ਹਰੀਕੇ ਹੈੱਡ ਤੋਂ ਅੱਜ ਸ਼ਨੀਵਾਰ ਨੂੰ ਕਰੀਬ ਦੋ ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ। ਪਿੰਡ ਵਾਸੀਆਂ ਦੀ ਅਪੀਲ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਸੈਨੀਵਾਲਾ ਹੈੱਡ ਦੇ ਗੇਟ ਖੋਲ੍ਹ ਦਿੱਤੇ ਹਨ। ਮੱਲਾਂਵਾਲਾ, ਪੱਲਾ ਮੇਗਾ ਅਤੇ ਹੁਸੈਨੀਵਾਲਾ ਦੇ ਨਾਲ ਲੱਗਦੇ ਸਾਰੇ ਪਿੰਡ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਫੌਜ ਅਤੇ NDRF ਕਿਸ਼ਤੀਆਂ ਅਤੇ ਮੋਟਰ ਬੋਟਾਂ ਰਾਹੀਂ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਵਿੱਚ ਲੱਗੇ ਹੋਏ ਹਨ। ਫੌਜ ਗੱਟੀ ਰਾਜੋਕੇ ਵੱਲ ਪੁਲ ਦੀ ਮੁਰੰਮਤ ਕਰ ਰਹੀ ਹੈ।
ਫ਼ਿਰੋਜ਼ਪੁਰ ਵਿੱਚ ਸਤਲੁਜ ਦਰਿਆ ਦੇ ਪਾਣੀ ਕਾਰਨ ਹਾਲਾਤ ਵਿਗਾੜ ਰਹੇ ਹਨ। ਹੁਸੈਨੀਵਾਲਾ ਵੱਲ ਪਾਣੀ ਨੇ 15 ਪਿੰਡਾਂ ਅਤੇ BSF ਦੀ ਸਹੂਲਤ ਲਈ ਬਣਾਏ ਪੁਲ ਨੂੰ ਨੁਕਸਾਨ ਪਹੁੰਚਾਇਆ ਹੈ। ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਤੋਂ ਇਲਾਵਾ ਸ਼ਹੀਦੀ ਸਮਾਰਕ ਵਿੱਚ ਪੰਜਾਬ ਮਾਤਾ (ਭਗਤ ਸਿੰਘ ਦੀ ਮਾਤਾ) ਦੀ ਸਮਾਧ ਪਾਣੀ ਵਿੱਚ ਡੁੱਬ ਗਈ ਹੈ। ਕਈ ਪਿੰਡਾਂ ਵਿੱਚ ਪਸ਼ੂਆਂ ਦੇ ਵਹਿ ਜਾਣ ਦੀਆਂ ਖ਼ਬਰਾਂ ਹਨ। ਫੌਜ ਅਤੇ NDRF ਪਿੰਡ ਵਾਸੀਆਂ ਦੀ ਮਦਦ ਲਈ ਦਿਨ-ਰਾਤ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਅੰਬਾਲਾ ਛਾਉਣੀ ਏਅਰਪੋਰਟ ਦਾ ਬਦਲਿਆ ਜਾਵੇਗਾ ਨਾਂ, ਗ੍ਰਹਿ ਮੰਤਰੀ ਨੇ CM ਨੂੰ ਭੇਜਿਆ ਪ੍ਰਸਤਾਵ
ਫਿਰੋਜ਼ਪੁਰ ‘ਚ ਭਾਰਤ-ਪਾਕਿ ਸਰਹੱਦ ‘ਤੇ ਭਾਰਤੀ ਫੌਜ ਦੀ ਤੀਰਥ ਚੈੱਕ ਪੋਸਟ ਪੂਰੀ ਤਰ੍ਹਾਂ ਪਾਣੀ ‘ਚ ਡੁੱਬ ਗਈ। ਇੱਥੇ ਤਾਇਨਾਤ ਕਰੀਬ 50 ਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਦੁਲਚੀਕੇ ਵਿੱਚ ਬਣੇ ਧੁੱਸੀ ਬੰਨ੍ਹ ਨਾਲ ਦਰਿਆ ਦਾ ਪਾਣੀ ਜੁੜ ਗਿਆ ਹੈ, ਜੇਕਰ ਇਹ ਬੰਨ੍ਹ ਟੁੱਟ ਗਿਆ ਤਾਂ ਪੂਰਾ ਫਿਰੋਜ਼ਪੁਰ ਪਾਣੀ ਵਿੱਚ ਡੁੱਬ ਜਾਵੇਗਾ। ਪਿੰਡ ਕਾਲੂ ਵਾਲਾ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਹੈ। ਇਸ ਪਿੰਡ ਦੀ ਵੀਹ ਏਕੜ ਜ਼ਮੀਨ ਦਰਿਆ ਵਿੱਚ ਡੁੱਬ ਗਈ ਹੈ। ਪਿੰਡ ਵਾਸੀਆਂ ਨੂੰ ਰਾਹਤ ਕੈਂਪਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ। ਕਈ ਪਿੰਡ ਵਾਸੀ ਬੰਨ੍ਹ ’ਤੇ ਬੈਠੇ ਹਨ।
ਵੀਡੀਓ ਲਈ ਕਲਿੱਕ ਕਰੋ -: