ਤਰਨਤਾਰਨ ਇਲਾਕੇ ਵਿਚ ਸਰਗਰਮ ਚੋਰਾਂ ‘ਚ ਜਿਥੇ ਪੁਲਿਸ ਦਾ ਭੋਰਾ ਵੀ ਡਰ ਨਹੀਂ ਰਿਹਾ, ਉਥੇ ਬੇਖੌਫ ਹੋਏ ਚੋਰ ਹੁਣ ਰੱਬ ਦੇ ਘਰ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਨਹੀਂ ਡਰਦੇ ਜਿਸ ਦੀ ਤਾਜ਼ਾ ਮਿਸਾਲ ਫ਼ਤਿਆਬਾਦ ਦੇ ਮੰਦਰ ਦੇਵੀ ਦਵਾਰਾ ਵਿੱਚੋਂ ਸ਼ਿਵਲਿੰਗ ਦੇ ‘ਤੇ ਲੱਗੇ ਨਾਗ ਦੇਵਤਾ ਨੂੰ ਚੋਰੀ ਕਰਨ ਦੀ ਘਟਨਾ ਤੋਂ ਮਿਲਦੀ ਹੈ।
ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਜਿਸ ਦੇ ਅਧਾਰ ‘ਤੇ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਮੰਦਰ ਦੇਵੀ ਦਵਾਰ ਫ਼ਤਿਆਬਾਦ ਦੇ ਪੁਜਾਰੀ ਪੰਡਤ ਸੀਤਾਰਾਮ ਜੀ ਨੇ ਪ੍ਰਬੰਧਕਾਂ ਭੋਲਾ ਚਾਵਲਾ, ਰਿੰਕੂ ਗਰਗ ਤੇ ਪਵਨ ਸੋਨੀ ਦੀ ਹਾਜ਼ਰੀ ‘ਚ ਦੱਸਿਆ ਕਿ ਬੀਤੇ ਕੱਲ੍ਹ ਦੁਪਿਹਰ ਦੋ ਵਜੇ ਦੇ ਕਰੀਬ ਇਕ ਨੌਜਵਾਨ ਐਕਟਿਵਾ ‘ਤੇ ਸਵਾਰ ਹੋ ਕੇ ਮੰਦਰ ਪਹੁੰਚਿਆ ਤੇ ਇਸੇ ਪਾਸੇ ਘੁੰਮਣ ਤੋਂ ਬਾਅਦ ਮੱਥਾ ਟੇਕਣ ਲਈ ਸ਼ਿਵਲਿੰਗ ਕੋਲ਼ ਪਹੁੰਚਿਆ ਅਤੇ ਮੌਕਾ ਤਾੜ ਕੇ ਸ਼ਿਵਲਿੰਗ ਦੇ ਉਪਰ ਲੱਗਿਆ ਤੇ ਨਾਗ ਦੇਵਤਾ ਨੂੰ ਚੋਰੀ ਕਰਕੇ ਪਿਛਲੇ ਦਰਵਾਜ਼ੇ ਤੋਂ ਮੰਦਰ ਦੀ ਚਾਰਦੀਵਾਰੀ ਦੇ ਬਾਹਰ ਸੁੱਟ ਦਿੱਤਾ ਅਤੇ ਬਾਹਰ ਬੈਠੇ ਪੁਜਾਰੀ ਤੋਂ ਪ੍ਰਸਾਦ ਲੈ ਕੇ ਆਰਾਮ ਨਾਲ ਆਪਣੀ ਐਕਟਿਵਾ ‘ਤੇ ਸਵਾਰ ਹੋ ਕੇ ਉਥੋਂ ਫਰਾਰ ਹੋ ਗਿਆ।
ਪੰਡਿਤ ਸੀਤਾਰਾਮ ਅਨੁਸਾਰ ਨਾਗ ਦੇਵਤਾ ਚੋਰੀ ਹੋਣ ਦਾ ਪਤਾ ਸ਼ਾਮ ਨੂੰ ਲੱਗਾ ਜਿਸ ਦੀ ਸੂਚਨਾ ਉਨ੍ਹਾਂ ਪ੍ਰਬੰਧਕਾਂ ਨੂੰ ਦਿੱਤੀ ਜਿਨ੍ਹਾਂ ਵੱਲੋਂ ਸੀਸੀਟੀਵੀ ਕੈਮਰੇ ਚੈਕ ਕਰਕੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ।ਮੰਦਰ ਪ੍ਰਬੰਧਕਾਂ ਨੇ ਦੱਸਿਆ ਕਿ ਨਾਗ ਦੇਵਤਾ ਤਾਂਬੇ ਦੀ ਧਾਤੂ ਦੇ ਬਣੇ ਹੋਏ ਸਨ ਅਤੇ ਜਿਨ੍ਹਾਂ ਦੀ ਕੀਮਤ ਕਰੀਬ 10 ਹਜ਼ਾਰ ਰੁਪਏ ਕਰੀਬ ਸੀ। ਪੁਲਿਸ ਚੌਕੀ ਫ਼ਤਿਆਬਾਦ ਦੇ ਇੰਚਾਰਜ ਬਲਰਾਜ ਸਿੰਘ ਅਨੁਸਾਰ ਪੁਲਿਸ ਨੇ ਸੀਸੀਟੀਵੀ ਵੀਡੀਓ ਨੂੰ ਕਬਜ਼ੇ ਵਿੱਚ ਲੈ ਕੇ ਘਟਨਾ ਦੀ ਜਾਂਚ ਸੁਰੂ ਕਰ ਦਿੱਤੀ ਹੈ ਤੇ ਚੋਰ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”