ਛੱਤੀਸਗੜ੍ਹ ਦੇ ਨਵਾਂ ਰਾਏਪੁਰ ਵਿਚ ਪਿਛਲੇ 52 ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ ‘ਚ ਹੁਣ ਕਿਸਾਨ ਨੇਤਾ ਰਾਕੇਸ਼ ਟਿਕੈਤ ਦੀ ਐਂਟਰੀ ਹੋ ਗਈ ਹੈ। ਉੱਤਰ ਪ੍ਰਦੇਸ਼ ਵਿਚ ਚੋਣਾਂ ਖਤਮ ਹੋਣ ਤੋਂ ਬਾਅਦ ਟਿਕੈਤ ਕਿਸਾਨਾਂ ਦੇ ਸਮਰਥਨ ਵਿਚ ਛੱਤੀਸਗੜ੍ਹ ਕੂਚ ਕਰਨਗੇ। ਹਾਲਾਂਕਿ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਉਨ੍ਹਾਂ ਨੇ ਛੱਤੀਸਗੜ੍ਹ ਸਰਕਾਰ ਨਾਲ ਵੀ ਫੋਨ ‘ਤੇ ਗੱਲ ਕੀਤੀ ਹੈ। ਇਸ ਦੌਰਾਨ ਕਿਸਾਨ ਨੇਤਾਵਾਂ ਨੇ ਕਿਹਾ ਕਿ ਜੇਕਰ ਬਘੇਲ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਹੈ ਤਾਂ ਅਸੀਂ ਅੰਦੋਲਨ ਤੇਜ਼ ਕਰਾਂਗੇ। ਅਗਲੀ ਵਾਰ ਤੋਂ ਦੂਜੇ ਸੂਬਿਆਂ ਦੇ ਹਰ ਚੋਣ ਵਿਚ ਜਿਥੇ-ਜਿਥੇ ਮੁੱਖ ਮੰਤਰੀ ਬਘੇਲ ਜਾਣਗੇ ਉਥੇ ਅਸੀਂ ਲੋਕ ਜਾ ਕੇ ਕਾਂਗਰਸ ਸਰਕਾਰ ਦੀ ਹਕੀਕਤ ਦੱਸਾਂਗੇ।
ਨਯਾ ਰਾਏਪੁਰ ਸਥਿਤ ਮੰਤਰਾਲੇ ਭਵਨ ਦੇ ਠੀਕ ਸਾਹਮਣੇ ਦਿੱਲੀ ਦੀ ਤਰਜ ‘ਤੇ 27 ਪਿੰਡ ਦੇ ਲਗਭਗ 7000 ਕਿਸਾਨ ਆਪਣੀ ਮੰਗ ਨੂੰ ਲੈ ਕੇ ਅੜੇ ਹੋਏ ਹਨ। ਇਨ੍ਹਾਂ ਕਿਸਾਨਾਂ ਨੂੰ ਦੇਸ਼ ਭਰ ਦੇ ਦੂਜੇ ਕਿਸਾਨ ਸੰਗਠਨਾਂ ਦਾ ਪੁਰਜ਼ੋਰ ਸਮਰਥਨ ਵੀ ਮਿਲ ਰਿਹਾ ਹੈ। ਕਿਸਾਨ ਸੰਗਠਨਾਂ ਦੀ ਮੰਗ ਹੈ ਕਿ ਛੱਤੀਸਗੜ੍ਹ ਦੇ ਨਵਾਂ ਰਾਏਪੁਰ ਦੇ ਵਿਕਾਸ ‘ਚ ਸਹਿਯੋਗ ਦੇਣ ਵਾਲੇ ਪਿੰਡ ਦੇ ਪ੍ਰਭਾਵਿਤ ਸਾਰੇ ਕਿਸਾਨਾਂ ਨੂੰ ਪੁਨਰਵਾਸ ਮਿਲੇ, ਭਾਵੇਂ ਉਹ ਜ਼ਮੀਨ ਮਾਲਕ ਹੋਣ ਜਾਂ ਬੇਜ਼ਮੀਨੇ। ਕਿਸਾਨਾਂ ਨੂੰ ਰੋਜ਼ਗਾਰ ਮਿਲੇ ਤੇ ਉਨ੍ਹਾਂ ਦੇ ਪੁਨਰਵਾਸ ਦੀ ਵਿਵਸਥਾ ਕੀਤੀ ਜਾਵੇ। ਕਿਸਾਨਾਂ ਦਾ ਦੋਸ਼ ਹੈ ਕਿ ਪਿੰਡਾਂ ਦੀ ਜ਼ਮੀਨ ਹੜੱਪਣ ਸਮੇਂ ਜੋ ਵਾਅਦੇ ਸਰਕਾਰ ਵੱਲੋਂ ਕੀਤੇ ਗਏ ਸਨ, ਉਹ ਪੂਰੇ ਨਹੀਂ ਕੀਤੇ ਗਏ। ਕਿਸਾਨ ਆਪਣੀ ਜ਼ਿੱਦ ‘ਤੇ ਅੜੇ ਹੋਏ ਹਨ ਅਤੇ ਸਰਕਾਰ ਤੋਂ ਲਿਖਤੀ ਭਰੋਸਾ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ : ਯੂਕਰੇਨ ਸੰਕਟ ਵਿਚਾਲੇ ਰੂਸ ਦੀ ਭਾਰਤ ਨੂੰ ਅਪੀਲ, ਕਿਹਾ- ‘ਉਮੀਦ ਹੈ ਕਿ ਸਾਡੀ ਦੋਸਤੀ ਬਣੀ ਰਹੇਗੀ’
ਛੱਤੀਸਗੜ੍ਹ ਦੇ ਗਠਨ ਤੋਂ ਬਾਅਦ 27 ਪਿੰਡਾਂ ਦੀ ਜ਼ਮੀਨ ਸਾਬਕਾ ਸਰਕਾਰ ਨੇ ਨਵਾਂ ਰਾਏਪੁਰ ਇਲਾਕੇ ਨੂੰ ਵਿਕਸਿਤ ਕਰਨ ਵਾਸਤੇ ਲਈ ਸੀ, ਕਿਸਾਨ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਇਸ ਦਾ ਚਾਰ ਗੁਣਾ ਮੁਆਵਜ਼ਾ ਦਿੱਤਾ ਜਾਵੇ। ਉਥੇ ਹਰ ਪਰਿਵਾਰ ਨੂੰ 1200 ਵਰਗ ਫੁੱਟ ਜ਼ਮੀਨ ਦੇਣ ਦੇ ਨਾਲ ਹਰ ਪਰਿਵਾਰ ਦੇ ਇੱਕ ਬੇਰੋਜ਼ਗਾਰ ਵਿਅਕਤੀ ਨੂੰ ਰੋਜ਼ਗਾਰ ਦੀ ਵਿਵਸਥਾ ਕੀਤੀ ਜਾਵੇ ਪਰ ਸੂਬਾ ਸਰਕਾਰ ਵਿਚ ਕਾਂਗਰਸ ਸਰਕਾਰ ਨੂੰ ਆਏ ਤਿੰਨ ਸਾਲ ਹੋ ਗਏ ਹਨ ਤੇ ਅਜੇ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਨਵਾਂ ਰਾਏਪੁਰ ਦੇ ਕਿਸਾਨਾਂ ਨੇ ਟਿਕੈਤ ਸਾਹਮਣੇ ਆਪਣੀ ਸਮੱਸਿਆ ਰੱਖੀ ਹੈ। ਟਿਕੈਤ ਨੇ ਭਰੋਸਾ ਦਿਵਾਇਆ ਹੈ ਕਿ ਉਹ ਜਲਦ ਹੀ ਰਾਏਪੁਰ ਆਉਣਗੇ। ਮੁਲਾਕਾਤ ਦੌਰਾਨ ਟਿਕੈਤ ਨੇ ਕਿਹਾ ਕਿ ਜੇਕਰ ਸਰਕਾਰ ਇਨ੍ਹਾਂ ਮੰਗਾਂ ਨੂੰ ਮੰਨ ਲੈਂਦੀ ਹੈ ਤਾਂ ਠੀਕ ਹੈ ਪਰ ਜੇਕਰ ਨਹੀਂ ਮੰਨਤੀ ਤਾਂ ਰਾਜਧਾਨੀ ਦੇ ਕਿਸਾਨਾਂ ਨਾਲ ਅੰਦੋਲਨ ਨੂੰ ਅੱਗੇ ਵਧਾਇਆ ਜਾਵੇਗਾ। ਰਾਕੇਸ਼ ਟਿਕੈਤ ਦੇ ਨਾਲ ਹੀ ਯੋਗੇਂਦਰ ਯਾਦਵ ਨੇ ਵੀ ਕਿਸਾਨਾਂ ਦੇ ਸਮਰਥਨ ‘ਚ ਰਾਏਪੁਰ ਪੁੱਜ ਕੇ ਅੰਦੋਲਨ ਵਿਚ ਸ਼ਾਮਲ ਹੋਣ ਦੀ ਗੱਲ ਕਹੀ ਹੈ।