ਉੱਤਰ ਪ੍ਰਦੇਸ਼ ਦੇ ਮਹੋਬਾ ਵਿਚ ਤੇਜ਼ ਰਫਤਾਰ ਡੰਪਰ ਨੇ ਸਕੂਟੀ ਸਵਾਰ ਦਾਦਾ ਤੇ ਪੋਤੇ ਨੂੰ ਬੁਰੀ ਤਰ੍ਹਾਂ ਤੋਂ ਕੁਚਲ ਦਿੱਤਾ। ਸਕੂਟੀ ਵਿਚ ਫਸੇ ਮਾਸੂਮ ਨੂੰ ਭਾਰੀ ਵਾਹਨ 2 ਕਿਲੋਮੀਟਰ ਤੱਤ ਘਸੀਟਦਾ ਹੋਇਆ ਲੈ ਗਿਆ। ਰਾਹਗੀਰਾਂ ਨੇ ਡਰਾਈਵਰ ਨੂੰ ਡੰਪਰ ਰੋਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਵਾਹਨ ਦੀ ਰਫਤਾਰ ਹੋਰ ਵਧਾ ਦਿੱਤੀ। ਇਸ ਦੇ ਬਾਅਦ ਪੱਥਰ ਸੁੱਟੇ ਜਾਣ ‘ਤੇ ਡੰਪਰ ਰੁਕਿਆ। ਹਾਦਸੇ ਦੇ ਬਾਅਦ ਦੋਵੇਂ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮਹੋਬਾ ਦੇ ਕਬਰਈ ਰੋਡ ਕਾਨਪੁਰ-ਸਾਗਰ ਹਾਈਵੇ ‘ਤੇ ਭਿਆਨਕ ਸੜਕ ਹਾਦਸਾ ਹੋਇਆ। ਹਮੀਰਪੁਰ ਚੁੰਗੀ ਦੇ ਕੋਲ ਰਹਿਣ ਵਾਲੇ ਰਿਟਾਇਰਡ ਅਧਿਆਪਕ ਉਦਿਤ ਨਾਰਾਇਣ ਚੰਸੌਰੀਆ (67 ਸਾਲ) ਆਪਣੇ 6 ਸਾਲ ਦੇ ਪੋਤੇ ਸਾਤਵਿਕ ਪੁੱਤਰ ਨੀਰਜ ਨੂੰ ਸਕੂਟੀ ‘ਤੇ ਘੁਮਾਉਣ ਲਈ ਲਿਜਾ ਰਹੇ ਸਨ। ਜਿਵੇਂ ਹੀ ਉਹ ਸਕੂਟੀ ‘ਤੇ ਬੈਠ ਕੇ ਘਰ ਤੋਂ ਨਿਕਲੇ ਮਹੋਬਾ ਨਾਲ ਕਬਰਈ ਵੱਲੋਂ ਆ ਰਹੇ ਤੇਜ਼ ਰਫਤਾਰ ਡੰਪਰ ਨੇ ਸਕੂਟੀ ਵਿਚ ਜ਼ੋਰਦਾਰ ਟੱਕਰ ਮਾਰ ਦਿੱਤੀ।
ਬੇਕਾਬੂ ਡੰਪਰ ਨੇ ਸਕੂਟੀ ਚਲਾ ਰਹੇ ਬਜ਼ੁਰਗ ਉਦਿਤ ਨਾਰਾਇਣ ਨੂੰ ਬੁਰੇ ਤਰੀਕੇ ਨਾਲ ਕੁਚਲ ਦਿੱਤਾ ਤੇ ਸਕੂਟੀ ਸਣੇ 6 ਸਾਲ ਦਾ ਮਾਸੂਮ ਵੀ ਚੱਲਦੇ ਡੰਪਰ ਵਿਚ ਫਸ ਗਿਆ। ਡੰਪਰ ਚਾਲਕ ਸਕੂਟੀ ਨੂੰ ਘਸੀਟਦੇ ਹੋਏ ਲਗਭਗ 2 ਕਿਲੋਮੀਟਰ ਤੱਕ ਲੈ ਗਿਆ। ਹਾਦਸੇ ਸਮੇਂ ਸਥਾਨਕ ਲੋਕਾਂ ਨੇ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਡਰਾਈਵਰ ਭੱਜਣ ਦੇ ਚੱਕਰ ਵਿਚ ਸਕੂਟੀ ਨੂੰ ਘਸੀਟਦਾ ਰਿਹਾ। ਇਸਤੋਂ ਬਾਅਦ ਸਥਾਨਕ ਲੋਕਾਂ ਨੇ ਆਪਣੇ-ਆਪਣੇ ਵਾਹਨਾਂ ਤੋਂ ਪਿੱਛਾ ਕਰਕੇ ਡੰਪਰ ‘ਤੇ ਪੱਥਰ ਮਾਰਦੇ ਰਹੇ ਤਦ ਜਾ ਕੇ ਚਾਲਕ ਨੇ ਡੰਪਰ ਨੂੰ ਰੋਕਿਆ। ਉਦੋਂ ਤੱਕ ਸਕੂਟੀ ਵਿਚ ਫਸੇ ਮਾਸੂਮ ਦੀ ਵੀ ਮੌਤ ਹੋ ਗਈ। ਦਰਦਨਾਕ ਸੜਕ ਹਾਦਸੇ ਦੀ ਸੂਚਨਾ ਮਿਲਦੇ ਹੀ ਪਰਿਵਾਰ ਸਣੇ ਲੋਕ ਇਕੱਠੇ ਹੋ ਗਏ।
ਇਹ ਵੀ ਪੜ੍ਹੋ : ਬਰਨਾਲਾ ‘ਚ ਸੜਕ ਹਾਦਸਾ, ਤੇਜ਼ ਰਫਤਾਰ ਕਾਰ ਨੇ ਸਕੂਟੀ ਨੂੰ ਮਾਰੀ ਟੱਕਰ, ਪਤੀ-ਪਤਨੀ ਦੀ ਗਈ ਜਾਨ
ਦਾਦੇ ਤੇ ਪੋਤੇ ਦੀ ਦਰਦਨਾਕ ਮੌਤ ਨਾਲ ਪਰਿਵਾਰ ਵਿਚ ਮਾਤਮ ਛਾ ਗਿਆ ਹੈ। ਸਾਰਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਅੱਗੇ ਦੀ ਕਾਰਵਾਈ ਵਿਚ ਜੁਟੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: