ਮਾਂ ਆਪਣੇ ਬੱਚੇ ਨੂੰ ਹਰ ਤਕਲੀਫ਼ ਤੋਂ ਬਚਾਉਣ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਪਰ ਅਮਰੀਕਾ ‘ਚ ਇਕ ਮਾਂ ਨੇ ਅਜਿਹਾ ਕੰਮ ਕਰ ਦਿੱਤਾ ਕਿ ਬੱਚੇ ਦੀ ਜਾਨ ‘ਤੇ ਬਣ ਆਈ। ਦਰਅਸਲ ਯੂਐੱਸ. ਦੇ ਟੈਕਸਾਸ ਵਿੱਚ ਇੱਕ ਔਰਤ ਨੇ ਕੋਰੋਨਾ ਤੋਂ ਬਚਣ ਲਈ ਆਪਣੇ ਬੇਟੇ ਨੂੰ ਕਾਰ ਦੀ ਡਿੱਕੀ ਵਿੱਚ ਬੰਦ ਕਰ ਦਿੱਤਾ।
ਇਹ ਬੱਚਾ ਕੋਵਿਡ-19 ਪੌਜ਼ੀਟਿਵ ਸੀ ਅਤੇ ਔਰਤ ਬੱਚੇ ਦੀ ਦੁਬਾਰਾ ਜਾਂਚ ਕਰਵਾਉਣਾ ਚਾਹੁੰਦੀ ਸੀ। ਇਸ ਦੇ ਲਈ ਉਹ ਬੱਚੇ ਨੂੰ ਟੈਸਟਿੰਗ ਸੈਂਟਰ ਲੈ ਕੇ ਜਾ ਰਹੀ ਸੀ। ਪਰ ਖੁਦ ਨੂੰ ਇਨਫੈਕਸ਼ਨ ਦੇ ਡਰੋਂ ਉਸ ਨੇ ਬੇਟੇ ਨੂੰ ਕਾਰ ਦੇ ਅੰਦਰ ਬਿਠਾਉਣ ਦੀ ਬਜਾਏ ਉਸ ਨੂੰ ਪਿੱਛੇ ਡਿੱਕੀ ਵਿੱਚ ਬੰਦ ਕਰ ਦਿੱਤਾ।
ਮੀਡੀਆ ਰਿਪੋਰਟਾਂ ਮੁਤਾਬਕ 41 ਸਾਲਾ ਸਾਰਾ ਬੀਮ 3 ਜਨਵਰੀ ਨੂੰ ਕਾਰ ਰਾਹੀਂ ਹੈਰਿਸ ਕਾਉਂਟੀ ਦੇ ਕੋਵਿਡ-19 ਟੈਸਟ ਸੈਂਟਰ ਪਹੁੰਚੀ ਸੀ। ਉੱਥੇ ਮੌਜੂਦ ਇੱਕ ਵਿਅਕਤੀ ਨੇ ਇੱਕ ਵੈੱਬਸਾਈਟ ਨੂੰ ਦੱਸਿਆ ਕਿ ਉਸ ਨੇ ਕਾਰ ਦੇ ਡਿੱਕੀ ਵਿੱਚੋਂ ਕੁਝ ਆਵਾਜ਼ ਸੁਣੀ। ਜਦੋਂ ਡਿੱਕੀ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚ ਇੱਕ 13 ਸਾਲ ਦਾ ਬੱਚਾ ਮਿਲਿਆ।
ਔਰਤ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਦਾ ਬੇਟਾ ਕੋਰੋਨਾ ਤੋਂ ਪੀੜਤ ਸੀ ਅਤੇ ਉਹ ਖੁਦ ਸੰਕਰਮਿਤ ਨਹੀਂ ਹੋਣਾ ਚਾਹੁੰਦੀ ਸੀ, ਇਸ ਲਈ ਆਪਣੀ ਸੁਰੱਖਿਆ ਲਈ ਔਰਤ ਨੇ ਬੱਚੇ ਨੂੰ ਕਾਰ ਦੀ ਡਿੱਕੀ ‘ਚ ਬੰਦ ਕਰ ਦਿੱਤਾ ਅਤੇ ਉਸ ਨੂੰ ਦੁਬਾਰਾ ਟੈਸਟਿੰਗ ਸੈਂਟਰ ਲੈ ਕੇ ਆਈ, ਤਾਂਕਿ ਇਸ ਦੀ ਪੁਸ਼ਟੀ ਹੋ ਸਕੇ ਕਿ ਉਹ ਕੋਵਿਡ-19 ਪੌਜ਼ੀਟਿਵ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਸ ਘਟਨਾ ‘ਤੇ ਪੁਲਿਸ ਵਿਭਾਗ ਨੇ ਕਿਹਾ ਕਿ ਇਸ ਹਫ਼ਤੇ ਦੇ ਸ਼ੁਰੂ ‘ਚ ਸਾਨੂੰ ਇਸ ਬਾਰੇ ਜਾਣਕਾਰੀ ਮਿਲੀ ਸੀ। ਜਾਂਚ ਤੋਂ ਬਾਅਦ ਅਧਿਕਾਰੀਆਂ ਨੇ ਔਰਤ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕਰ ਦਿੱਤਾ ਹੈ। ਰਾਹਤ ਦੀ ਗੱਲ ਇਹ ਹੈ ਕਿ ਇਸ ਘਟਨਾ ਵਿੱਚ ਬੱਚੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।