ਹਰਿਆਣਾ ਨਿਵਾਸੀਆਂ ਨੂੰ 1 ਅਪ੍ਰੈਲ ਤੋਂ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਣ ਵਾਲਾ ਹੈ। ਸੂਬੇ ਦੇ ਲਗਭਗ ਸਾਰੇ ਟੋਲ ਟੈਕਸਾਂ ‘ਤੇ ਟੋਲ ਦਰਾਂ ਮਹਿੰਗੀਆਂ ਹੋਣਗੀਆਂ। KMP-KGP ਨਾਲ ਹਰਿਆਣਾ ਸਰਕਾਰ ਦੇ ਸਾਰੇ ਟੋਲ ਰੋਡ ‘ਤੇ ਟੈਕਸ ਵਿਚ ਵਾਧਾ ਹੋਵੇਗਾ।
ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਸਿਫਾਰਸ਼ ‘ਤੇ ਸੜਕ ਤੇ ਆਵਾਜਾਈ ਮੰਤਰਾਲੇ ਕੇਜੀਪੀ ਤੇ ਹਰਿਆਣਾ ਰਾਜ ਉਦਯੋਗਿਕ ਮੂਲ ਢਾਂਚਾ ਵਿਕਾਸ ਨਿਗਮ ਵੱਲੋਂ ਕੇਐੱਮਪੀ ਐਕਸਪ੍ਰੈਸ-ਵੇ ਦੀਆਂ ਟੋਲ ਦਰਾਂ ਨਿਰਧਾਰਤ ਕਰਨਗੀਆਂ। ਟੋਲ ਟੈਕਸ ਵਧਾਉਣ ਪਿੱਛੇ ਲੌਕਡਾਊਨ ਦੌਰਾਨ ਹੋਏ ਘਾਟੇ ਨੂੰ ਪੂਰਾ ਕਰਨਾ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਲੋਕਾਂ ਵਿਚ ਨਾਰਾਜ਼ਗੀ ਹੈ ਕਿ ਬਿਨਾਂ ਸਹੂਲਤਾਂ ਹੀ ਟੋਲ ਦਰਾਂ ਕਿਉਂ ਵਧਾਈਆਂ ਜਾ ਰਹੀਆਂ ਹਨ।
ਕੇਐੱਮਪੀ ਤੇ ਟੋਲ ਬੈਰੀਅਰ ਦੇ ਇਲਾਵਾ ਕਿਤੇ ਲਾਈਟ ਨਹੀਂ ਲਗਾਈ ਗਈ ਹੈ। ਸੜਕ ਜਗ੍ਹਾ-ਜਗ੍ਹਾ ਤੋਂ ਟੁੱਟੀ ਪਈ ਹੈ ਤੇ ਪਾਣੀ ਨਿਕਾਸੀ ਦੀ ਨਾਲੀ ਵੀ ਟੁੱਟੀ ਪਈ ਹੈ। ਡਿਵਾਈਡਰ ‘ਤੇ ਅੱਜ ਤੱਕ ਫੁੱਲ ਨਹੀਂ ਲੱਗੇ ਤੇ ਪਾਣੀ ਦਾ ਛਿੜਕਾਅ ਵੀ ਨਹੀਂ ਹੋ ਰਿਹਾ ਹੈ। ਇੰਨਾ ਹੀ ਨਹੀਂ ਸੁਰੱਖਿਆ ਦੇ ਕੋਈ ਇੰਤਜ਼ਾਮ ਨਹੀਂ ਹੈ ਤੇ ਦੂਰ ਤੱਕ ਟਾਇਲੈਟ ਵੀ ਨਹੀਂ ਹੈ। ਵਾਹਨਾਂ ਵਿਚ ਤੇਲ ਤੇ ਗੈਸ ਭਰਨ ਤੱਕ ਦੇ ਪ੍ਰਬੰਧ ਨਹੀਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਕੇਐੱਮਪੀ ‘ਤੇ ਹਲਕੇ ਸਵਾਰੀ ਵਾਹਨ ਜਿਵੇਂ ਕਾਰ 1.35 ਰੁਪਏ, ਹਲਕੇ ਵਪਾਰਕ ਵਾਹਨ ਤੋਂ 2.18 ਤੇ ਭਾਰੀ ਵਾਹਨਾਂ ਤੋਂ 4.96 ਰੁਪਏ ਪ੍ਰਤੀ ਕਿਲੋਮੀਟਰ ਵਸੂਲੀ ਜਾ ਰਹੀ ਹੈ। ਕਾਰ ਤੋਂ 30 ਤੇ 205 ਅਤੇ ਹਲਕੇ ਤੇ ਭਾਰੀ ਵਪਾਰਕ ਵਾਹਨ ਤੋਂ 100 ਤੋਂ 1490 ਰੁਪਏ ਤੱਕ ਵਸੂਲੀ ਕੀਤੀ ਜਾ ਰਹੀ ਹੈ। 1 ਅਪ੍ਰੈਲ ਤੋਂ ਕਾਰ ਚਾਲਕਾਂ ਨੂੰ ਪਲਵਲ ਤੋਂ ਨੂੰਹ ਦਾ 45 ਰੁਪਏ, ਤਾਵੜੂ ਦਾ 70 ਰੁਪਏ ਤੇ ਗੁਰੂਗ੍ਰਾਮ ਦਾ ਲਗਭਗ 90 ਰੁਪਏ ਟੋਲ ਦੇਣਾ ਹੋਵੇਗਾ।
ਇਹ ਵੀ ਪੜ੍ਹੋ : ਕਿਸਾਨਾਂ ਲਈ ਖ਼ੁਸ਼ਖ਼ਬਰੀ, CM ਮਾਨ ਦੀ ਅਪੀਲ ‘ਤੇ ਪੰਜਾਬ ਨੂੰ 24,773 ਕਰੋੜ ਦੀ ਲਿਮਟ ਜਾਰੀ
ਟੋਲ ਵਸੂਲੀ ਕਰਨ ਵਾਲੀ ਕੰਪਨੀ ਦੇ ਅਧਿਕਾਰੀ ਵਿਨੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਵਧੀਆਂ ਹੋਈਆਂ ਟੋਲ ਦਰਾਂ 31 ਮਾਰਚ ਅੱਧੀ ਰਾਤ ਤੋਂ ਸ਼ੁਰੂ ਹੋਣਗੀਆਂ। ਇਸ ਵਿਚ ਲਗਭਗ 5 ਰੁਪਏ ਪ੍ਰਤੀ ਕਿਲੋਮੀਟਰ ਤੱਕ ਦਾ ਵਾਧਾ ਹੋਵੇਗਾ।