ਪੰਜਾਬ ਵਿਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੁੱਦੇ ‘ਤੇ ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਨੇ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਇਸ ਮੁੱਦੇ ‘ਤੇ ਕੇਸ ਦਾਇਰ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣੀਆਂ ਚਾਹੀਦੀਆਂ ਹਨ। ਇਸ ਲਈ ਆਪਣੇ ਐਡਵੋਕੇਟ ਜਨਰਲ ਨਾਲ ਚਰਚਾ ਕਰਨੀ ਚਾਹੀਦੀ ਹੈ। ਇਸ ਮਾਮਲੇ ਵਿਚ ਭਾਰਤੀ ਸੰਵਿਧਾਨ ਦੇ ਆਰਟੀਕਲ 131 ਤਹਿਤ BBMB ਸੋਧ ਰੂਲਜ਼ ਖਿਲਾਫ ਕੇਸ ਦਾਇਰ ਕੀਤੀ ਜਾਣਾ ਚਾਹੀਦਾ। ਇਸ ਵਿਚ ਪੰਜਾਬ ਨਾਲ ਭੇਦਭਾਵ ਕੀਤਾ ਗਿਆ ਹੈ। ਪੰਜਾਬ ਤੋਂ ਸਾਂਸਦ ਹੋਣ ਦੇ ਨਾਤੇ ਉਹ ਵੀ ਇਨ੍ਹਾਂ ਨਿਯਮਾਂ ਖਿਲਾਫ ਆਬਜੈਕਸ਼ਨ ਦੇਣਗੇ।
ਪੰਜਾਬ ਵਿਚ ਹੁਣੇ ਜਿਹੇ ਮੁੱਦਾ ਉਠਿਆ ਸੀ ਕਿ BBMB ਵਿਚ ਕੇਂਦਰ ਨੇ ਪੰਜਾਬ ਦੇ ਅਹੁਦਿਆਂ ਨੂੰ ਲੈ ਕੇ ਕਟੌਤੀ ਕਰ ਦਿੱਤੀ ਹੈ। ਹਾਲਾਂਕਿ ਇਹ ਵੀ ਗੱਲ ਉਠੀ ਕਿ ਪੰਜਾਬ ਸਰਕਾਰ ਨੇ ਇਥੇ ਕਦੇ ਅਹੁਦਿਆਂ ਦੇ ਬਰਾਬਰ ਭਰਤੀ ਨਹੀਂ ਕੀਤੀ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਹਿਜਾਬ ਵਿਵਾਦ ਮਾਮਲੇ ‘ਤੇ ਫ਼ੈਸਲਾ ਸੁਣਾਉਣ ਵਾਲੇ ਜੱਜਾਂ ਨੂੰ ਮਿਲੇਗੀ ‘Y’ ਸ਼੍ਰੇਣੀ ਦੀ ਸੁਰੱਖਿਆ
ਮਨੀਸ਼ ਤਿਵਾੜੀ ਨੇ ਇਸ ਤੋਂ ਪਹਿਲਾਂ ਬੀ. ਐੱਸ. ਐੱਫ. ਦੇ ਅਧਿਕਾਰ ਖੇਤਰ ਦੇ ਵਧਣ ਦੇ ਮੁੱਦੇ ‘ਤੇ ਪਿਛਲੀ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੂੰ ਵੀ ਸਲਾਹ ਦਿੱਤੀ ਸੀ। ਤਿਵਾੜੀ ਨੇ ਕਿਹਾ ਸੀ ਕਿ ਇਸ ਖਿਲਾਫ ਪੰਜਾਬ ਨੂੰ ਸੁਪਰੀਮ ਕੋਰਟ ਵਿਚ ਜਾਣਾ ਚਾਹੀਦਾ। ਹਾਲਾਂਕਿ ਉਸ ਸਮੇਂ ਸਰਕਾਰ ਨੇ ਕੇਂਦਰ ਦੇ ਫੈਸਲੇ ਖਿਲਾਫ ਵਿਧਾਨ ਸਭਾ ਵਿਚ ਪ੍ਰਸਤਾਵ ਪਾਸ ਜ਼ਰੂਰ ਕੀਤਾ ਸੀ। ਹਾਲਾਂਕਿ ਕਾਫੀ ਦੇਰ ਬਾਅਦ ਪੰਜਾਬ ਸਰਕਾਰ ਸੁਪਰੀਮ ਕੋਰਟ ਵਿਚ ਅਤੇ ਉਸ ਵਿਚ ਕੇਂਦਰ ਨੂੰ ਨੋਟਿਸ ਹੋਇਆ।