ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਆਪਣੀ ਦੋ ਦਿਨਾਂ ਯਾਤਰਾ ਲਈ ਕੱਲ੍ਹ 4 ਜੂਨ ਨੂੰ ਭਾਰਤ ਪਹੁੰਚੇ। ਲੋਇਡ ਆਸਟਿਨ ਨੇ ਦਿੱਲੀ ਦੇ ਮਾਨੇਕਸ਼ਾ ਸੈਂਟਰ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਰਾਜਨਾਥ ਸਿੰਘ ਦੀ ਮੌਜੂਦਗੀ ਵਿੱਚ ਆਸਟਿਨ ਨੂੰ ਦਿੱਲੀ ਵਿੱਚ ਟ੍ਰਾਈ ਸਰਵਿਸ ਗਾਰਡ ਆਫ ਆਨਰ ਦਿੱਤਾ ਗਿਆ। ਅਮਰੀਕੀ ਰੱਖਿਆ ਮੰਤਰੀ ਦੀ ਭਾਰਤ ਵਿੱਚ ਇਹ ਦੂਜੀ ਫੇਰੀ ਹੈ।
ਦੋਹਾਂ ਦੇਸ਼ਾਂ ਦੇ ਰੱਖਿਆ ਮੰਤਰੀ ਦੀ ਦੋ-ਪੱਖੀ ਬੈਠਕ ਹੋਈ। ਕਾਨਫਰੰਸ ਹਾਲ ਵਿਚ ਰਾਜਨਾਥ ਸਿੰਘ ਨੇ ਲੋਇਡ ਆਸਟਿਨ ਦਾ ਹੱਥ ਮਿਲਾਉਂਦੇ ਹੋਏ ਸਵਾਗਤ ਕੀਤਾ ਅਤੇ ਫਿਰ ਦੋਵਾਂ ਨੇ ਇਕ ਦੂਜੇ ਨੂੰ ਗਲੇ ਲਗਾਇਆ। ਦੁਵੱਲੀ ਬੈਠਕ ਤੋਂ ਬਾਅਦ ਰਾਜਨਾਥ ਸਿੰਘ ਅਤੇ ਲੋਇਡ ਆਸਟਿਨ ਦਿੱਲੀ ਦੇ ਮਾਨੇਕਸ਼ਾ ਸੈਂਟਰ ਤੋਂ ਬਾਹਰ ਆਏ। ਉਨ੍ਹਾਂ ਅਮਰੀਕੀ ਰੱਖਿਆ ਮੰਤਰੀ ਨੂੰ ਕਾਰ ਵਿਚ ਬਿਠਾਇਆ ਅਤੇ ਹੱਥ ਜੋੜ ਕੇ ਉਨ੍ਹਾਂ ਨੂੰ ਅਲਵਿਦਾ ਕਿਹਾ।
ਇਹ ਵੀ ਪੜ੍ਹੋ : ਅਬੋਹਰ : ਮਿੱਟੀ ਨਾਲ ਭਰੇ ਡੰਪਰ ਨਾਲ ਸਕਾਰਪੀਓ ਦੀ ਟੱਕਰ, ਹਾਦਸੇ ‘ਚ 28 ਸਾਲਾ ਨੌਜਵਾਨ ਦੀ ਮੌ.ਤ
ਇਸ ਤੋਂ ਪਹਿਲਾਂ ਆਸਟਿਨ ਨੇ 2021 ਵਿੱਚ ਭਾਰਤ ਦਾ ਦੌਰਾ ਕੀਤਾ ਸੀ। ਆਸਟਿਨ ਇਸ ਸਾਲ ਭਾਰਤ ਦਾ ਦੌਰਾ ਕਰਨ ਵਾਲੇ ਚੌਥੇ ਅਮਰੀਕੀ ਕੈਬਨਿਟ ਪੱਧਰ ਦੇ ਸਕੱਤਰ ਹੋਣਗੇ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐਂਟਨੀ ਜੇ ਬਲਿੰਕਨ, ਖਜ਼ਾਨਾ ਸਕੱਤਰ ਜੇਨੇਟ ਯੇਲੇਨ ਅਤੇ ਵਣਜ ਮੰਤਰੀ ਜੀਨਾ ਰੇਮੋਂਡੋ ਫਰਵਰੀ ਅਤੇ ਮਾਰਚ ਵਿੱਚ ਭਾਰਤ ਦਾ ਦੌਰਾ ਕਰ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: