ਸੰਗਰੂਰ ਤੋਂ ਸਾਂਸਦ ਸਿਮਰਨਜੀਤ ਸਿੰਘ ਮਾਨ ਦਾ ਟਵਿੱਟਰ ਅਕਾਊਂਟ ਭਾਰਤ ਵਿਚ ਸਸਪੈਂਡ ਕਰ ਦਿੱਤਾ ਗਿਆ ਹੈ। ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਪੁਲਿਸ ਵੱਲੋਂ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਐਨਕਾਊਂਟਰ ਦੀ ਸ਼ੰਕਾ ਪ੍ਰਗਟਾਈ ਸੀ।
ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਅੰਮ੍ਰਿਤਪਾਲ ਦਾ ਐਨਕਾਊਂਟਰ ਨਾ ਕਰ ਦਿੱਤਾ ਜਾਵੇ। ਮਾਨ ਨੇ ਕਿਹਾ ਸੀ ਕਿ ਜੇਕਰ ਅੰਮ੍ਰਿਤਪਾਲ ਨੂੰ ਕੋਰਟ ਵਿਚ ਪੇਸ਼ ਨਹੀਂ ਕੀਤਾ ਗਿਆ ਤਾਂ ਅਸੀਂ ਸਮਝਾਂਗੇ ਕਿ ਉਸ ਦਾ ਐਨਕਾਊਂਟਰ ਕਰ ਦਿੱਤਾ ਗਿਆ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਦੁਨੀਆ ਭਰ ਵਿਚ ਸਿੱਖਾਂ ਦਰਮਿਆਨ ਵੱਡਾ ਮੁੱਦਾ ਬਣ ਜਾਵੇਗਾ ਤੇ ਮੈਂ ਇਕ ਜ਼ਿੰਮੇਵਾਰ ਸਾਂਸ ਵਜੋਂ ਸਰਕਾਰ ਨੂੰ ਸੁਝਾਅ ਦਿੰਦਾ ਹਾਂ ਕਿ ਅਜਿਹਾ ਕੁਝ ਵੀ ਨਾ ਕਰੇ।
ਸਾਂਸਦ ਮਾਨ ਨੇ ਕਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਨੇ ਕਾਨੂੰਨ ਖਿਲਾਫ ਕੁਝ ਵੀ ਨਹੀਂ ਕੀਤਾ। ਉਸ ਨੇ ਸਿਰਫ ਇਹ ਕਹਿੰਦੇ ਹੋਏ ਆਪਣੇ ਸਮਰਥਕ ਦੀ ਰਿਹਾਈ ਮੰਗੀ ਸੀ ਕਿ ਉਨ੍ਹਾਂ ਨੂੰ ਇਕ ਮਾਮਲੇ ਵਿਚ ਫਸਾਇਆ ਗਿਆ ਹੈ ਤੇ ਉਸ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਤੇ ਉਹ ਰਿਹਾਅ ਹੋ ਗਿਆ।
ਇਹ ਵੀ ਪੜ੍ਹੋ : ਹਾਈਕੋਰਟ ‘ਚ ਪਹੁੰਚਿਆ ਇੰਟਰਨੈੱਟ ਦਾ ਮੁੱਦਾ, ਐਡਵੋਕੇਟ ਜਗਮੋਹਨ ਭੱਟੀ ਨੇ ਦਾਇਰ ਕੀਤੀ ਜਨਹਿਤ ਪਟੀਸ਼ਨ
ਸ. ਸਿਮਰਨਜੀਤ ਸਿੰਘ ਮਾਨ 2022 ਤੋਂ ਸੰਗਰੂਰ ਲੋਕ ਸਭਾ ਸੀਟ ‘ਤੇ ਜ਼ਿਮਨੀ ਚੋਣਾਂ ਜਿੱਤ ਕੇ ਹੇਠਲੇ ਸਦਨ ਪਹੁੰਚੇ। ਮਾਨ ਤੀਜੀ ਵਾਰ ਦੇ ਸਾਂਸਦ ਹਨ। ਉਹ ਤਰਨਤਾਰਨ ਤੋਂ 1989 ਤੇ 1991 ਵਿਚ ਸਾਂਸਦ ਰਹੇ। ਇਸ ਦੇ ਬਾਅਦ ਉਹ ਦੋ ਵਾਰ ਸੰਗਰੂਰ ਵਿਚ 1999-2004 ਵਿਚ ਤੇ 2022 ਤੋਂ ਹੁਣ ਤੱਕ ਸਾਂਸਦ ਹਨ।
ਵੀਡੀਓ ਲਈ ਕਲਿੱਕ ਕਰੋ -: