ਰੂਸ-ਯੂਕਰੇਨ ਜੰਗ ਵਿਚਾਲੇ ਚੀਨ ‘ਤੇ ਰੂਸ ਦਾ ਸਹਿਯੋਗ ਕਰਨ ਦੇ ਦੋਸ਼ ਲੱਗ ਰਹੇ ਹਨ। ਇਸ ਦਰਮਿਆਨ ਅਮਰੀਕਾ ਨੇ ਚੀਨ ਨੂੰ ਧਮਕੀ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਜੇਕਰ ਚੀਨ ਰੂਸ ਨੂੰ ਫੌਜੀ ਸਹਾਇਤਾ ਦਿੰਦਾ ਹੈ ਤਾਂ ਅਮਰੀਕਾ ਸਜ਼ਾ ਦੇਵੇਗਾ।
ਬਲਿੰਕਨ ਨੇ ਕਿਹਾ ਕਿ ਚੀਨ ਯੂਕਰੇਨ ਜੰਗ ਵਿਚ ਮਿਲਟਰੀ ਉਪਕਰਣਾਂ ਰਾਹੀਂ ਰੂਸ ਦੀ ਮਦਦ ਕਰਨਾ ਚਾਹ ਰਿਹਾ ਹੈ। ਬਲਿੰਕਨ ਨੇ ਇਹ ਗੱਲ ਸ਼ੁੱਕਰਵਾਰ ਨੂੰ ਹੋਣ ਵਾਲੀ ਸ਼ੀ ਜਿਨਪਿੰਗ ਤੇ ਬਾਈਡੇਨ ਦੀ ਗੱਲਬਾਤ ਤੋਂ ਪਹਿਲਾਂ ਕਹੀ ਹੈ ਉਨ੍ਹਾਂ ਕਿਹਾ ਕਿ ਰੂਸ ਦਾ ਸਮਰਥਨ ਕਰਨ ਵਾਲੀ ਕਿਸੇ ਵੀ ਕਾਰਵਾਈ ਲਈ ਚੀਨ ਜ਼ਿੰਮੇਵਾਰ ਹੋਵੇਗਾ। ਜੇਕਰ ਚੀਨ ਅਜਿਹਾ ਕਰਦਾ ਹੈ ਤਾਂ ਅਸੀਂ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟਾਂਗੇ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਅਸੀਂ ਸਾਰੇ ਦੇਸ਼ਾਂ ਨੂੰ ਸੱਦਾ ਦਿੰਦੇ ਹਾਂ ਕਿ ਰੂਸ ਨੂੰ ਜੰਗ ਖਤਮ ਕਰਨ ਲਈ ਮਜਬੂਰ ਕਰਨ ਨੂੰ ਲੈ ਕੇ ਜੋ ਵੀ ਤਰੀਕੇ ਹਨ ਉਸ ਦਾ ਇਸਤੇਮਾਲ ਕਰੋ। ਸਾਡਾ ਮੰਨਣਾ ਹੈ ਕਿ ਚੀਨ ਨੂੰ ਜੰਗ ਰੋਕਣ ਲਈ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਨਾ ਚਾਹੀਦਾ ਪਰ ਅਜਿਹਾ ਕਰਨ ਦੀ ਬਜਾਏ ਉਲਟ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ। ਚੀਨ ਨੇ ਇਸ ਸੰਘਰਸ਼ ਵਿਚ ਖੁਦ ਨੂੰ ਨਿਰਪੱਖ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ : ਸਕੂਲ ਅਧਿਆਪਕਾਂ ‘ਚ ਰੋਸ, ਤਨਖਾਹ ਨਾ ਮਿਲਣ ਕਾਰਨ ਸੰਘਰਸ਼ ਵਿੱਢਣ ਦੀ ਦਿੱਤੀ ਚਿਤਾਵਨੀ
ਬਲਿੰਕਨ ਨੇ ਕਿਹਾ ਕਿ ਚੀਨੀ ਅਧਿਕਾਰੀ ਰੂਸ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਦੁਹਰਾਉਂਦੇ ਨਜ਼ਰ ਆਉਂਦੇ ਹਨ। ਉਦਾਹਰਣ ਵਜੋਂ ਇਹ ਦੋਸ਼ ਕਿ ਯੂਕਰੇਨ ਵਿਚ ਅਮਰੀਕਾ ਦੀ ਬਾਇਓਲਾਜੀਕਲ ਲੈਬ ਹੈ, ਜਿਸ ਦਾ ਰੂਸ ਖਿਲਾਫ ਇਸਤੇਮਾਲ ਹੋ ਸਕਦਾ ਹੈ।