ਟਵਿੱਟਰ ਦੀ ਕਮਾਨ ਏਲਨ ਮਸਕ ਦੇ ਹੱਥਾਂ ‘ਚ ਆਉਣ ਦੇ ਬਾਅਦ ਇਸ ਵਿਚ ਇਕ ਦੇ ਬਾਅਦ ਇਕ ਕਈ ਫੈਸਲੇ ਲਏ ਜਾ ਰਹੇ ਹਨ। Twitter ਵਿਚ ਕਈ ਨਵੇਂ-ਨਵੇਂ ਫੀਚਰਸ ਮਿਲਣ ਲੱਗੇ ਹਨ। ਹੁਣ ਮਸਕ ਨੇ ਨਵਾਂ ਐਲਾਨ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਯੂਜਰਸ ਇਸ ਪਲੇਟਫਾਰਮ ‘ਤੇ ਹੁਣ ਦੋ ਘੰਟੇ ਤੱਕ ਜਾਂ 8GB ਦੀ ਸਾਈਜ਼ ਵਾਲਾ ਵੀਡੀਓ ਪੋਸਟ ਕਰ ਸਕਦੇ ਹਨ। ਹਾਲਾਂਕਿ ਇਹ ਸਾਰਿਆਂ ਲਈ ਨਹੀਂ ਹੈ।
ਏਲਨ ਨੇ ਇਹ ਜਾਣਕਾਰੀ ਦਿੱਤੀ ਕਿ ਟਵਿੱਟਰ ਬਲਿਊ ਸਬਸਕ੍ਰਾਈਬਰਸ ਹੁਣ 2 ਘੰਟੇ ਤੱਕ ਲੰਬੇ ਜਾਂ 8 ਜੀਬੀ ਸਾਈਜ਼ ਤੱਕ ਦੇ ਵੀਡੀਓ ਪੋਸਟ ਪਲੇਟਫਾਰਮ ‘ਤੇ ਪੋਸਟ ਕਰ ਸਕਦੇ ਹਨ ਯਾਨੀ ਲਗਭਗ ਇਕ ਪੂਰੀ ਮੂਵੀ ਨੂੰ ਇਥੇ ਪੋਸਟ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਮਸਕ ਨੇ ਆਪਣੇ ਟਵਿੱਟਰ ਹੈਂਡਲ ਜ਼ਰੀਏ ਦਿੱਤੀ ਹੈ।
ਦੱਸ ਦੇਈਏ ਕਿ ਇਕ ਨਾਨ ਟਵਿੱਟਰ ਬਲਿਊ ਸਬਸਕ੍ਰਾਈਬਰ ਸਿਰਫ 140 ਸੈਕੰਡ ਤੱਕ ਯਾਨੀ 2 ਮਿੰਟ 20 ਸੈਕੰਡ ਤੱਕ ਹੀ ਲਿਮਟ ਵਾਲਾ ਵੀਡੀਓ ਨੂੰ ਪਲੇਟਫਾਰਮ ‘ਤੇ ਸ਼ੇਅਰ ਕਰ ਸਕਦੇ ਹਨ। ਟਵਿੱਟਰ ਦੇ ਇਸ ਨਵੇਂ ਫੀਚਰ ਨਾਲ ਹੁਣ ਇਹ You Tube ਦੀ ਤਰ੍ਹਾਂ ਹੋ ਜਾਵੇਗਾ, ਜਿਥੇ ਲੰਬੇ ਡਿਊਰੇਸ਼ਨ ਵਾਲੇ ਵੀਡੀਓਜ਼ ਪੋਸਟ ਕੀਤੇ ਜਾ ਸਕਦੇ ਹਨ। ਹਾਲਾਂਕਿ You Tube ਦੀ ਲਿਮਿਟ 256GB ਤੱਕ ਜਾਂ 12 ਘੰਟੇ ਤੱਕ ਦੀ ਹੈ। ਫਿਰ ਵੀ ਟਵਿੱਟਰ ਇਕ ਵੱਖਰੀ ਤਰ੍ਹਾਂ ਦਾ ਫਾਰਮੇਟ ਵਾਲਾ ਪਲੇਟਫਾਰਮ ਹੈ।
ਯੂ ਟਿਊਬ ਦੀ ਤਰ੍ਹਾਂ ਇਥੇ ਵੀ ਯੂਜਰਸ ਨੂੰ ਪੈਸੇ ਕਮਾਉਣ ਦਾ ਮੌਕਾ ਦੇਣ ਦਾ ਪਲਾਨ ਮਸਕ ਦਾ ਹੋਸਕਦਾ ਹੈ। ਮਸਕ ਦੀ ਇੱਛਾ You Tube ਨੂੰ ਟੱਕਰ ਦੇਣ ਦੀ ਹੈ। ਜ਼ਾਹਿਰ ਹੈ ਕਿ ਇਸ ਨਵੇਂ ਬਦਲ ਨਾਲ ਲੋਕਾਂ ਨੂੰ ਪੈਸਾ ਕਮਾਉਣ ਦਾ ਮੌਕਾ ਮਿਲ ਸਕਦਾ ਹੈ। ਜਿਵੇਂ ਕਿ ਹੁਣ ਯੂਟਿਊਬ ਨਾਲ ਯੂਜਰ ਕਰ ਰਹੇ ਹਨ ਕਿਉਂਕਿ ਜੇਕਰ ਟਵਿੱਟਰ ਯੂਜਰ ਕਾਫੀ ਪਾਪੂਲਰ ਹੋਣਗੇ ਤਾਂ ਉਹ ਆਪਣੇ ਵੀਡੀਓ ਵਿਚ ਵਿਗਿਆਪਨ ਲੈ ਸਕਣਗੇ। ਲੋਕਾਂ ਨੂੰ ਕਮਾਈ ਹੋਣ ਲੱਗੇਗੀ ਤਾਂ ਜ਼ਿਆਦਾ ਯੂਜਰਸ ਵੀਡੀਓ ਪਾਉਣ ਲਈ ਟਵਿੱਟਰ ਦੀ ਪੇਡ ਸਰਵਿਸ ਲੈਣਗੇ ਤੇ ਮਸਕ ਨੂੰ ਫਾਇਦਾ ਪਹੁੰਚੇਗਾ।
ਇਹ ਵੀ ਪੜ੍ਹੋ : ਮੁਖਤਾਰ ਅੰਸਾਰੀ ਦੇ ਬੇਟੇ ਉਮਰ ਨੂੰ SC ਤੋਂ ਝਟਕਾ! ਜ਼ਮੀਨ ਹੜੱਪਣ ਦੇ ਮਾਮਲੇ ‘ਚ ਰਾਹਤ ਦੇਣ ਤੋਂ ਇਨਕਾਰ
1 ਅਪ੍ਰੈਲ ਨੂੰ ਏਲਨ ਮਸਕ ਨੇ ਟਵਿੱਟਰ ਬਲਿਊ ਬੈਜ ਲਈ ਸਬਸਕ੍ਰਿਪਸ਼ਨ ਪੇਸ਼ਕੀਤਾ ਸੀ। ਪਹਿਲੇ ਪਲੇਟਫਾਰਮ ‘ਤੇ ਬਲਿਊ ਬੈਟ ਨੋਟੇਬਲ ਲੋਕਾਂ ਨੂੰ ਫ੍ਰੀ ਵਿਚ ਦਿੱਤਾ ਜਾਂਦਾ ਸੀ। ਹੁਣ ਇਸ ਲਈ ਹਰ ਮਹੀਨੇ 8 ਡਾਲਰ ਤੇ ਸਾਲਾਨਾ 84 ਡਾਲਰ ਦੇਣਾ ਪੈਂਦਾ ਹੈ। ਭਾਰਤੀ ਯੂਜਰਸ ਇਸ ਨੂੰ ਮੋਬਾਈਲ ਲਈ ਹਰ ਮਹੀਨੇ 650 ਰੁਪਏ ਤੇ ਵੈੱਬਸਾਈਟ ਲਈ ਹਰ ਮਹੀਨੇ 900 ਰੁਪਏ ਦੇ ਕੇ ਸਬਸਕ੍ਰਾਈਬ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: