ਵਿੱਕੀ ਕਾਲੀਆ ਸੁਸਾਈਡ ਕੇਸ ਵਿਚ ਭਾਜਪਾ ਵਿਧਾਇਕ ਕੇਡੀ ਭੰਡਾਰੀ, ਰਾਜਕੁਮਾਰ ਸ਼ਰਮਾ, ਅੰਜੂ ਸ਼ਰਮਾ, ਅਕਸ਼ੈ ਸ਼ਰਮਾ ਸਣੇ ਕਈ ਲੋਕਾਂ ਖਿਲਾਫ ਆਤਮਹੱਤਿਆ ਲਈ ਮਜਬੂਰ ਕਰਨ ਦੇ ਮਾਮਲੇ ਵਿਚ ਪੁਲਿਸ ਨੇ FIR ਦਰਜ ਕੀਤੀ ਹੈ।ਸੁਸਾਈਡ ਨੋਟ ਦੇ ਆਧਾਰ ‘ਤੇ ਇਹ ਕਾਰਵਾਈ ਹੋਈ ਹੈ। ਕੇਸ ਦਰਜ ਹੋਣ ਦੇ ਬਾਅਦ ਭਾਜਪਾ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਅੰਡਰ ਗਰਾਊਂਡ ਹੋ ਗਏ ਹਨ। ਫਿਲਹਾਲ ਇਸ ਮਾਮਲੇ ਵਿਚ ਪੁਲਿਸ ਨੇ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਹੈ।
ਕੇਡੀ ਭੰਡਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ‘ਤੇ ਪੂਰਾ ਭਰੋਸਾ ਹੈ। ਪਰਿਵਾਰ ਵਾਲਿਆਂ ਨੇ ਕੇਸ ਦਰਜ ਹੋਣ ਦੇ ਬਾਅਦ ਸਸਕਾਰ ਕਰਨ ਦੀ ਗੱਲ ਮੰਨੀ ਹੈ। ਨਾਲ ਹੀ ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫਤਾਰੀ ਨਾ ਹੋਣਾ ਸਿਆਸੀ ਦਬਾਅ ਦਿਖਾ ਰਿਹਾ ਹੈ।
ਅੱਜ ਕਾਂਗਰਸੀ ਕੌਂਸਲਰ ਵਿੱਕੀ ਕਾਲੀਆ ਦਾ ਅੰਤਿਮ ਸਸਕਾਰ ਹੋ ਗਿਆ। ਵਿੱਕੀ ਕਾਲੀਆ ਨੂੰ ਉਨ੍ਹਾਂ ਦੇ ਪੁੱਤਰ ਨੇ ਮੁੱਖ ਅਗਨੀ ਨਹੀਂ ਦਿੱਤੀ ਕਿਉਂਕਿ ਗ੍ਰਾਂਟ ਘਪਲੇ ਵਿਚ ਕਾਲੀਆ ਨਾਲ ਉਨ੍ਹਾਂ ਦਾ ਬੇਟਾ ਅੰਸ਼ੁਮਨ ਵੀ ਨਾਮਜ਼ਦ ਹੈ। ਅੰਸ਼ੁਮਨ ਦੀ ਜ਼ਮਾਨਤ ਪਟੀਸ਼ਨ ਸੁਪਰੀਮ ਕੋਰਟ ਤੋਂ ਵੀ ਰੱਦ ਹੋ ਚੁੱਕੀ ਹੈ। ਜ਼ਮਾਨਤ ਰੱਦ ਹੋਣ ਦੇ ਬਾਅਦ ਅੰਸ਼ੁਮਨ ਅੰਡਰ ਗਰਾਊਂਡ ਹੈ। ਅਜਿਹੇ ਵਿਚ ਪੁੱਤਰ ਦੀ ਜਗ੍ਹਾ ਭਰਾ ਨੇ ਮੁੱਖ ਅਗਨੀ ਦਿੱਤੀ।
ਵਿੱਕੀ ਕਾਲੀਆ ਦੇ ਮਾਤਾ-ਪਿਤਾ ਰੋ-ਰੋ ਕੇ ਕਹਿ ਰਹੇ ਸਨ ਕਿ ਇਹ ਕਿਹੋ ਜਿਹੀ ਸਿਆਸਤ ਹੈ ਕਿ ਇਕ ਪੁੱਤਰ ਅੰਤਿਮ ਸਸਕਾਰ ਵਿਚ ਆਪਣੇ ਪਿਤਾ ਨੂੰ ਅਗਨੀ ਵੀ ਨਹੀਂ ਦੇ ਸਕਿਆ। ਇਸ ਗੰਦੀ ਸਿਆਸਤ ਨੇ ਉਨ੍ਹਾਂ ਦਾ ਘਰ ਉਜਾੜ ਕੇ ਰੱਖ ਦਿੱਤਾ। ਕਾਲੀਆ ਦੇ ਅੰਤਿਮ ਸਸਕਾਰ ਵਿਚ ਨਾਰਥ ਦੇ ਵਿਧਾਇਕ ਬਾਵਾ ਹੈਨਰੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇ ਸੈਂਟਰਲ ਤੋਂ ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਜਲੰਧਰ ਪੱਛਮ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਸਣੇ ਸਾਰੇ ਕਾਂਗਰਸ ਦੇ ਅਧਿਕਾਰੀ ਸ਼ਾਮਲ ਹੋਏ।
ਦੱਸ ਦੇਈਏ ਕਿ ਵਾਰਡ ਨੰਬਰ 64 ਤੋਂ ਕੌਂਸਲਰ ਸੁਸ਼ੀਲ ਕਾਲੀਆ ਉਰਫ ਵਿੱਕੀ ਨੇ ਸੁਸਾਈਡ ਕਰਨ ਤੋਂ ਪਹਿਲਾਂ ਇਕ ਨੋਟ ਲਿਖਿਆ ਹੈ। ਇਹ ਸੁਸਾਈਡ ਨੋਟ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸੌਂਪ ਦਿੱਤਾ ਹੈ। ਇਸ ਨੋਟ ਵਿਚ ਕਾਲੀਆ ਨੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਰਾਜਕੁਮਾਰ ਉਨ੍ਹਾਂ ਦੀ ਪਤਨੀ ਅੰਜੂ, ਆਕਾਸ਼ ਸ਼ਰਮਾ, ਜਤਿੰਦਰ ਚੋਪੜਾ, ਗਿੰਨੀ ਚੋਪੜਾ ਵਾਸੀ ਸ਼ਿਵ ਨਗਰ, ਰਾਜਨ ਸ਼ਾਰਜਾ ਉਨ੍ਹਾਂ ਦੀ ਧੀ ਕ੍ਰਿਤਿਕਾ, ਅਸ਼ਵਨੀ, ਵਿਨੋਦ ਸਾਰੇ ਵਾਸੀ ਭਗਤ ਸਿੰਘ ਕਾਲੋਨੀ, ਰਾਕੇਸ਼ ਮਲਹੋਤਰਾ ਵਾਸੀ ਇੰਡਸਟਰੀਅਲ ਏਰੀਆ ਤੇ ਜੈ ਮਹਿੰਦਰੂ ਦੇ ਨਾਂ ਲਿਖੇ ਹਨ।
ਹੈਨਰੀ ਪਰਿਵਾਰ ਦੇ ਖਾਸਮਖਾਸ ਸੁਸ਼ੀਲ ਕਾਲੀਆ ਉਨ੍ਹਾਂ ਦੇ ਬੇਟੇ ਅੰਸ਼ੁਮਨ ਤੇ ਰਿਸ਼ਤੇਦਾਰਾਂ ਖਿਲਾਫ ਪਿਛਲੇ ਸਾਲ ਪੁਲਿਸ ਨੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਸੀ। ਸੁਸ਼ੀਲ ਕਾਲੀਆ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ‘ਤੇ ਵਿਧਾਇਕ ਫੰਡ ਦੀ ਗਲਤ ਵਰਤੋਂ ਦਾ ਦੋਸ਼ ਲੱਗਾ ਸੀ। ਸੁਸ਼ੀਲ ਕਾਲੀਆ ਨੇ ਤਾਂ ਕੇਸ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਲੈ ਲਈ ਸੀ ਪਰ ਉਨ੍ਹਾਂ ਦੇ ਬੇਟੇ ਨੂੰ ਜ਼ਮਾਨਤ ਨਹੀਂ ਮਿਲੀ ਸੀ। ਜ਼ਮਾਨਤ ਦਾ ਮਾਮਲਾ ਸੁਪਰੀਮ ਕੋਰਟ ਵਿਚ ਪਹੁੰਚਿਆ ਪਰ ਕੋਈ ਰਾਹਤ ਨਹੀਂ ਮਿਲੀ।
ਇਹ ਵੀ ਪੜ੍ਹੋ : ਸਾਬਕਾ ਡਿਪਟੀ CM ਓਪੀ ਸੋਨੀ ਖਿਲਾਫ ਜਾਂਚ ਹੋਈ ਤੇਜ਼, ਘਰ ਤੇ ਫਾਰਮ ਹਾਊਸ ‘ਤੇ ਵਿਜੀਲੈਂਸ ਦਾ ਛਾਪਾ
ਬਾਵਾ ਹੈਨਰੀ ਨੇ ਆਪਣੀ ਵਿਧਾਇਕ ਫੰਡ ਤੋਂ ਉੱਤਰੀ ਹਲਕੇ ਵਿਚ 6 ਵੈਲਫੇਅਰ ਸੁਸਾਇਟੀਆਂ ਨੂੰ 10-10 ਲੱਖ ਦੀ ਗ੍ਰਾਂਟ ਜਾਰੀ ਕੀਤੀ ਸੀ ਪਰ ਜੋ ਗ੍ਰਾਂਟ ਜਾਰੀ ਹੋਈ ਸੀ ਉਹ ਬੈਂਕ ਖਾਤੇ ਤੋਂ ਨਿਕਲ ਗਈ ਪਰ ਇਸਤੇਮਾਲ ਨਹੀਂ ਹੋਈ। ਮੌਜੂਦਾ ਸਰਕਾਰ ਨੇ ਇਸ ਦੀ ਜਾਂਚ ਕਰਵਾਈ ਜਿਸ ਵਿਚ ਉਨ੍ਹਾਂ ਨੇ ਕੌਂਸਲਰ ਸੁਸ਼ੀਲ ਕਾਲੀਆ ਤੇ ਉਨ੍ਹਾਂ ਦੇ ਪੁੱਤਰ ਅੰਸ਼ੁਮਨ ਨੂੰ ਦੋਸ਼ੀ ਠਹਿਰਾਇਆ।
ਵੀਡੀਓ ਲਈ ਕਲਿੱਕ ਕਰੋ -: