ਅੰਮ੍ਰਿਤਸਰ ਵਿੱਚ, ਮਹਿਤਾ ਪੁਲਿਸ ਸਟੇਸ਼ਨ ਨੇ ਇੱਕ ਮਹੀਨੇ ਪਹਿਲਾਂ ਇੱਕ ਆਦਮੀ ਦੀ ਮੌਤ ਦੇ ਮਾਮਲੇ ਵਿੱਚ ਉਸਦੀ ਪਤਨੀ ਅਤੇ ਪ੍ਰੇਮੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਫੋਟੋ ਵਿੱਚ ਮ੍ਰਿਤਕ ਦੇ ਗਲੇ ‘ਤੇ ਮਿਲੇ ਰੱਸੀ ਦੇ ਨਿਸ਼ਾਨ ਦੇ ਆਧਾਰ ‘ਤੇ ਦੋਵਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਮਹਿਤਾ ਥਾਣੇ ਦੇ ਇੰਚਾਰਜ ਮੁਖਤਿਆਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਦੀ ਸ਼ਿਕਾਇਤ ਤੋਂ ਬਾਅਦ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮਹਿਤਾ ਨਿਵਾਸੀ ਪ੍ਰੀਤਮ ਸਿੰਘ ਦੀ ਪਤਨੀ ਰਾਜ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਦੋ ਬੇਟੇ ਹਨ। ਛੋਟਾ ਬੇਟਾ ਉਨ੍ਹਾਂ ਦੇ ਨਾਲ ਰਹਿੰਦਾ ਹੈ, ਜਦਕਿ ਗੁਲਜੀਤ ਸਿੰਘ (37) ਆਪਣੀ ਪਤਨੀ ਦੇ ਨਾਲ ਰਹਿੰਦਾ ਹੈ। ਉਸ ਦੀ ਨੂੰਹ ਬਲਜੀਤ ਕੌਰ ਦੇ ਜੰਡਿਆਲਾ ਗੁਰੂ ਦੇ ਪਿੰਡ ਰਸੂਲਪੁਰ ਕਲਾਂ ਦੇ ਇੰਦਰਜੀਤ ਸਿੰਘ ਨਾਲ ਪ੍ਰੇਮ ਸਬੰਧ ਸਨ। ਇਸ ਬਾਰੇ ਪਤਾ ਲੱਗਣ ‘ਤੇ ਉਸ ਦਾ ਪੁੱਤਰ ਇੰਦਰਜੀਤ ਸਿੰਘ ਨੂੰ ਘਰ ਆਉਣ ਤੋਂ ਰੋਕਦਾ ਸੀ।
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ 22 ਅਗਸਤ ਸ਼ਾਮ 5 ਵਜੇ ਦੇ ਕਰੀਬ ਉਸਨੇ ਆਪਣੇ ਵੱਡੇ ਬੇਟੇ ਨੂੰ ਦੇਖਿਆ ਜੋ ਬੇਹੋਸ਼ ਪਿਆ ਸੀ। ਉਸ ਦੀ ਮੌਤ ਤੋਂ ਬਾਅਦ ਅੰਤਿਮ ਸੰਸਕਾਰ ਕੀਤੇ ਗਏ। ਬਾਅਦ ਵਿੱਚ ਉਸਨੂੰ ਤਸਵੀਰਾਂ ਮਿਲੀਆਂ ਤਾਂ ਦੇਖਿਆ ਕਿ ਜਦੋਂ ਗੁਲਜੀਤ ਨੂੰ ਇਸਨਾਨ ਕਰਵਾਇਆ ਜਾ ਰਿਹਾ ਸੀ, ਉਸਦੇ ਗਲੇ ਵਿੱਚ ਰੱਸੀ ਦੇ ਨਿਸ਼ਾਨ ਸਨ।
ਥਾਣਾ ਸਦਰ ਇੰਚਾਰਜ ਮੁਖਤਿਆਰ ਸਿੰਘ ਨੇ ਦੱਸਿਆ ਕਿ ਐਫਆਈਆਰ ਦਰਜ ਕਰਨ ਤੋਂ ਬਾਅਦ ਮ੍ਰਿਤਕ ਦੇ ਘਰ ਦੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕੀਤਾ ਗਿਆ। ਇਹ ਪਤਾ ਲੱਗਾ ਕਿ ਘਟਨਾ ਦੇ ਸਮੇਂ ਇੰਦਰਜੀਤ ਸਿੰਘ ਉੱਥੋਂ ਜਾ ਰਿਹਾ ਸੀ। ਇਸ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ ਗਾਰਮੈਂਟਸ ਇੰਡਸਟਰੀ ਹੋਈ ਹੁਣ ਡਿਜੀਟਲ, ਆਨਲਾਈਨ ਵਿਕਰੀ ਵਧਾਉਣ ‘ਤੇ ਕੀਤਾ ਧਿਆਨ ਕੇਂਦਰਤ