ਗੁਰਦਾਸਪੁਰ ਦੇ ਦੀਨਾਨਗਰ ਵਿਖੇ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਲਾਪਰਵਾਹੀ ਦੀ ਘਟਨਾ ਵਾਪਰੀ ਹੈ। ਇੱਥੇ ਤਿਰੰਗਾ ਲਹਿਰਾਉਣ ਲਈ ਜਿਵੇਂ ਹੀ ਰੱਸੀ ਖਿੱਚੀ ਗਈ ਤਾਂ ਕੌਮੀ ਝੰਡਾ ਵੀ ਹੇਠਾਂ ਆ ਗਿਆ। ਇੱਥੋਂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਬ-ਡਵੀਜ਼ਨ ਪੱਧਰ ਦਾ ਪ੍ਰੋਗਰਾਮ ਹੋਇਆ, ਜਿਸ ਵਿੱਚ ਐਸ.ਡੀ.ਐਮ ਅਰਵਿੰਦ ਕੁਮਾਰ ਝੰਡਾ ਲਹਿਰਾਉਣ ਪਹੁੰਚੇ।
ਝੰਡਾ ਡਿੱਗਣ ਤੋਂ ਬਾਅਦ ਉਥੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੇ ਝੰਡੇ ਨੂੰ ਜ਼ਮੀਨ ਤੋਂ ਚੁੱਕ ਲਿਆ। ਇਸ ਤੋਂ ਬਾਅਦ ਉਸ ਲਹਿਰਾਉਣ ਲਈ ਦੂਜੇ ਕਰਮਚਾਰੀ ਨਾਲ ਫੜ ਕੇ ਸਲਾਮੀ ਦਿੱਤੀ ਗਈ। ਇਹ ਰੱਸੀ ਨਗਰ ਕੌਂਸਲ ਵੱਲੋਂ ਦਿੱਤੀ ਗਈ ਸੀ ਜਦੋਂਕਿ ਪੁਲਿਸ ਵੱਲੋਂ ਤਿਰੰਗੇ ਦਾ ਪ੍ਰਬੰਧ ਕੀਤਾ ਗਿਆ ਸੀ।
ਇਹ ਘਟਨਾ ਸਵੇਰੇ 9.58 ਵਜੇ ਵਾਪਰੀ। ਇਸ ਘਟਨਾ ਨੇ ਉੱਥੇ ਮੌਜੂਦ ਮੁਲਾਜ਼ਮਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਤਿਰੰਗੇ ਦਾ ਅਪਮਾਨ ਹੋਣ ‘ਤੇ ਵੀ ਸ਼ਰਮਿੰਦਾ ਹੋਣਾ ਪਿਆ। ਜਦੋਂ ਕਿ ਐਸਡੀਐਮ ਅਰਵਿੰਦ ਕੁਮਾਰ ਦਾ ਕਹਿਣਾ ਹੈ ਕਿ 10 ਰਿਹਰਸਲਾਂ ਵਿੱਚ ਅਜਿਹਾ ਨਹੀਂ ਹੋਇਆ। ਇਸ ਦੀ ਜਾਂਚ ਕੀਤੀ ਜਾਵੇਗੀ।
ਇਸ ਘਟਨਾ ਤੋਂ ਬਾਅਦ ਐਸਡੀਐਮ ਅਰਵਿੰਦ ਕੁਮਾਰ ਨੇ ਦੱਸਿਆ ਕਿ ਝੰਡਾ ਟੁੱਟ ਗਿਆ ਸੀ, ਜਿਸ ਕਾਰਨ ਝੰਡਾ ਹੇਠਾਂ ਡਿੱਗ ਗਿਆ ਸੀ। ਫਿਰ ਹੱਥ ‘ਚ ਫੜ ਕੇ ਸਲਾਮੀ ਦੀ ਰਸਮ ਅਦਾ ਕੀਤੀ ਗਈ। ਇਸ ਉਪਰੰਤ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਸਤਿਕਾਰ ਸਹਿਤ ਝੰਡਾ ਲਹਿਰਾਇਆ ਗਿਆ।
ਇਹ ਵੀ ਪੜ੍ਹੋ : ਸੂਬੇ ‘ਚ ਮੁੜ ਹੜ੍ਹਾਂ ਵਰਗੇ ਹਾਲਾਤ, ਬਿਆਸ ਦਰਿਆ ਖਤਰੇ ਦੇ ਨਿਸ਼ਾਨ ‘ਤੇ, ਕਈ ਪਿੰਡਾਂ ‘ਚ ਵੜਿਆ ਪਾਣੀ
ਐਸਡੀਐਮ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਕੋਈ ਤਕਨੀਕੀ ਖਰਾਬੀ ਸੀ ਜਾਂ ਕਿਸੇ ਦੀ ਲਾਪਰਵਾਹੀ ਸੀ। ਅਸੀਂ ਸ਼ੁੱਕਰਵਾਰ ਨੂੰ 5 ਅਤੇ ਸੋਮਵਾਰ ਨੂੰ 5 ਰਿਹਰਸਲਾਂ ਕੀਤੀਆਂ। ਇਸ ਵਿੱਚ ਝੰਡਾ ਲਹਿਰਾਉਣ ਦੀ ਰਸਮ ਬੜੇ ਹੀ ਅਰਾਮ ਨਾਲ ਹੋਈ। ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਜੇ ਕਿਸੇ ਦੀ ਅਣਗਹਿਲੀ ਸਾਹਮਣੇ ਆਈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: