ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਮਾਵੋਕੇ ਨੇੜੇ ਤਲਾਸ਼ੀ ਮੁਹਿੰਮ ਦੌਰਾਨ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ ਕੀਤੇ। ਇਨ੍ਹਾਂ ਤਿੰਨਾਂ ਪੈਕਟਾਂ ਵਿੱਚ 2 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਹੋਈ ਹੈ। ਪਾਕਿ ਸਮੱਗਲਰਾਂ ਨੇ ਡਰੋਨ ਰਾਹੀਂ ਹੈਰੋਇਨ ਦੀ ਖੇਪ ਭਾਰਤੀ ਸਰਹੱਦ ‘ਤੇ ਭੇਜੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
BSF ਫਿਰੋਜ਼ਪੁਰ ਰੇਂਜ ਦੇ ਬੁਲਾਰੇ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਕਰੀਬ 7.30 ਵਜੇ ਗੁਪਤ ਸੂਚਨਾ ਦੇ ਆਧਾਰ ‘ਤੇ ਚਲਾਇਆ ਗਿਆ ਸੀ। ਤਲਾਸ਼ੀ ਦੌਰਾਨ ਕਾਲੇ ਰੰਗ ਦਾ ਬੈਗ ਬਰਾਮਦ ਕੀਤਾ ਗਿਆ। ਜਾਂਚ ਕਰਨ ‘ਤੇ ਉਸ ਦੇ ਅੰਦਰੋਂ 2 ਚਿੱਟੇ ਅਤੇ ਇਕ ਕਾਲੇ ਰੰਗ ਦੇ ਤਿੰਨ ਪੈਕਟ ਬਰਾਮਦ ਹੋਏ। ਜਿਸ ਦੇ ਅੰਦਰ ਹੈਰੋਇਨ ਛੁਪਾ ਕੇ ਰੱਖੀ ਹੋਈ ਸੀ। ਬਰਾਮਦ ਕੀਤੀ ਗਈ ਹੈਰੋਇਨ ਦੀ ਮਾਤਰਾ 2.6 ਕਿਲੋ ਹੈ।
ਇਹ ਵੀ ਪੜ੍ਹੋ : ਫ਼ਰੀਦਕੋਟ ਜੇਲ੍ਹ ‘ਚ ਸਰਚ ਆਪਰੇਸ਼ਨ, 7 ਹਵਾਲਾਤੀਆਂ ਤੋਂ ਮੋਬਾਈਲ ਬਰਾਮਦ
ਸ਼ੱਕ ਹੈ ਕਿ ਹੈਰੋਇਨ ਦੀ ਇਹ ਖੇਪ ਕਿਸੇ ਡਰੋਨ ਰਾਹੀਂ ਭਾਰਤ ਵਾਲੇ ਪਾਸੇ ਸੁੱਟੀ ਗਈ ਸੀ, ਪਰ ਇਸ ਨੂੰ ਸਮੇਂ ਸਿਰ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਕਾਫੀ ਸਮੇਂ ਬਾਅਦ ਪਾਕਿ ਸਮੱਗਲਰਾਂ ਵੱਲੋਂ ਫਿਰੋਜ਼ਪੁਰ ਰੇਂਜ ‘ਚ ਹੈਰੋਇਨ ਦੀ ਖੇਪ ਭੇਜੀ ਗਈ ਸੀ, ਜਿਸ ਨੂੰ ਚੌਕਸ BSF ਦੇ ਜਵਾਨਾਂ ਵੱਲੋਂ ਫੜ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: