ਸ਼੍ਰੀਨਗਰ ‘ਚ ਜੀ-20 ਟੂਰਿਜ਼ਮ ਵਰਕਿੰਗ ਗਰੁੱਪ ਦੀ ਬੈਠਕ ਦਾ ਅੱਜ ਤੀਜਾ ਅਤੇ ਆਖਰੀ ਦਿਨ ਹੈ। 22 ਮਈ ਨੂੰ ਸ੍ਰੀਨਗਰ ਪੁੱਜੇ ਵਿਦੇਸ਼ੀ ਡੈਲੀਗੇਟਾਂ ਦਾ ਹਵਾਈ ਅੱਡੇ ‘ਤੇ ਰਵਾਇਤੀ ਪੁਸ਼ਾਕਾਂ ‘ਚ ਕਸ਼ਮੀਰੀ ਕੁੜੀਆਂ ਵੱਲੋਂ ਸਵਾਗਤ ਕੀਤਾ ਗਿਆ। ਜੰਮੂ ਕਸ਼ਮੀਰ ਗ੍ਰਾਮੀਣ ਆਜੀਵਿਕਾ ਮਿਸ਼ਨ (JKRLM) ਮਿਲਟ ਹੱਬ ਨੇ ਸ਼੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ (SKICC) ਵਿੱਚ ਵਿਦੇਸ਼ੀ ਪ੍ਰਤੀਨਿਧੀਆਂ ਲਈ ਇੱਕ ਵਿਸ਼ੇਸ਼ ਭੋਜਨ ਸਟਾਲ ਲਗਾਇਆ ਹੈ।
ਦੂਜੇ ਦਿਨ ਦੀ ਮੀਟਿੰਗ ਦੌਰਾਨ ਜੰਮੂ-ਕਸ਼ਮੀਰ ਦੇ ਐੱਲ.ਜੀ. ਮਨੋਜ ਸਿਨਹਾ ਨੇ ਕਿਹਾ ਕਿ ਜੰਮੂ-ਕਸ਼ਮੀਰ ਜਲਦ ਹੀ ਦੁਨੀਆ ਦੇ ਚੋਟੀ ਦੇ 50 ਸੈਰ-ਸਪਾਟਾ ਸਥਾਨਾਂ ‘ਚ ਸ਼ਾਮਲ ਹੋ ਜਾਵੇਗਾ। ਸੈਰ-ਸਪਾਟੇ ਅਤੇ ਹੋਰ ਵਿਕਾਸ ਨੂੰ ਲੈ ਕੇ ਪਿਛਲੇ ਦੋ ਦਿਨਾਂ ਤੋਂ ਚੱਲ ਰਹੀ ਮੀਟਿੰਗ ਅਤੇ ਸੈਸ਼ਨਾਂ ਵਿੱਚ ਜੀ-20 ਦੇਸ਼ਾਂ ਦੇ ਪ੍ਰਤੀਨਿਧੀ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ, ਲੋਕਾਂ ਨੂੰ ਆਸ ਹੈ ਕਿ ਇਹ ਸੰਮੇਲਨ ਕਸ਼ਮੀਰ ਲਈ ਨਵੇਂ ਵਿਕਾਸ ਦੀ ਉਮੀਦ ਬਣੇਗਾ।
ਸ਼੍ਰੀਨਗਰ ‘ਚ ਹੋ ਰਹੀ ਟੂਰਿਜ਼ਮ ਵਰਕਿੰਗ ਗਰੁੱਪ ਦੀ ਤੀਜੀ ਮੀਟਿੰਗ ਦੌਰਾਨ ਜੀ-20 ਡੈਲੀਗੇਟਾਂ ਨੇ ਕਰਾਫਟ ਮਾਰਕੀਟ ਵਿੱਚ ਖਰੀਦਦਾਰੀ ਕੀਤੀ। ਸ੍ਰੀਨਗਰ ਵਿੱਚ ਹੋਣ ਵਾਲੀ ਇਸ ਮੀਟਿੰਗ ਦੀ ਖਾਸ ਚਰਚਾ ਇਸ ਲਈ ਵੀ ਹੈ ਕਿਉਂਕਿ 2019 ਤੋਂ ਬਾਅਦ ਪਹਿਲੀ ਵਾਰ ਇੱਥੇ ਕੋਈ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਕਣਕ ਦੀ ਸਰਕਾਰੀ ਖਰੀਦ 26 ਫੀਸਦੀ ਵਧੀ, ਪਨਗਰੇਨ ਨੇ ਖਰੀਦਿਆ ਸਭ ਤੋਂ ਵੱਧ ਅਨਾਜ
ਸੂਤਰਾਂ ਮੁਤਾਬਕ ਇਸ ਸੰਮੇਲਨ ਵਿੱਚ ਡੈਲੀਗੇਟਾਂ ਵੱਲੋਂ ਸ੍ਰੀਨਗਰ ਦੀਆਂ ਵੱਖ-ਵੱਖ ਥਾਵਾਂ ਦਾ ਦੌਰਾ ਕਰਨ ਦਾ ਪ੍ਰੋਗਰਾਮ ਵੀ ਸ਼ਾਮਲ ਹੈ। ਇਸ ਬੈਠਕ ‘ਚ ਚੀਨ, ਸਾਊਦੀ ਅਰਬ, ਤੁਰਕੀ, ਇੰਡੋਨੇਸ਼ੀਆ ਅਤੇ ਮਿਸਰ ਨੇ ਹਿੱਸਾ ਨਹੀਂ ਲਿਆ ਪਰ ਕਸ਼ਮੀਰ ਦੇ ਨੌਜਵਾਨਾਂ ਨੂੰ ਭਰੋਸਾ ਹੈ ਕਿ ਇਸ ਬੈਠਕ ਤੋਂ ਬਾਅਦ ਕਸ਼ਮੀਰ ‘ਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ‘ਚ ਤੇਜ਼ੀ ਨਾਲ ਵਾਧਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: