ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਵਿਚ ਇਕ ਟਰਾਲੀ ਦੇ ਪਲਟ ਜਾਣ ਨਾਲ ਦੋ ਬੱਚਿਆਂ ਤੇ ਤਿੰਨ ਔਰਤਾਂ ਸਣੇ 6 ਮੈਂਬਰਾਂ ਦੀ ਮੌਤ ਹੋ ਗਈ ਤੇ 22 ਹੋਰ ਜ਼ਖਮੀ ਹੋ ਗਏ।
ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਾਦਸਾ ਲਕਸ਼ਮਈਆਵੁਰੂ ਪਿੰਡ ਦੇ ਕੋਲ ਬੀਤੀ ਰਾਤ ਉਸ ਸਮੇਂ ਵਾਪਰਿਆ ਜਦੋਂ ਜੰਗਲਾਪੱਲੇ ਪਿੰਡ ਦੇ ਵਾਸੀ ਇਕ ਟਰੈਕਟਰ ਟਰਾਲੀ ਵਿਚ ਬੈਠ ਕੇ ਜੇਟੀਪੱਲੇ ਪਿੰਡ ਵਿਚ ਬਾਰਾਤ ਸਮਾਰੋਹ ਵਿਚ ਸ਼ਾਮਲ ਹੋਣ ਜਾ ਰਹੇ ਸਨ। ਇਸੇ ਦੌਰਾਨ ਤੇਜ਼ ਰਫਤਾਰ ਟਰਾਲੀ ਬੇਕਾਬੂ ਹੋ ਕੇ ਪਲਟ ਗਈ ਜਿਸ ਵਿਚ ਸਵਾਰ 6 ਲੋਕਾਂ ਦੀ ਮੌਤ ਹੋ ਗਈ ਤੇ 22 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਚਿਤੂਰ ਤੇ ਤਿਰੂਪਤੀ ਦੇ ਸਰਕਾਰੀ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹੈ।
ਸਥਾਨਕ ਲੋਕਾਂ ਅਤੇ ਪੁਲਿਸ ਨੇ ਬਚਾਅ ਕਾਰਜ ਵਿੱਚ ਮਦਦ ਕੀਤੀ।ਹਾਦਸਾ ਲਕਸ਼ਮੈਯਾਵੁਰੂ ਪਿੰਡ ਨੇੜੇ ਬੁੱਧਵਾਰ ਰਾਤ ਉਸ ਵੇਲੇ ਵਾਪਰਿਆ ਜਦੋਂ ਜੰਗਲਾਪੱਲੇ ਪਿੰਡ ਦੇ ਵਾਸੀ ਇਕ ਟ੍ਰੈਕਟਰ-ਟ੍ਰਾਲੀ ’ਚ ਬੈਠ ਕੇ ਜੇਟੀਪੱਲੇ ਪਿੰਡ ’ਚ ਬਾਰਾਤ ਸਮਾਗਮ ’ਚ ਸ਼ਾਮਲ ਹੋਣ ਜਾ ਰਹੇ ਸਨ।
ਕਲੈਕਟਰ ਅਤੇ ਐਸਪੀ ਨੇ ਚਿਤੂਰ ਹਸਪਤਾਲ ਵਿੱਚ ਜ਼ਖ਼ਮੀਆਂ ਦਾ ਦੌਰਾ ਕੀਤਾ ਅਤੇ ਡਾਕਟਰਾਂ ਨੂੰ ਬਿਹਤਰ ਡਾਕਟਰੀ ਸੇਵਾਵਾਂ ਦੇਣ ਦੇ ਹੁਕਮ ਦਿੱਤੇ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟਰੈਕਟਰ ਤੇਜ਼ ਰਫ਼ਤਾਰ ਸੀ ਅਤੇ ਬੇਕਾਬੂ ਹੋ ਕੇ ਪੰਜ ਫੁੱਟ ਡੂੰਘੀ ਖਾਈ ਵਿੱਚ ਜਾ ਡਿੱਗਾ। ਹਾਦਸੇ ਕਾਰਨ ਵਿਆਹ ਮੁਲਤਵੀ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: