ਪਟਨਾ ਤੋਂ ਅੰਮ੍ਰਿਤਸਰ ਆ ਰਹੀ ਸਪਾਈਸ ਜੈੱਟ ਦੀ ਫਲਾਈਟ ਵਿਚ ਬੀਤੇ ਦਿਨ ਇਕ ਮਹਿਲਾ ਯਾਤਰੀ ਦੀ ਮੌਤ ਹੋ ਗਈ। ਟੇਕਆਫ ਦੇ ਬਾਅਦ ਮਹਿਲਾ ਦੀ ਤਬੀਅਤ ਵਿਗੜ ਗਈ। ਪਲੇਨ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸੇ ਦੌਰਾਨ ਮਹਿਲਾ ਨੇ ਦਮ ਤੋੜ ਦਿੱਤਾ। ਕਾਗਜ਼ੀ ਕਾਰਵਾਈ ਦੇ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।
ਮਿਲੀ ਜਾਣਕਾਰੀ ਮੁਤਾਬਕ ਪਟਨਾ ਤੋਂ ਦੁਪਹਿਰ ਸਪਾਈਸ ਜੈੱਟ ਦੀ ਫਲਾਈਟ ਨੰਬਰ SG-2942 ਨੇ ਅੰਮ੍ਰਿਤਸਰ ਲਈ ਉਡਾਣ ਭਰੀ ਸੀ। ਕੁਝ ਸਮੇਂ ਬਾਅਦ ਹੀ ਪਲੇਨ ਵਿਚ ਸਵਾਰ ਮਹਿਲਾ ਤਰਨਤਾਰਨ ਵਾਸੀ ਸਰਬਜੀਤ ਕੌਰ (59) ਦੀ ਤਬੀਅਤ ਵਿਗੜ ਗਈ। ਕਰੂਅ ਮੈਂਬਰਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਪਹਿਲਾਂ ਕਰੂਅ ਮੈਂਬਰ ਕੁਝ ਕਰ ਸਕਦੇ, ਮਹਿਲਾ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਦਵਿੰਦਰ ਬੰਬੀਹਾ ਗੈਂਗ ਦੋ ਮੈਂਬਰਾਂ ਨੂੰ ਪਟਿਆਲਾ ਪੁਲਿਸ ਨੇ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ
ਕਰੂਅ ਮੈਂਬਰਸ ਨੇ ਗਰਾਊਂਡ ਸਟਾਫ ਨੂੰ ਜਾਣਕਾਰੀ ਦਿੱਤੀ ਕਿ ਮਹਿਲਾ ਨੂੰ ਸਾਹ ਲੈਣ ਵਿਚ ਤਕਲੀਫ, ਬੇਚੈਨੀ ਤੇ ਚੱਕਰ ਆਉਣ ਲੱਗੇ ਸਨ। ਜਹਾਜ਼ ਵਿਚ ਫਸਟ ਏਡ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਰਾਹਤ ਨਹੀਂ ਮਿਲੀ। ਅਖੀਰ ਵਿਚ ਪਾਇਲਟ ਨੇ ਨੇੜੇ ਦੇ ਏਅਰਪੋਰਟ ਬਾਬਤਪੁਰ ਵਾਰਾਣਸੀ ਦੇ ATC ਨਾਲ ਸੰਪਰਕ ਕੀਤਾ ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।
ਵੀਡੀਓ ਲਈ ਕਲਿੱਕ ਕਰੋ -: