ਦਿੱਲੀ ਦੇ ਰੋਹਿਣੀ ਇਲਾਕੇ ‘ਚ ਇਕ ਸਾਫਟਵੇਅਰ ਇੰਜੀਨੀਅਰ ਦੇ ਘਰ ਚੋਰੀ ਕਰਨ ਆਏ ਸੀ ਪਰ ਉਨ੍ਹਾਂ ਨੂੰ ਉਮੀਦ ਮੁਤਾਬਕ ਘਰ ‘ਚ ਚੋਰੀ ਕਰਨ ਲਈ ਕੁਝ ਵੀ ਨਹੀਂ ਮਿਲਿਆ। ਇਹ ਦੇਖ ਕੇ ਚੋਰ ਇੰਜੀਨੀਅਰ ਦੇ ਘਰ ਪੰਜ ਸੌ ਰੁਪਏ ਛੱਡ ਕੇ ਚਲੇ ਗਏ। ਇਹ ਗੱਲ ਖੁਦ ਘਰ ਦੇ ਮਾਲਿਕ ਰਿਟਾਇਰ ਇੰਜੀਨੀਅਰ ਰਾਮਕ੍ਰਿਸ਼ਨ (80) ਨੇ ਪੁਲਿਸ ਨੂੰ ਦੱਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਪੁਲਿਸ ਨੂੰ ਪੀਸੀਆਰ ਦੀ ਕਾਲ ਆਈ, ਜਿਸ ਅਨੁਸਾਰ ਇਹ ਚੋਰੀ ਰੋਹਿਣੀ ਦੇ ਸੈਕਟਰ 8 ਵਿੱਚ ਹੋਈ। ਚੋਰੀ ਦੀ ਘਟਨਾ ਦੀ ਸੂਚਨਾ ਮਿਲਣ ‘ਤੇ ਉੱਤਰੀ ਰੋਹਿਣੀ ਥਾਣੇ ਦੀ ਟੀਮ ਉਸ ਦੇ ਘਰ ਪਹੁੰਚੀ, ਜਿੱਥੇ ਰਾਮਕ੍ਰਿਸ਼ਨ ਨੇ ਚੋਰੀ ਦੀ ਸ਼ਿਕਾਇਤ ਦਿੱਤੀ। ਰਾਮਕ੍ਰਿਸ਼ਨ ਅਨੁਸਾਰ 19 ਜੁਲਾਈ ਨੂੰ ਸਵੇਰੇ 8 ਵਜੇ ਸਵੇਰੇ ਉਹ ਆਪਣੀ ਪਤਨੀ ਨਾਲ ਆਪਣੇ ਬੇਟੇ ਨੂੰ ਮਿਲਣ ਗੁਰੂਗ੍ਰਾਮ ਗਿਆ ਸੀ। ਘਟਨਾ 20-21 ਜੁਲਾਈ ਦੀ ਰਾਤ ਨੂੰ ਵਾਪਰੀ। ਸ਼ੁੱਕਰਵਾਰ ਸਵੇਰੇ ਗੁਆਂਢੀ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੇ ਘਰ ਚੋਰੀ ਹੋ ਗਈ ਹੈ।
ਇਹ ਵੀ ਪੜ੍ਹੋ : ਜਗਰਾਓਂ ‘ਚ ਤੇਜ਼ ਰਫਤਾਰ ਕਾਰ ਦੀ ਬਾਈਕ ਨਾਲ ਟੱਕਰ, ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌ.ਤ
ਜਦੋਂ ਬਜ਼ੁਰਗ ਕਾਹਲੀ ਨਾਲ ਆਪਣੇ ਘਰ ਪਰਤਿਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਘਰ ਦਾ ਮੁੱਖ ਦਰਵਾਜ਼ਾ ਟੁੱਟਿਆ ਹੋਇਆ ਸੀ। ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਸਭ ਕੁਝ ਉਥਲ-ਪੁਥਲ ਵਿੱਚ ਸੀ। ਹਾਲਾਂਕਿ ਉਸ ਦੇ ਘਰੋਂ ਕੁਝ ਵੀ ਗਾਇਬ ਨਹੀਂ ਹੋਇਆ ਸੀ ਕਿਉਂਕਿ ਉਸ ਨੇ ਘਰ ਵਿੱਚ ਕੋਈ ਜ਼ਰੂਰੀ ਅਤੇ ਕੀਮਤੀ ਸਮਾਨ ਨਹੀਂ ਰੱਖਿਆ ਸੀ।ਉਸ ਨੇ ਦੱਸਿਆ ਕਿ ਉਸ ਦੇ ਘਰੋਂ ਕੁਝ ਵੀ ਗਾਇਬ ਨਹੀਂ ਹੋਇਆ ਹੈ। ਪਰ ਉਸ ਨੂੰ ਘਰ ਦੇ ਬਾਹਰ 500 ਰੁਪਏ ਦਾ ਨੋਟ ਮਿਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: