ਹਰਿਆਣਾ ਪੁਲਿਸ ‘ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ (DGP) ਪੀ ਕੇ ਅਗਰਵਾਲ ਨੇ ਰਾਜ ਦੀਆਂ 4 ਰੇਂਜਾਂ ਦੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। DGP ਦੇ ਹੁਕਮਾਂ ਵਿੱਚ ਅੰਬਾਲਾ, ਹਾਂਸੀ, ਰੋਹਤਕ ਦੇ ਇੰਸਪੈਕਟਰਾਂ ਦੇ ਨਾਲ-ਨਾਲ 3 ਸਬ-ਇੰਸਪੈਕਟਰ (SI), 2 ਪ੍ਰੀਖਿਆਰਥੀ ਸਬ-ਇੰਸਪੈਕਟਰਾਂ (ESI) ਸਮੇਤ 6 ਸਹਾਇਕ ਸਬ-ਇੰਸਪੈਕਟਰਾਂ (ASI) ਦੇ ਤਬਾਦਲੇ ਕੀਤੇ ਗਏ ਹਨ।
ਅਧਿਕਾਰੀਆਂ ਦੇ ਤਬਾਦਲੇ ਦੇ ਨਾਲ-ਨਾਲ ਹਰਿਆਣਾ ਦੇ DGP ਪੀਕੇ ਅਗਰਵਾਲ ਨੇ 48 ਹੈੱਡ ਕਾਂਸਟੇਬਲਾਂ ਦੇ ਵੀ ਤਬਾਦਲੇ ਕੀਤੇ ਹਨ। ਇਨ੍ਹਾਂ ਵਿੱਚ ਅੰਬਾਲਾ ਫਤਿਹਾਬਾਦ ਦੇ ਦੋ ਹੈੱਡ ਕਾਂਸਟੇਬਲ (HC), 9 ਐਮਰਜੈਂਸੀ ਹੈੱਡ ਕਾਂਸਟੇਬਲ (EHC) ਸਮੇਤ 37 ਮਹਿਲਾ ਅਤੇ ਪੁਰਸ਼ ਕਾਂਸਟੇਬਲਾਂ ਦੇ ਤਬਾਦਲੇ ਦੇ ਆਦੇਸ਼ ਸ਼ਾਮਲ ਹਨ।
ਇਹ ਵੀ ਪੜ੍ਹੋ : ਮਨੀਪੁਰ ‘ਚ ਅੰਮ੍ਰਿਤਸਰ ਦਾ ਜਵਾਨ ਸ਼ਹੀਦ, ਸਰਹੱਦ ‘ਤੇ ਡਿਊਟੀ ਦੌਰਾਨ ਲੱਗੀ ਗੋ.ਲੀ
ਹਰਿਆਣਾ ਦੇ DGP ਪੀਕੇ ਅਗਰਵਾਲ ਨੇ ਨੇ ਹਿਸਾਰ, ਦੱਖਣੀ ਰੇਂਜ, ਅੰਬਾਲਾ ਅਤੇ ਕਰਨਾਲ ਰੇਂਜ ਵਿੱਚ ਇਹ ਬਦਲੀਆਂ ਜਾਰੀ ਕੀਤੀਆਂ ਹਨ। ਹੁਕਮਾਂ ਵਿੱਚ ਸਾਰੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਨਵੀਆਂ ਥਾਵਾਂ ’ਤੇ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: