ਲੁਧਿਆਣਾ ਵਿਚ ਇੰਪਰੂਵਮੈਂਟ ਟਰੱਸਟ ਨੂੰ ਨਵਾਂ ਚੇਅਰਮੈਨ ਮਿਲਿਆ ਹੈ। ਤਰਸੇਮ ਸਿੰਘ ਭਿੰਡਰ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਤਰਸੇਮ ਸਿੰਘ ਭਿੰਡਰ ਵਿਧਾਇਕ ਦਲਜੀਤ ਸਿੰਘ ਭੋਲਾ ਦੇ ਖਾਸ ਦੋਸਤ ਹਨ। ਪੱਛਮੀ ਵਿਧਾਨ ਸਭਾ ਦੀ ਜਗ੍ਹਾ ਹੁਣ ਪੂਰਬੀ ਦਾ ਦਬਦਬਾ ਰਹੇਗਾ। ਇਸ ਦਾ ਕਾਰਨ ਇਹ ਹੈ ਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਲੁਧਿਆਣਾ ਨਗਰ ਨਿਗਮ ਦਾ ਮੇਅਰ ਵੀ ਆਪਣਾ ਬਣਾਇਆ, ਫਿਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਵੀ ਆਪ ਦੇ ਕਰੀਬੀ ਬਾਲਾਸੂਬ੍ਰਹਮਣੀਅਮ ਨੂੰ ਬਣਾਇਆ।
ਇਹੀ ਕਾਰਨ ਰਿਹਾ ਕਿ ਇੰਪਰਵੂਮੈਂਟ ਟਰੱਸਟ ਵਿਚ 69-ਬੀ ਏ ਤਹਿਤ ਪੱਛਮੀ ਵਿਧਾਨ ਸਭਾ ਦੇ ਵਿਕਾਸ ਕੰਮਾਂ ਨੂੰ ਮਨਜ਼ੂਰੀ ਦੇ ਕੇ ਉੁਨ੍ਹਾਂ ਨੇ ਕੰਮ ਕਰਵਾ ਲਏ। ਬਾਕੀ ਦੇ ਹਲਕੇ ਵਿਕਾਸ ਤੋਂ ਕੋਸਾਂ ਦੂਰ ਰਹੇ। ਹੁਣ ਜਦੋਂ ਭਿੰਡਰ ਨੂੰ ਕਮਾਨ ਮਿਲੀ ਹੈ ਤਾਂ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਪੱਛੜਾ ਹਲਕਾ ਪੂਰਬੀ ਸ਼ਾਇਦ ਹੁਣ ਵਿਕਾਸਸ਼ੀਲ ਹਲਕਾ ਬਣ ਜਾਵੇ। ਦੱਸ ਦੇਈਏ ਕਿ ਹਲਕਾ ਪੂਰਬੀ ਵਿਚ ਕਈ ਕਰੋੜਾਂ ਰੁਪਏ ਦੇ ਵਿਕਾਸ ਕੰਮ ਹੋਣੇ ਰਹਿੰਦੇ ਹਨ। ਭਿੰਡਰ ਆਮ ਆਦਮੀ ਪਾਰਟੀ ਦੇ ਸੂਬਾ ਯੂਥ ਵਿੰਗ ਕਾਰਜਕਾਰਨੀ ਦੇ ਪ੍ਰਧਾਨ ਵੀ ਹਨ।
ਇਹ ਵੀ ਪੜ੍ਹੋ : ਸਾਬਕਾ CM ਕੈਪਟਨ ਅੱਜ ਜਾਣਗੇ ਦਿੱਲੀ, ਗ੍ਰਹਿ ਮੰਤਰੀ ਸ਼ਾਹ ਤੇ ਜੇਪੀ ਨੱਡਾ ਨਾਲ ਕਰਨਗੇ ਮੁਲਾਕਾਤ
ਜ਼ਿਕਰਯੋਗ ਹੈ ਕਿ ਤਰਸੇਮ ਭਿੰਡਰ ਅਕਾਲੀ ਦਲ ਤੋਂ ਦੋ ਵਾਰ ਕੌਂਸਲਰ ਦੀ ਚੋਣ ਵੀ ਜਿੱਤ ਚੁੱਕੇ ਹਨ ਜਦੋਂ ਕਿ 4 ਜਨਵਰੀ 2021 ਨੂੰ ਚੰਡੀਗੜ੍ਹ ਵਿਚ ਹੋਏ ਆਮ ਆਦਮੀ ਪਾਰਟੀ ਦੇ ਸਮਾਰੋਹ ਵਿਚ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿ ਕੇ ਆਪ ਪਾਰਟੀ ਵਿਚ ਸ਼ਾਮਲ ਹੋਏ ਸਨ। ਭਿੰਡਰ ਨੂੰ ਪਾਰਟੀ ਵਿਚ ਪੰਜਾਬ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਤੇ ਹਰਪਾਲ ਚੀਮਾ ਨੇ ਸ਼ਾਮਲ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: