ਏਡੀਲੇਡ ਦੇ ਮੈਦਾਨ ਹੋਵੇ ਤੇ ਵਿਰਾਟ ਕੋਹਲੀ ਕ੍ਰੀਜ਼ ‘ਤੇ ਨਾ ਉਤਰ ਕੇ ਛਾਏ ਹੋਣ, ਅਜਿਹਾ ਭਲਾ ਕਿਵੇਂ ਹੋ ਸਕਦਾ ਹੈ। ਬੰਗਲਾਦੇਸ਼ ਖਿਲਾਫ ਮੁਕਾਬਲੇ ਵਿੱਚ ਵੀ ਇਹੀ ਦੇਖਣ ਨੂੰ ਮਿਲਿਆ। ਇਥੇ ਇਨਿੰਗ ਦੀ 16ਵੀਂ ਦੌੜ ਬਣਾਉਂਦੇ ਹੋਏ ਵਿਰਾਟ ਕੋਹਲੀ ਨੇ T29 ਵਰਲਡ ਕੱਪ ਵਿੱਚ ਹੁਣ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਿਆ ਹੈ।
ਟੀ-20 ਵਿਸ਼ਵ ਕੱਪ ‘ਚ ਹੁਣ ਤੱਕ ਖੇਡੇ ਗਏ 25 ਮੈਚਾਂ ਦੀਆਂ 23 ਪਾਰੀਆਂ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਵਿਰਾਟ ਕੋਹਲੀ ਨੇ ਆਪਣੇ ਨਾਂ ਕੀਤਾ। ਉਸ ਨੇ ਇਹ ਪਾਰੀ ਬੰਗਲਾਦੇਸ਼ ਖਿਲਾਫ ਖੇਡੀ ਸੀ।
ਵਿਰਾਟ ਕੋਹਲੀ ਨੇ ਟੀ-20 ਵਿਸ਼ਵ ਕੱਪ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਸ਼੍ਰੀਲੰਕਾ ਦੇ ਮਹੇਲਾ ਜਯਵਰਧਨੇ ਦਾ ਰਿਕਾਰਡ ਤੋੜ ਦਿੱਤਾ ਹੈ। ਜੈਵਰਧਨੇ ਨੇ ਸਾਲ 2007 ਤੋਂ 2014 ਵਿਚਾਲੇ ਖੇਡੇ ਗਏ ਟੀ-20 ਵਿਸ਼ਵ ਕੱਪ ਦੀਆਂ 31 ਮੈਚਾਂ ਦੀਆਂ 31 ਪਾਰੀਆਂ ‘ਚ 1016 ਦੌੜਾਂ ਬਣਾਈਆਂ ਸਨ। ਪਰ ਹੁਣ ਵਿਰਾਟ ਕੋਹਲੀ ਨੇ ਉਸ ਨੂੰ ਪਛਾੜ ਦਿੱਤਾ ਹੈ।
ਵਿਰਾਟ ਕੋਹਲੀ ਤੋਂ ਇਲਾਵਾ ਰੋਹਿਤ ਸ਼ਰਮਾ ਵੀ ਟੀ-20 ਵਿਸ਼ਵ ਕੱਪ ‘ਚ 1000 ਦੌੜਾਂ ਪੂਰੀਆਂ ਕਰਨ ਦੇ ਕਰੀਬ ਹੈ। ਉਸ ਨੇ 37 ਮੈਚਾਂ ਦੀਆਂ 34 ਪਾਰੀਆਂ ਵਿੱਚ 900 ਤੋਂ ਵੱਧ ਦੌੜਾਂ ਵੀ ਬਣਾਈਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਹ ਵੀ ਪੜ੍ਹੋ : ਮੋਰਬੀ ਪੁਲ ਹਾਦਸਾ, ‘ਰਿਨੋਵੇਸ਼ਨ ਤਾਂ ਠੀਕ ਹੀ ਹੋਇਆ ਸੀ, ਇਹ ਰੱਬ ਦੀ ਮਰਜ਼ੀ’, ਮੈਨੇਜਰ ਦਾ ਅਜੀਬ ਬਿਆਨ