ਗੁਆਂਢੀ ਦੇਸ਼ ਪਾਕਿਸਤਾਨ ਦੀ ਆਰਥਿਕ ਹਾਲਤ ਚੰਗੀ ਨਹੀਂ ਹੈ। ਪਾਕਿਸਤਾਨੀ ਮਹਿੰਗਾਈ ਨੇ ਆਮ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ। ਮਹਿੰਗੀ ਬਿਜਲੀ ਨੇ ਹੁਣ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਹੈ। ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਪਾਕਿਸਤਾਨੀ ਲੋਕਾਂ ਨੂੰ ਬਿਜਲੀ ਦੇ ਬਿਲਾਂ ਬਾਰੇ ਗੱਲ ਕਰਦੇ ਸੁਣਿਆ ਜਾ ਸਕਦੇ ਹੈ, ਜੋ ਹਜ਼ਾਰਾਂ ਵਿੱਚ ਚਲਦੇ ਹਨ। ਸੋਸ਼ਲ ਮੀਡੀਆ ‘ਤੇ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸੂਬੇ ‘ਚ 12,000 ਰੁਪਏ ਦਾ ਬਿਜਲੀ ਬਿੱਲ ਆਉਣ ‘ਤੇ ਇਕ ਵਿਅਕਤੀ ਨੇ ਕਥਿਤ ਤੌਰ ‘ਤੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ।
ਇੱਕ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਪੱਤਰਕਾਰ ਅਤੇ ਸਮਾਜਿਕ ਕਾਰਕੁੰਨ ਡਾਕਟਰ ਮਨਸੂਰ ਕਲਾਸਾਰਾ ਨੇ ਵੀਰਵਾਰ ਨੂੰ ਸੋਸ਼ਲ ਨੈਟਵਰਕਿੰਗ ਵੈਬਸਾਈਟ ਐਕਸ, ਜੋ ਪਹਿਲਾਂ ਟਵਿੱਟਰ ਵਜੋਂ ਜਾਣੀ ਜਾਂਦੀ ਸੀ, ‘ਤੇ ਇੱਕ ਵੀਡੀਓ ਸਾਂਝਾ ਕੀਤਾ। ਇਸ ਵਿੱਚ ਇੱਕ ਵਿਅਕਤੀ ਦਾ 12,000 ਰੁਪਏ ਦਾ ਬਿਜਲੀ ਬਿੱਲ ਆਇਆ ਹੈ। ਵੀਡੀਓ ਵਿੱਚ ਵਿਅਕਤੀ ਦੱਸ ਰਿਹਾ ਹੈ ਕਿ ਉਹ ਇੱਕ ਪੱਖਾ ਅਤੇ ਦੋ ਬਲਬ ਵਰਤਦਾ ਹੈ।
ਵੀਡੀਓ ‘ਚ ਵਿਅਕਤੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਹ ਇਕ ਗਰੀਬ ਵਿਅਕਤੀ ਹੈ ਜੋ ਆਪਣੇ ਪਰਿਵਾਰ ਲਈ ਦਿਨ ‘ਚ ਤਿੰਨ ਵਕਤ ਦਾ ਖਾਣਾ ਵੀ ਮੁਹੱਈਆ ਨਹੀਂ ਕਰਵਾ ਸਕਦਾ ਅਤੇ ਬਿਜਲੀ ਦਾ ਬਿੱਲ ਅਦਾ ਕਰਨ ‘ਚ ਅਸਮਰੱਥ ਹੋਣ ਕਾਰਨ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਫੈਸਲਾ ਕਰ ਲਿਆ ਹੈ। ਪੱਤਰਕਾਰ ਵੱਲੋਂ ਵਿਅਕਤੀ ਦੀ ਪਛਾਣ ਅਤੇ ਘਟਨਾ ਵਾਲੀ ਥਾਂ ਦਾ ਜ਼ਿਕਰ ਨਹੀਂ ਕੀਤਾ ਗਿਆ।
ਇੱਕਹੋਰ ਨਿਊਜ਼ ਚੈਨਲ ਦੀ ਰਿਪੋਰਟ ਮੁਾਤਬਕ ਪਾਕਿਸਤਾਨ ਦੇ ਖਾਨੇਵਾਲ ਦੀ ਜਹਾਨੀਆਂ ਤਹਿਸੀਲ ‘ਚ ਚਾਰ ਬੱਚਿਆਂ ਦੀ ਮਾਂ ਨੇ ਆਰਥਿਕ ਤੰਗੀ ਅਤੇ ਲਗਾਤਾਰ ਹੋਣ ਵਾਲੇ ਝਗੜਿਆਂ ਤੋਂ ਤੰਗ ਆ ਕੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪਰਿਵਾਰ ਸੰਕਟ ਦੇ ਸਮੇਂ ਦਾ ਸਾਹਮਣਾ ਕਰ ਰਿਹਾ ਸੀ ਅਤੇ ਔਰਤ ਦੇ ਪਤੀ ਕਾਸਿਮ ਕੋਲ ਬਿਜਲੀ ਦੇ ਬਿੱਲ ਦਾ ਭੁਗਤਾਨ ਕਰਨ ਤੋਂ ਬਾਅਦ ਖਾਣੇ ਲਈ ਕੋਈ ਪੈਸਾ ਨਹੀਂ ਬਚਿਆ ਸੀ।
ਇਹ ਵੀ ਪੜ੍ਹੋ : 18 ਸਾਲ ਪੁਰਾਣੇ ਮਾਮਲੇ ‘ਚ ਜਗਤਾਰ ਸਿੰਘ ਹਵਾਰਾ, ਖਰੜ ‘ਚ ਮਿਲਿਆ ਸੀ ਅਸਲਾ
ਰਿਪੋਰਟਾਂ ਮੁਤਾਬਕ ਬੱਚਿਆਂ ਸਣੇ ਪਰਿਵਾਰ ਪਿਛਲੇ ਦੋ ਦਿਨਾਂ ਤੋਂ ਭੋਜਨ ਤੋਂ ਬਿਨਾਂ ਸੀ। ਆਪਣੇ 10,000 ਰੁਪਏ ਦੇ ਬਿਜਲੀ ਬਿੱਲ ਦਾ ਭੁਗਤਾਨ ਕਰਨ ਲਈ ਕਾਸਿਮ ਨੇ ਕਿਹਾ, ਉਸ ਨੂੰ ਆਪਣਾ ਘਰੇਲੂ ਸਮਾਨ ਵੇਚ ਕੇ ਕਰਜ਼ਾ ਲੈਣਾ ਪਿਆ। ਸਭ ਤੋਂ ਮਾੜੀ ਗੱਲ ਇਹ ਹੈ ਕਿ ਅਧਿਕਾਰੀਆਂ ਨੇ ਬਿੱਲ ਭਰਨ ਦੇ ਬਾਵਜੂਦ ਬਿਜਲੀ ਬਹਾਲ ਨਹੀਂ ਕੀਤੀ। ਕਾਸਿਮ ਨੇ ਕਿਹਾ, ‘ਜਦੋਂ ਮੈਂ ਘਰ ਆਇਆ ਤਾਂ ਮੇਰੀ ਪਤਨੀ ਹਮਨਾ ਬਿਜਲੀ ਦੀ ਸਮੱਸਿਆ ਅਤੇ ਬੱਚਿਆਂ ਲਈ ਭੋਜਨ ਦੀ ਘਾਟ ਕਾਰਨ ਥੱਕ ਗਈ ਸੀ। ਉਸ ਨੇ ਨਿਰਾਸ਼ਾ ਵਿੱਚ ਜ਼ਹਿਰ ਖਾ ਲਿਆ।
ਵੀਡੀਓ ਲਈ ਕਲਿੱਕ ਕਰੋ -: