Zebronics ਨੇ ਆਪਣੇ ਸ਼ਕਤੀਸ਼ਾਲੀ ਟਰਾਲੀ ਸਪੀਕਰ ਵਜੋਂ Zeb-Thump 350 ਟਰਾਲੀ ਡੀਜੇ ਸਪੀਕਰ ਲਾਂਚ ਕੀਤਾ ਹੈ। ਇਸਦੀ ਕੀਮਤ 18,499 ਰੁਪਏ ਹੈ ਅਤੇ ਇਸਦਾ ਸਾਊਂਡ ਆਉਟਪੁੱਟ 40W ਹੈ। ਕੰਪਨੀ ਦਾ ਕਹਿਣਾ ਹੈ ਕਿ ਤੁਸੀਂ ਇਸ ਸਪੀਕਰ ਨੂੰ ਆਸਾਨੀ ਨਾਲ ਕਿਤੇ ਵੀ ਲਿਜਾ ਸਕਦੇ ਹੋ ਅਤੇ ਕਿਸੇ ਵੀ ਜਗ੍ਹਾ ਨੂੰ ਪਾਰਟੀ ਏਰੀਆ ਵਿੱਚ ਬਦਲ ਸਕਦੇ ਹੋ। ਇਸ ਨੂੰ ਯੂਜ਼ਰ ਨੂੰ ਡਾਇਨਾਮਿਕ ਸਾਊਂਡ ਅਨੁਭਵ ਦੇਣ ਲਈ ਤਿਆਰ ਕੀਤਾ ਗਿਆ ਹੈ। ਆਓ Zebronics Zeb-Thump 350 ਟਰਾਲੀ ਡੀਜੇ ਸਪੀਕਰ ਦੀਆਂ ਵਿਸ਼ੇਸ਼ਤਾਵਾਂ ‘ਤੇ ਇੱਕ ਨਜ਼ਰ ਮਾਰੀਏ…
ਸਪੀਕਰ ‘ਚ 12 ਘੰਟੇ ਦੀ ਬੈਟਰੀ ਲਾਈਫ
ਸਪੀਕਰ ਸਿਸਟਮ 30.48 ਸੈਂਟੀਮੀਟਰ ਫੁੱਲ-ਰੇਂਜ ਡਰਾਈਵਰ ਲਗੇ ਹੋਏ ਹਨ, ਜੋ ਕਿ 2.52 ਸੈਂਟੀਮੀਟਰ ਟਵੀਟਰ ਡਰਾਈਵਰਾਂ ਨਾਲ ਜੋੜਿਆ ਜਾਂਦਾ ਹੈ। ਸਪੀਕਰ ‘ਚ ਰੀਚਾਰਜ ਹੋਣ ਵਾਲੀ ਬੈਟਰੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ LED ਬੰਦ ਹੋਣ ‘ਤੇ ਅਤੇ 50 ਫੀਸਦੀ ਵਾਲੀਅਮ ‘ਤੇ ਲਗਭਗ 12 ਘੰਟੇ ਚੱਲਦਾ ਹੈ। ਇਸ ਦਾ LED ਇੰਡੀਕੇਟਰ ਬੈਟਰੀ ਲੈਵਲ ਬਾਰੇ ਜਾਣਕਾਰੀ ਦਿੰਦਾ ਹੈ।
ਸਪੀਕਰ ਵਿੱਚ ਵੀ TWS ਸਪੋਰਟ
ਇਸ ਵਿੱਚ TWS ਕਨੈਕਸ਼ਨ ਦਾ ਵੀ ਸਪੋਰਟ ਮਿਲਦਾ ਹੈ, ਜੋ ਤੁਹਾਨੂੰ ਤੁਹਾਡੇ ਮਨੋਰੰਜਨ ਅਨੁਭਵ ਨੂੰ ਦੁੱਗਣਾ ਕਰਨ ਲਈ ਦੋ ਸਪੀਕਰਾਂ ਨੂੰ ਜੋੜਨ ਦੀ ਇਜਾਜ਼ਤ ਦਿੰਦਾ ਹੈ। ਸਿਸਟਮ ਆਨ-ਦ-ਗੋ ਕਰਾਓਕੇ ਸੈਸ਼ਨਾਂ ਲਈ ਇੱਕ ਵਾਇਰਲੈੱਸ ਮਾਈਕ੍ਰੋਫੋਨ ਦੇ ਨਾਲ ਆਉਂਦਾ ਹੈ, ਨਾਲ ਹੀ ਇੱਕ ਵਾਇਰਡ ਮਾਈਕ ਲਈ 6.3mm ਇਨਪੁਟ, ਜੋ ਕਰਾਓਕੇ ਨੂੰ ਰਿਕਾਰਡ ਕਰਨ ਦਾ ਵਿਕਲਪ ਪੇਸ਼ ਕਰਦਾ ਹੈ।
ਇਹ ਵੀ ਪੜ੍ਹੋ : ਹਿਮਾਚਲ ਦੇ ਕਈ ਜ਼ਿਲ੍ਹਿਆਂ ‘ਚ ਬੱਦਲ ਫਟਣ ਦੀ ਚਿਤਾਵਨੀ, ਮਨਾਲੀ ਜਾਣ ਦੇ ਸਾਰੇ ਰਸਤੇ ਬੰਦ
ਸਪੀਕਰ ਵਿਚ ਬਲੂਟੁੱਥ v5.0, USB, microSD, ਆਕਸ ਅਤੇ FM ਦੇ ਨਾਲ-ਨਾਲ ਡਿਊਲ ਮਾਈਕ੍ਰੋਫੋਨ ਇਨਪੁਟਸ ਵਰਗੇ ਕਨੈਕਟੀਵਿਟੀ ਆਪਸ਼ਨ ਮਿਲਦੇ ਹਨ। ਇਸ ਨੂੰ ਖਾਸ ਦਿੱਖ ਦੇਣ ਲਈ ਇਸ ਵਿੱਚ ਆਕਰਸ਼ਕ RGB LED ਲਾਈਟਾਂ ਅਤੇ ਇਨ-ਬਿਲਟ LED ਡਿਸਪਲੇ ਹੈ। ਸਪੀਕਰ ਵੱਖ-ਵੱਖ ਆਡੀਓ ਫਾਰਮੈਟਾਂ ਜਿਵੇਂ ਕਿ MP3, WAV ਅਤੇ WMA ਦਾ ਸਮਰਥਨ ਕਰਦਾ ਹੈ ਅਤੇ ਵਾਲੀਅਮ, ਬਾਸ, ਟਰੇਬਲ ਮਾਈਕ ਵਾਲੀਅਮ ਅਤੇ ਈਕੋ ਲਈ ਕੰਟਰੋਲ ਨੌਬਸ ਦੇ ਨਾਲ ਆਉਂਦਾ ਹੈ।
ZEB-Thump 350 ਦਾ ਡਿਜ਼ਾਇਨ ਪੋਰਟੇਬਿਲਟੀ ‘ਤੇ ਵੀ ਜ਼ੋਰ ਦਿੰਦਾ ਹੈ, ਇਸ ਵਿਚ ਇੱਕ ਹੈਂਡਲ ਅਤੇ ਪਹੀਏ ਲਗੇ ਹੋਏ ਹਨ ਜਿਸ ਨਾਲ ਇਸ ਨੂੰ ਕਿਤੇ ਵੀ ਲਿਜਾਣਾ ਸੌਖਾ ਹੋ ਜਾਂਦਾ ਹੈ। ਸਪੀਕਰ ਦੇ ਪੈਕੇਜਿੰਗ ਬਾਕਸ ਵਿੱਚ ਰਿਮੋਟ ਕੰਟਰੋਲ, ਔਕਸ ਕੇਬਲ, ਵਾਇਰਲੈੱਸ ਮਾਈਕ੍ਰੋਫੋਨ, ਚਾਰਜਿੰਗ ਕੇਬਲ, ਅਤੇ QR ਕੋਡ ਗਾਈਡ ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -: