ਭਾਰਤੀ ਫੌਜ ਵਿੱਚ ਭਰਤੀ ਹੋਣ ਦੀ ਚਾਹਵਾਨ ਪੰਜਾਬ ਦੀਆਂ ਲੜਕੀਆਂ ਲਈ ਸਿਖਲਾਈ ਲੈਣ ਦਾ ਇਹ ਸੁਨਹਿਰੀ ਮੌਕਾ ਹੈ। ਮਾਈ ਭਾਗੋ ਆਰਮਡ ਇੰਸਟੀਚਿਊਟ ਮੁਹਾਲੀ ਵੱਲੋਂ ਫੌਜ ਵਿਚ ਭਰਤੀ ਹੋਣ ਦੀ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਲੜਕੀਆਂ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦੇ ਨਾਲ-ਨਾਲ ਆਪਣਾ ਕੈਰੀਅਰ ਵੀ ਨਿਖਾਰ ਸਕਣ। ਇਸ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗਲ ਨੇ ਦੱਸਿਆ ਕਿ ਫ਼ੌਜ ਵਿੱਚ ਭਰਤੀ ਹੋਣ ਲਈ ਲੜਕੀਆਂ ਦੀ ਉਮਰ ਘੱਟੋ-ਘੱਟ 16 ਸਾਲ ਅਤੇ 12ਵੀਂ ਪਾਸ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਿਖਲਾਈ ਲੈਣ ਲਈ ਲੜਕੀ ਦਾ ਕੱਦ 153 ਸੈਂਟੀਮੀਟਰ ਅਤੇ ਭਾਰ 40.5 ਤੋਂ 42 ਕਿਲੋ ਦੇ ਵਿਚਕਾਰ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਹੈਸ਼ਟੈਗ ਦੀ ਖੋਜ ਕਰਨ ਵਾਲੇ ਕ੍ਰਿਸ ਮੇਸੀਨਾ ਨੇ ਛੱਡਿਆ ਟਵਿਟਰ, ਐਲੋਨ ਮਸਕ ਨੇ ਕਿਹਾ- ਮੈਂ ਹੈਸ਼ਟੈਗ ‘ਤੋਂ…
ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗਲ ਨੇ ਦੱਸਿਆ ਕਿ ਇਸ ਸਿਖਲਾਈ ਵਿੱਚ ਪੰਜਾਬ ਦੀਆਂ ਲੜਕੀਆਂ ਨੂੰ ਹੀ ਪਹਿਲ ਦਿੱਤੀ ਜਾਵੇਗੀ। ਇਸ ਸਬੰਧੀ ਚਾਹਵਾਨ ਪੰਜਾਬ ਦੀਆਂ ਲੜਕੀਆਂ ਵਧੇਰੇ ਵੇਰਵਿਆਂ ਲਈ ਮਾਈ ਭਾਗੋ ਆਰਮਡ ਸੰਸਥਾ, ਸੈਕਟਰ 66, ਐਸ.ਏ.ਐਸ. ਨਗਰ, ਮੋਹਾਲੀ ਨਾਲ ਸੰਪਰਕ ਨੰਬਰ 0172-2233105 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: