ਬੰਗਲੌਰ ਤੋਂ ਕੋਲਕਾਤਾ ਜਾ ਰਹੇ ਏਅਰ ਏਸ਼ੀਆ ਦੇ ਇੱਕ ਜਹਾਜ਼ (2472) ਦੀ ਐਤਵਾਰ ਨੂੰ ਭੁਵਨੇਸ਼ਵਰ ਸਥਿਤ ਬੀਜੂ ਪਟਨਾਇਕ ਕੌਮਾਂਤਰੀ ਹਵਾਈ ਅੱਡੇ ‘ਤੇ ਉਸ ਸਮੇਂ ਐਮਰਜੈਂਸੀ ਲੈਂਡਿੰਗ ਕਰਨੀ ਹਈ ਜਦੋਂ ਇੱਕ ਯਾਤਰੀ ਅਚਾਨਕ ਬੀਮਾਰ ਪੈ ਗਿਆ। ਲਿਹਾਜ਼ਾ ਜਹਾਜ਼ ਨੂੰ ਸਵੇਰੇ ਲਗਭਗ 7.56 ਵਜੇ ਉਤਾਰਨਾ ਪਿਆ। ਹਾਲਾਂਕਿ ਯਾਤਰੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।
ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪੱਛਮ ਬੰਗਾਲ ਦੇ ਮੋਦਿਨੀਪੁਰ ਨਿਵਾਸੀ ਤੈਮੂਰ ਅਲੀ ਖਾਨ (33) ਨਾਂ ਦਾ ਇੱਕ ਯਾਤਰੀ ਏਅਰ ਏਸ਼ੀਆ ਦੀ ਫਲਾਈਟ ਵਿਚ ਯਾਤਰਾ ਕਰ ਰਿਹਾ ਸੀ। ਅਚਾਨਕ ਉਸ ਦੀ ਤਬੀਅਤ ਖਰਾਬ ਹੋ ਗਈ। ਇਸ ਤੋਂ ਬਾਅਦ ਭੁਵਨੇਸ਼ਵਰ ਹਵਾਈ ਅੱਡੇ ਵੱਲ ਲਿਜਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਸਭ ਤੋਂ ਪਹਿਲਾਂ ਬੀਮਾਰ ਯਾਤਰੀ ਤੈਮੂਰ ਨੂੰ ਫਲਾਈਟ ਵਿਚ ਹੀ ਮੈਡੀਕਲ ਸਹੂਲਤ ਦਿੱਤੀ ਗਈ। ਪਰ ਜਦੋਂ ਹਾਲਾਤ ਕੰਟਰੋਲ ਤੋਂ ਬਾਹਰ ਦਿਖੇ ਤਾਂ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਾਈ ਗਈ। ਫਿਰ ਕਿਸੇ ਤਰ੍ਹਾਂ ਬੀਮਾਰ ਯਾਰੀ ਨੂੰ ਕੈਪੀਟਲ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।