇਹ ਮੁਕਟ 32 ਸੋਨੇ ਦੇ ਸਿੱਕਿਆਂ ਨਾਲ ਬਣਿਆ ਹੈ। ਉਨ੍ਹਾਂ ਨੇ ਮੰਦਰ ਨੂੰ ਦੋ ਲੱਖ ਰੁਪਏ ਦੀ ਚੰਦਨ ਪੀਸਣ ਦੀ ਮਸ਼ੀਨ ਵੀ ਦਾਨ ਕੀਤੀ ਹੈ।
ਮੰਦਰ ਦੇ ਅਧਿਕਾਰੀਆਂ ਅਨੁਸਾਰ, ਦੁਰਗਾ ਸਟਾਲਿਨ ਨੇ ਕੋਇੰਬਟੂਰ ਦੇ ਇਕ ਸੁਨਿਆਰੇ ਨੂੰ ਸੋਨੇ ਦਾ ਮੁਕਟ ਬਣਾਉਣ ਦਾ ਆਰਡਰ ਦਿੱਤਾ ਸੀ। ਦੁਰਗਾ ਸਟਾਲਿਨ ਆਪਣੀ ਭੈਣ ਅਤੇ ਹੋਰ ਰਿਸ਼ਤੇਦਾਰਾਂ ਨਾਲ ਮੰਦਰ ਪਹੁੰਚੀ ਸੀ। ਦੁਰਗਾ ਨੇ ਜਿਸ ਮੰਦਰ ਦਾ ਦੌਰਾ ਕੀਤਾ ਸੀ, ਉਹ ਕੇਰਲ ਦੇ ਤ੍ਰਿਸ਼ੂਰ ਜ਼ਿਲ੍ਹੇ ਵਿੱਚ ਹੈ। ਇੱਥੇ ਭਗਵਾਨ ਕ੍ਰਿਸ਼ਨ ਦੀ ਗੁਰੂਵਾਯੂਰੱਪਨ ਦੇ ਰੂਪ ਵਿੱਚ ਪੂਜਾ ਕੀਤੀ ਜਾਂਦੀ ਹੈ। ਇਸ ਪ੍ਰਸਿੱਧ ਮੰਦਰ ਨੂੰ ਦੱਖਣ ਦੀ ਦਵਾਰਕਾ ਵੀ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : ਖਤਰੇ ਦੇ ਨਿਸ਼ਾਨ ਵੱਲ ਵਧਿਆ ਭਾਖੜਾ ਡੈਮ ਦੇ ਪਾਣੀ ਦਾ ਪੱਧਰ, ਮੁੜ ਖੋਲ੍ਹੇ ਗਏ ਫਲੱਡ ਗੇਟ
ਮੰਨਿਆ ਜਾਂਦਾ ਹੈ ਕਿ ਇਹ ਮੰਦਰ 5000 ਸਾਲ ਪੁਰਾਣਾ ਹੈ। ਲੋਕ-ਕਥਾਵਾਂ ਦੇ ਅਨੁਸਾਰ, ਇਸਨੂੰ ਦੇਵਸ਼ੀਲਪੀ ਵਿਸ਼ਵਕਰਮਾ ਦੁਆਰਾ ਬਣਾਇਆ ਗਿਆ ਸੀ। ਮੰਦਰ ਨੂੰ ਇਸ ਤਰ੍ਹਾਂ ਬਣਾਇਆ ਗਿਆ ਸੀ ਕਿ ਸੂਰਜ ਦੀਆਂ ਪਹਿਲੀਆਂ ਕਿਰਨਾਂ ਸਿੱਧੀਆਂ ਭਗਵਾਨ ਗੁਰੂਵਾਯੂਰ ਦੇ ਪੈਰਾਂ ‘ਤੇ ਪੈਂਦੀਆਂ ਹਨ। ਗੈਰ-ਹਿੰਦੂਆਂ ਨੂੰ ਇਸ ਮੰਦਰ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਹੁੰਦਿਆਂ ਜੇ. ਜੈਲਲਿਤਾ ਨੇ 2001 ਵਿੱਚ ਕੇਰਲ ਦੇ ਇਸ ਮੰਦਰ ਨੂੰ ਇੱਕ ਹਾਥੀ ਵੀ ਦਾਨ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: