ਪੰਜਾਬ ਦੇ ਜਲੰਧਰ ਬਾਈਪਾਸ ਨੇੜੇ ਭੱਟੀਆਂ ਬੇਟ ਦੀ ਅਮਲਤਾਸ ਕਾਲੋਨੀ ‘ਤੋਂ ਕਤਲ ਦੇ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਅਮਲਤਾਸ ਕਾਲੋਨੀ ‘ਚ ਰਹਿਣ ਵਾਲੀ ਸ਼ਿਲਪਾ ਨੇ ਆਪਣੇ ਪ੍ਰੇਮੀ ਜਸਵੰਤ ਰਾਜ ਨਾਲ ਮਿਲ ਕੇ ਆਪਣੇ ਪਤੀ ਵਰੁਣ ਮਿੱਤਲ ਦਾ ਕਤਲ ਕਰ ਦਿੱਤਾ। ਇਨ੍ਹਾਂ ਹੀ ਨਹੀਂ ਇਸ ਤੋਂ ਬਾਅਦ ਔਰਤ ਨੇ ਸਾਰਿਆਂ ਨੂੰ ਇਹ ਦੱਸਿਆ ਕਿ ਵਰੁਣ ਦੀ ਅਚਾਨਕ ਮੌਤ ਹੋ ਗਈ ਹੈ।
ਇਸ ਮਾਮਲੇ ਨੂੰ ਲੈ ਕੇ ਜਦੋਂ ਇਲਾਕੇ ਦੇ ਲੋਕਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚ ਕੇ ਸਲੇਮ ਟਾਬਰੀ ਪੁਲਿਸ ਨੇ ਮ੍ਰਿਤਕ ਵਰੁਣ ਦੇ ਚਚੇਰੇ ਭਰਾ ਕਪਿਲ ਕੁਮਾਰ ਵਾਸੀ ਮੁਹੱਲਾ ਬਾਣੀਆ, ਫਿਲੌਰ ਦੀ ਸ਼ਿਕਾਇਤ ’ਤੇ ਮੁਲਜ਼ਮ ਮਹਿਲਾ ਸ਼ਿਲਪਾ ਅਤੇ ਜਸਵੰਤ ਰਾਜ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਵਰੁਣ ਮਿੱਤਲ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜਾਣਕਾਰੀ ਮੁਤਾਬਕ ਸ਼ਿਲਪਾ ਦੇ ਆਪਣੇ ਗੁਆਂਢੀ ਜਸਵੰਤ ਰਾਜ ਨਾਲ ਨਾਜਾਇਜ਼ ਸਬੰਧ ਸਨ। ਵਰੁਣ ਨੂੰ ਇਸ ਬਾਰੇ ਪਤਾ ਲੱਗਾ ਪਰ ਸ਼ਿਲਪਾ ਨੇ ਮੁਆਫੀ ਮੰਗਦਿਆਂ ਕਿਹਾ ਕਿ ਉਹ ਇਸ ਸਬੰਧ ਨੂੰ ਖਤਮ ਕਰ ਦੇਵੇਗੀ ਅਤੇ ਜਸਵੰਤ ਨੂੰ ਦੁਬਾਰਾ ਨਹੀਂ ਮਿਲੇਗੀ। ਪਰ ਇਸ ਦੇ ਬਾਵਜੂਦ ਦੋਵਾਂ ਦੀ ਮੁਲਾਕਾਤ ਜਾਰੀ ਰਹੀ। ਦੋਵੇਂ ਵਰੁਣ ਨੂੰ ਮਾਰਨ ਦੀ ਯੋਜਨਾ ਬਣਾਉਣ ਲੱਗੇ। ਵੈਲੇਨਟਾਈਨ ਡੇਅ ‘ਤੇ ਦੋਵਾਂ ਪ੍ਰੇਮੀਆਂ ਨੇ ਵਰੁਣ ਨੂੰ ਜ਼ਹਿਰ ਦੇ ਦਿੱਤਾ, ਜਿਸ ਦੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਅਟਾਰੀ-ਵਾਹਗਾ ਸਰਹੱਦ ‘ਤੇ ਹੋਣ ਵਾਲੀ ਰਿਟਰੀਟ ਸਮਾਰੋਹ ਦੇ ਸਮੇਂ ‘ਚ ਹੋਇਆ ਬਦਲਾਅ
ਪੁਲਿਸ ਵੱਲੋਂ ਦੋਵਾਂ ਤੋਂ ਸਖਤੀ ਨਾਲ ਪੁੱਛਗਿੱਛ ਕਰਨ ਮਗਰੋਂ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਹਿਰੀਲਾ ਪਦਾਰਥ ਦੇ ਕੇ ਵਰੁਣ ਦਾ ਕਤਲ ਕੀਤਾ ਹੈ। ਥਾਣਾ ਸਲੇਮ ਟਾਬਰੀ ਦੇ SHO ਸਬ ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੋਸਟਮਾਰਟਮ ‘ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: