ਝਾਰਖੰਡ ਦੀ ਰਾਜਧਾਨੀ ਰਾਂਚੀ ਵਿਚ ਦੀਵਾਲੀ ਦੀ ਰਾਤ ਇਕ ਬੱਸ ਨੂੰ ਅੱਗ ਲੱਗ ਗਈ। ਹਾਦਸੇ ਵਿਚ ਬੱਸ ਦੇ ਕੰਡਕਟਰ ਤੇ ਡਰਾਈਵਰ ਦੀ ਮੌਤ ਹੋ ਗਈ। ਦੀਵਾਲੀ ਮੌਕੇ ਦੋਵਾਂ ਨੇ ਬੱਸ ਅੰਦਰ ਦੀ ਦੀਵੇ ਜਲਾਏ। ਪੂਜਾ ਕੀਤੀ ਤੇ ਖਾਣਾ ਖਾ ਕੇ ਸੌਂ ਗਏ। ਦੀਵੇ ਨਾਲ ਬੱਸ ਵਿਚ ਅੱਗ ਭੜਕ ਗਈ ਤੇ ਦੇਖਦੇ ਹੀ ਦੇਖਦੇ ਪੂਰੀ ਬੱਸ ਸੜ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਡਰਾਈਵਰ ਤੇ ਕੰਡਕਟਰ ਨੂੰ ਬਾਹਰ ਕੱਢ ਕੇ ਆਪਣੀ ਜਾਨ ਬਚਾਉਣ ਦਾ ਮੌਕਾ ਤੱਕ ਨਹੀਂ ਮਿਲਿਆ।
ਘਟਨਾ ਰਾਂਚੀ ਲੋਅਰ ਬਾਜ਼ਾਰ ਥਾਣਾ ਇਲਾਕੇ ਦੇ ਥਾਗਗੜ੍ਹਾ ਬੱਸ ਸਟੈਂਡ ਦੀ ਹੈ। ਹਰ ਰੋਜ਼ ਦੀ ਤਰ੍ਹਾਂ ਬੱਸ ਯਾਤਰੀਆਂ ਨੂੰ ਛੱਡ ਕੇ ਆਪਣੇ ਸਟਾਪ ‘ਤੇ ਆ ਕੇ ਖੜ੍ਹੀ ਹੋ ਗਈ। ਅਗਲੀ ਸਵੇਰੇ ਫਿਰ ਬੱਸ ਨੂੰ ਰਵਾਨਾ ਹੋਣਾ ਸੀ। ਰਾਤ ਵਿਚ ਡਰਾਈਵਰ ਤੇ ਕੰਡਕਟਰ ਨੇ ਗੱਡੀ ਅੰਦਰ ਦੀ ਦੀਵਾਲੀ ਦੀ ਪੂਜਾ ਕੀਤੀ। ਆਰਤੀ ਦੇ ਬਾਅਦ ਦੋਵਾਂ ਨੇ ਭਗਵਾਨ ਦੀਆਂ ਮੂਰਤੀਆਂ ਸਾਹਮਣੇ ਦੀਵੇ ਜਗਾਏ ਤੇ ਬਤਾਸ਼ੇ ਦਾ ਭੋਗ ਲਗਾਇਆ। ਫਿਰ ਦੋਵਾਂ ਨੇ ਖਾਣਾ ਖਾਧਾ ਤੇ ਕੁਝ ਦੇਰ ਬਾਅਦ ਬੱਸ ਦੇ ਅੰਦਰ ਹੀ ਸੌਂ ਗਏ।
ਬੱਸ ਵਿਚ ਰੱਖੇ ਦੀਵੇ ਨਾਲ ਅੱਗ ਭੜਕ ਗਈ ਅਤੇ ਕੁਝ ਹੀ ਮਿੰਟਾਂ ਵਿਚ ਪੂਰੀ ਬੱਸ ਸੜ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਪਰ ਉਦੋਂ ਤੱਕ ਬੱਸ ਸੜ ਕੇ ਸੁਆਹ ਹੋ ਚੁੱਕੀ ਸੀ। ਮਾਮਲੇ ਦੀ ਜਾਣਕਾਰੀ ਮਿਲੀ ਤਾਂ ਪੁਲਿਸ ਵੀ ਘਟਨਾ ਵਾਲੀ ਥਾਂ ‘ਤੇ ਪਹੁੰਚੀ। ਬੱਸ ਅੰਦਰ ਦੋਵਾਂ ਦੀਆਂ ਅੱਧ ਸੜੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: