ਗਯਾ ਨਗਰ ਨਿਗਮ ਚੋਣਾਂ ਵਿੱਚ ਇੱਕ ਔਰਤ ਨੇ ਇਤਿਹਾਸ ਰਚਿਆ ਹੈ। ਜਿਸ ਔਰਤ ਨੇ 40 ਸਾਲਾਂ ਤੱਕ ਆਪਣੇ ਸਿਰ ‘ਤੇ ਗੰਦਗੀ ਚੁੱਕ ਕੇ ਸ਼ਹਿਰ ਦੀਆਂ ਸੜਕਾਂ ‘ਤੇ ਝਾੜੂ ਲਾਇਆ, ਅੱਜ ਉਸ ਨੂੰ ਗਯਾ ਦੀ ਡਿਪਟੀ ਮੇਅਰ ਬਣਾਇਆ ਗਿਆ ਹੈ। ਸਵੀਪਰ ਰਹੀ ਚਿੰਤਾ ਦੇਵੀ ਨੇ ਡਿਪਟੀ ਮੇਅਰ ਬਣ ਕੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਇਨ੍ਹਾਂ ਹੀ ਨਹੀਂ ਉਹ ਸਬਜ਼ੀ ਵੇਚਣ ਦਾ ਕੰਮ ਵੀ ਕਰ ਚੁਕੀ ਹੈ।
ਡਿਪਟੀ ਮੇਅਰ ਬਣਨ ਤੋਂ ਬਾਅਦ ਚਿੰਤਾ ਦੇਵੀ ਨੇ ਜਨਤਾ ਦੀ ਸੇਵਾ ਕਰਨ ਦੀ ਗੱਲ ਕਹੀ ਹੈ। ਸਾਬਕਾ ਡਿਪਟੀ ਮੇਅਰ ਮੋਹਨ ਸ੍ਰੀਵਾਸਤਵ ਨੇ ਕਿਹਾ ਕਿ ਮਹਿਲਾ ਮੈਨੂਅਲ ਸਕੈਵੇਜਰ ਨੇ ਡਿਪਟੀ ਮੇਅਰ ਦੇ ਅਹੁਦੇ ਲਈ ਚੋਣ ਜਿੱਤ ਕੇ ਇਤਿਹਾਸ ਰਚਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੇ ਦੱਬੇ-ਕੁਚਲੇ ਲੋਕਾਂ ਦਾ ਸਾਥ ਦੇ ਕੇ ਸਮਾਜ ਨੂੰ ਅੱਗੇ ਲਿਜਾਣ ਦਾ ਕੰਮ ਕੀਤਾ ਹੈ।
ਇਹ ਵੀ ਪੜ੍ਹੋ : ਮੋਹਾਲੀ ਅਦਾਲਤ ‘ਚ ਚਲਾਈ ਗਈ ਸਰਚ ਮੁਹਿੰਮ, ਨਵੇਂ ਸਾਲ ‘ਤੇ ਸੁਰੱਖਿਆ ਲਈ ਪੁਲਿਸ ਅਤੇ ਏਜੰਸੀਆਂ ਅਲਰਟ
ਦੱਸ ਦੇਈਏ ਕਿ ਬਿਹਾਰ ਦੇ ਗਯਾ ਵਿੱਚ ਅਜਿਹੀ ਘਟਨਾ ਪਹਿਲੀ ਵਾਰ ਨਹੀਂ ਵਾਪਰੀ ਹੈ। ਇਸ ਤੋਂ ਪਹਿਲਾਂ ਵੀ ਪੱਥਰ ਤੋੜਨ ਵਾਲੀ ਮੁਸਾਹਰ ਜਾਤੀ ਦੀ ਔਰਤ ਭਗਵਤੀਆ ਦੇਵੀ ਦੇਸ਼ ਦੀ ਸਭ ਤੋਂ ਉੱਚੀ ਸੀਟ ਲੋਕ ਸਭਾ ਵਿੱਚ ਬਿਹਾਰ ਦੇ ਗਯਾ ਦੀ ਨੁਮਾਇੰਦਗੀ ਕਰ ਚੁੱਕੀ ਹੈ। ਡਿਪਟੀ ਮੇਅਰ ਦੇ ਅਹੁਦੇ ‘ਤੇ ਬਿਰਾਜਮਾਨ ਹੋ ਕੇ ਚਿੰਤਾ ਦੇਵੀ ਨੇ ਦਿਖਾਇਆ ਹੈ ਕਿ ਔਰਤ ਸਮਾਜ ਦੇ ਆਖਰੀ ਮੁਕਾਮ ‘ਤੇ ਰਹਿ ਕੇ ਵੀ ਸਮਾਜ ਦੇ ਉੱਚੇ ਅਹੁਦੇ ‘ਤੇ ਬੈਠ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: