UPI ਹੁਣੇ ਜਿਹੇ ਸਾਲਾਂ ਵਿਚ ਸਭ ਤੋਂ ਵੱਧ ਇਸਤੇਮਾਲ ਕੀਤੇ ਜਾਣ ਵਾਲੇ ਡਿਜੀਟਲ ਪੇਮੈਂਟ ਮੋਡ ਵਜੋਂ ਉਭਰਿਆ ਹੈ। ਛੋਟੇ-ਛੋਟੇ ਯੂਪੀਆਈ ਪੇਮੈਂਟ ਨੂੰ ਹੋਰ ਆਸਾਨ ਬਣਾਉਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਸਤੰਬਰ 2022 ਵਿਚ ਯੂਪੀਆਈ ਲਾਈਟ ਫੀਚਰ ਪੇਸ਼ ਕੀਤਾ ਸੀ। ਹੁਣ ਇਸ ਫੀਟਰ ਨੂੰ Paytm ਨੇ ਵੀ ਆਪਣੇ ਯੂਜਰਸ ਲਈ ਪੇਸ਼ ਕਰ ਦਿੱਤਾ ਹੈ। ਇਸ ਫੀਚਰ ਦੀ ਖਾਸ ਗੱਲ ਹੈ ਕਿ ਤੁਹਾਨੂੰ 200 ਰੁਪਏ ਤੱਕ ਦੇ ਯੂਪੀਆਈ ਪੇਮੈਂਟ ਲਈ 4 ਜਾਂ 6 ਅੰਕਾਂ ਦਾ UPI PIN ਨਹੀਂ ਪਾਉਣਾ ਹੋਵੇਗਾ।
ਪੇਟੀਐੱਮ ਪੇਮੈਂਟਸ ਬੈਂਕ ਲਿਮਟਿਡ ਨੇ ਛੋਟੇ ਮੁੱਲ ਵਾਲੇ ਯੂਪੀਆਈ ਟ੍ਰਾਂਜੈਕਸ਼ਨ ਲਈ ਯੂਪੀਆਈ ਲਾਈਟ ਫੀਚਰ ਦੀ ਸ਼ੁਰੂਆਤ ਕੀਤੀ ਹੈ। ਬੈਂਕ ਮੁਤਾਬਕ ਇਸ ਫੀਚਰ ਜ਼ਰੀਏ ਯੂਜਰਸ ਸਿੰਗਲ ਕਲਿੱਕ ਵਿਚ ਤੇਜ਼ੀ ਨਾਲ ਰੀਅਲ ਟਾਈਮ ਟ੍ਰਾਂਜੈਕਸ਼ਨ ਕਰ ਸਕਣਗੇ। ਪੀਪੀਬੀਐੱਲ ਯੂਪੀਆਈ ਲਾਈਟ ਫੀਚਰ ਲਾਂਚ ਕਰਨ ਵਾਲਾ ਪਹਿਲਾ ਪੇਮੈਂਟ ਬੈਂਕ ਹੈ।
ਇਸ ਫੀਚਰ ਦੀ ਖਾਸ ਗੱਲ ਇਹ ਵੀ ਹੈ ਕਿ ਹੁਣ ਰੋਜ਼ ਹੋਣ ਵਾਲੇ ਛੋਟੇ-ਛੋਟੇ ਟ੍ਰਾਂਜਕੈਸ਼ਨ ਤੋਂ ਬੈਂਕ ਦਾ ਪਾਸਬੁੱਕ ਨਹੀਂ ਭਰੇਗਾ। ਇਹ ਟ੍ਰਾਂਜੈਕਸ਼ਨ ਹੁਣ ਸਿਰਫ ਪੇਟੀਐੱਮ ਬੇਲੈਂਸ ਤੇ ਹਿਸਟਰੀ ਸੈਕਸ਼ਨ ਵਿਚ ਹੀ ਦਿਖਾਈ ਦੇਣਗੇ।
ਇਹ ਵੀ ਪੜ੍ਹੋ : ਓਡੀਸ਼ਾ : ਮਹਾਸ਼ਿਵਰਾਤਰੀ ‘ਤੇ ਪਤੀ ਦਾ ਖੌਫ਼ਨਾਕ ਕਾਰਾ, ਤਾਂਤਰਿਕ ਰਸਮ ਲਈ ਪਤਨੀ ਦਾ ਕੀਤਾ ਕ.ਤਲ
ਪੇਟੀਐੱਮ ਪੇਮੈਂਟਸ ਬੈਂਕ ਮੁਤਾਬਕ ਇਕ ਵਾਰ ਲੋਡ ਹੋਣ ਦੇ ਬਾਅਦ ਯੂਪੀਆਈ ਲਾਈਟ ਵਾਲੇਟ ਯੂਜਰਸ ਨੂੰ 200 ਰੁਪਏ ਤੱਕ ਦੇ ਟ੍ਰਾਂਜੈਕਸ਼ਨ ਬਿਨਾਂ ਪਿਨ ਪਾਏ ਕਰ ਸਕੇ ਹਨ। ਇਸ ਨਾਲ ਪੇਮੈਂਟ ਦੀ ਪ੍ਰਕਿਰਿਆ ਆਸਾਨ ਤੇ ਹੋਰ ਤੇਜ਼ ਹੋ ਜਾਵੇਗੀ। ਯੂਪੀਆਈ ਲਾਈਟ ਵਿਚ ਅਧਿਕਤਮ 2000 ਰੁਪਏ ਦਿਨ ਵਿਚ 2 ਵਾਰ ਐਡ ਕੀਤੇ ਜਾ ਸਕਣਗੇ। ਫਿਲਹਾਲ ਇਹ ਫੀਚਰ ਸਾਰੇ ਯੂਜਰਸ ਲਈ ਉਪਲਬਧ ਨਹੀਂ ਹਨ।
ਵੀਡੀਓ ਲਈ ਕਲਿੱਕ ਕਰੋ -: