ਦਿੱਲੀ ਵਿਚ ਅਪਰਾਧ ਦਿਨੋ-ਦਿਨ ਵਧਦੇ ਜਾ ਰਹੇ ਹਨ। ਦਿੱਲੀ ਦੇ ਬਾਬਾ ਹਰਿਦਾਸ ਨਗਰ ਥਾਣਾ ਖੇਤਰ ਵਿਚ ਸ਼ਰਧਾ ਵਰਗਾ ਕਤਲਕਾਂਡ ਹੋਇਆ। ਕਤਲ ਨੂੰ ਇਸ ਤਰ੍ਹਾਂ ਅੰਜਾਮ ਦਿੱਤਾ ਗਿਆ ਕਿ ਲੋਕਾਂ ਦੀ ਰੂਹ ਕੰਬ ਗਈ। ਹੱਤਿਆ ਕਰਨ ਦੇ ਬਾਅਦ ਲੜਕੀ ਦੀ ਲਾਸ਼ ਨੂੰ ਢਾਬੇ ਦੇ ਫਰਿਜ ਵਿਚ ਲੁਕਾ ਦਿੱਤਾ ਗਿਆ ਸੀ।
ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਫਰਿੱਜ ਤੋਂ ਬਰਾਮਦ ਕੀਤਾ ਹੈ। ਦਿੱਲੀ ਪੁਲਿਸ ਨੇ ਮੁਲਜ਼ਮ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਦੇ ਬਾਅਦ ਪੁੱਛਗਿਛ ਕੀਤੀ ਜਾ ਰਹੀ ਹੈ। ਮੁਲਜ਼ਮ ਨੌਜਵਾਨ ਦੀ ਪਛਾਣ ਸਾਹਿਲ ਗਹਿਲੋਤ ਵਜੋਂ ਹੋਈ ਹੈ।
ਵੈਲੇਂਟਾਈਨ ਡੇ ਦੀ ਸਵੇਰੇ ਸੂਚਨਾ ਮਿਲੀ ਕਿ ਮਿਤਰਾਂਵ ਪਿੰਡ ਦੇ ਬਾਹਰ ਇਲਾਕੇ ਵਿਚ ਇਕ ਡਾਬੇ ਵਿਚ ਇਕ ਲੜਕੀ ਦੀ ਹੱਤਿਆ ਕਰਕੇ ਲਾਸ਼ ਲੁਕਾ ਦਿੱਤੀ। ਪੁਲਿਸ ਦੀ ਟੀਮ ਤਤਕਾਲ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਬਰਾਮਦ ਕਰ ਲਿਆ। ਮਿਤਰਾਂਵ ਪਿੰਡ ਦੇ ਰਹਿਣ ਵਾਲੇ ਮੁਲਜ਼ਮ ਸਾਹਿਲ ਗਹਿਲੋਤ ਨੂੰ ਪੁਲਿਸ ਨੇ ਫੜ ਲਿਆ ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਬੋਹਰ ‘ਚ 3 ਵਿਅਕਤੀਆਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹਮਲਾਵਰਾਂ ਨੇ 2 ਨੂੰ ਕੀਤਾ ਅਗਵਾ
ਦਿੱਲੀ ਵਿਚ ਹੀ 18 ਮਈ 2022 ਨੂੰ ਆਫਤਾਬ ਪੂਨਾਵਾਲਾ ਨੇ ਸ਼ਰਧਾ ਵਾਕਰ ਦੀ ਕਥਿਤ ਤੌਰ ‘ਤੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ ਤੇ ਲਾਸ਼ ਦੇ 35 ਟੁਕੜੇ ਕਰਕੇ ਉਸ ਨੂੰ ਟਿਕਾਣੇ ਲਗਾਉਣ ਤੋਂ ਲਗਭਗ ਤਿੰਨ ਹਫਤੇ ਤੱਕ ਘਰ ਵਿਚ ਫਰਿੱਜ ਵਿਚ ਰੱਖਿਆ ਸੀ। ਬਾਅਦ ਵਿਚ ਕਈ ਦਿਨਾਂ ਵਿਚ ਉਸ ਦੇ ਲਾਸ਼ ਦੇ ਟੁਕੜਿਆਂ ਦੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਟਿਕਾਣੇ ਲਗਾ ਦਿੱਤਾ ਸੀ। ਦਿੱਲੀ ਦੀ ਇਕ ਕੋਰਟ ਨੇ ਪੁਲਿਸ ਦੀ ਚਾਰਜਸ਼ੀਟ ‘ਤੇ 7 ਫਰਵਰੀ ਦਾ ਨੋਟਿਸ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -: