ਜਲੰਧਰ ਵਿਚ ਲੋਕ ਸਭਾ ਉਪ ਚੋਣਾਂ ਲਈ ਭਾਜਪਾ ਨੇ ਕਮਰ ਕੱਸ ਲਈ ਹੈ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਜਲੰਧਰ ਪਹੁੰਚੇ ਤੇ ਕਾਂਗਰਸ, ਆਪ, ਅਕਾਲੀ ਦਲ ਤੇ ਬਸਪਾ ਦੇ ਕਈ ਨੇਤਾਵਾਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ। ਇਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ‘ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਰਿਹਾਈ ਲਈ ਸ਼ੁਰੂ ਕੀਤੀ ਗਈ ਮੁਹਿੰਮ ‘ਤੇ ਖੁਦ ਹਸਤਾਖਰ ਕੀਤੇ ਹਨ ਪਰ ਅਜੇ ਤੱਕ ਐੱਸਜੀਪੀਸੀ ਨੇ ਉਨ੍ਹਾਂ ਨੂੰ ਕੋਈ ਸੂਚੀ ਮੁਹੱਈਆ ਨਹੀਂ ਕਰਵਾਈ ਗਈ ਹੈ ਜਿਸ ਨਾਲ ਪਤਾ ਲੱਗ ਸਕੇ ਕਿ ਕਿੰਨੇ ਸਿੰਘ ਸਜਾ ਖਤਮ ਹੋਣ ਦੇ ਬਾਵਜੂਦ ਜੇਲ੍ਹ ਵਿਚ ਬੰਦ ਹਨ।
ਇਸ ਮੌਕੇ ਸ਼ੇਖਾਵਤ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਦਾ ਪਰਿਵਾਰ ਲਗਾਤਾਰ ਵਧ ਰਿਹਾ ਹੈ ਤੋ ਲੋਕ ਭਾਜਪਾ ਦੀ ਸੋਚ ਨਾਲ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਵਿਚ ਲੋਕਾਂ ਦੀ ਵਧਦੀ ਗਿਣਤੀ ਤੋਂ ਸਪੱਸ਼ਟ ਹੈ ਕਿ ਆਉਣ ਵਾਲੀਆਂ ਸਥਾਨਕ ਚੋਣਾਂ ਵਿਚ ਭਾਜਪਾ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪੇਂਡੂ ਖੇਤਰਾਂ ਵਿਚ ਭਾਜਪਾ ਦਾ ਤੇਜ਼ੀ ਨਾਲ ਜਨ ਆਧਾਰ ਵਧ ਰਿਹਾ ਹੈ ਤੇ ਪਿੰਡਾਂ ਵਿਚ ਹੁਣ ਬਦਲਾਅ ਦੀ ਲਹਿਰ ਚੱਲ ਰਹੀ ਹੈ।
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਜ਼ਿਲ੍ਹਾ ਯੁਵਾ ਪ੍ਰਧਾਨ ਪੰਕਜ ਜੁਲਕਾ, ਸਾਬਕਾ ਵਿਧਾਇਕ ਕੇਡੀ ਭੰਡਾਰੀ, ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਮਨੋਰੰਜਨ ਕਾਲੀਆ, ਸੁਭਾਸ਼ ਸ਼ਰਮਾ ਤੇ ਜੀਵਨ ਗੁਪਤਾ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ : AFC ਫੁਟਸਲ ‘ਚ ਖੇਡਣ ਵਾਲੀ ਦੇਸ਼ ਦੀ ਪਹਿਲੀ ਟੀਮ ਬਣੇਗੀ ਪੰਜਾਬ ਦੀ ਮਿਨਰਵਾ ਅਕੈਡਮੀ
ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਕਿ ਆਪ ਦੇ ਕਈ ਨੇਤਾਵਾਂ ਦੀ ਭਾਜਪਾ ਵਿਚ ਆਉਣ ਦੀ ਹੋੜ ਲੱਗੀ ਹੋਈ ਹੈ। ਜਦੋਂ ਉਨ੍ਹਾਂ ਤੋਂ ਸਵਾਲ ਪੁੱਛਿਆ ਗਿਆ ਕਿ ਆਪਦੇ ਵਿਧਾਇਕ ਸ਼ੀਤਲ ਅੰਗੁਰਾਲ ਜੋ ਕਿਸੇ ਸਮੇਂ ਭਾਜਪਾ ਦੇ ਨੇਤਾ ਸਨ, ਉਨ੍ਹਾਂ ਨੇ ਭਾਜਪਾ ਦੇ ਕਈ ਕੌਂਸਲਰਾਂ ਤੇ ਕਈ ਨੇਤਾਵਾਂ ਨੂੰ ਆਪ ਵਿਚ ਸ਼ਾਮਲ ਕਰਵਾ ਲਿਆ ਹੈ ਤੇ ਕਈ ਨੇਤਾਵਾਂ ਦੀ ਸੂਚੀ ਤਿਆਰ ਹੈ ਜੋ ਆਪ ਵਿਚ ਜਾ ਰਹੇ ਹਨ। ਇਸ ‘ਤੇ ਸ਼ੇਖਾਵਤ ਨੇ ਕਿਹਾ ਕਿ ਸੂਚੀ ਮੇਰੇ ਕੋਲ ਵੀ ਹੈ, ਮੈਂ ਮੀਡੀਆ ਜ਼ਰੀਏ ਜਾਰੀ ਨਹੀਂ ਕਰਾਂਗਾ ਪਰ ਸੂਚੀ ਸਾਡੀ ਵੀ ਤਿਆਰ ਹੈ ਜੋ ਜਲਦ ਹੀ ਸਾਰਿਆਂ ਦੇ ਸਾਹਮਣੇ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: