Women claim to have resurrected : ਮੋਗਾ ਦੇ ਨੇੜਲੇ ਪਿੰਡ ਨਾਹਲ ਖੋਟੇ ਵਿਖੇ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿਥੇ ਤਿੰਨ ਔਰਤਾਂ ਨੇ 14 ਸਾਲ ਦੀ ਮ੍ਰਿਤਕ ਲੜਕੀ ਨੂੰ ਜ਼ਿੰਦਾ ਕਰਨ ਦਾ ਦਾਅਵਾ ਕੀਤਾ ਹੈ। ਇਸਾਈ ਭਾਈਚਾਰੇ ਦੀਆਂ ਔਰਤਾਂ ਨੇ ਲੜਕੀ ਦੇ ਪਰਿਵਾਰ ਨੂੰ ਭੰਬਲਭੂਸੇ ਵਿੱਚ ਪਾਉਂਦੇ ਹੋਏ ਕਿਹਾ ਕਿ ਅਸੀ ਪ੍ਰਾਰਥਨਾ ਕਰਕੇ ਲੜਕੀ ਨੂੰ ਜ਼ਿੰਦਾ ਕਰਾਂਗੀਆਂ ਪਰ ਇਸ ਦੇ ਬਦਲੇ ਪਰਿਵਾਰ ਨੂੰ ਸਿੱਖ ਧਰਮ ਤਬਦੀਲ ਕਰਨਾ ਹੋਵੇਗਾ। ਉਥੇ ਹੀ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਉਨ੍ਹਾਂ ਸਾਹਮਣੇ ਸ਼ਰਤ ਰੱਖੀ ਹੈ ਕਿ ਜੇਕਰ ਉਹ ਲੜਕੀ ਨੂੰ ਜ਼ਿੰਦਾ ਕਰਨਗੀਆਂ ਤਾਂ ਉਹ ਉਨ੍ਹਾਂ ਨੂੰ ਇੱਕ ਲੱਖ ਰੁਪਏ ਵੀ ਦੇਣਗੇ ਅਤੇ ਖੁਦ ਵੀ ਧਰਮ ਤਬਦੀਲ ਕਰਨਗੇ। ਉਸ ਤੋਂ ਬਾਅਦ ਤਿੰਨ ਘੰਟੇ ਮ੍ਰਿਤਕ ਲੜਕੀ ਦੀ ਲਾਸ਼ ਰੱਖ ਕੇ ਪ੍ਰਾਰਥਨਾ ਕਰਨ ਤੋਂ ਬਾਅਦ ਪਿੰਡ ਦੀਆਂ ਔਰਤਾਂ ਰਫੂਚੱਕਰ ਹੋ ਗਈਆਂ। ਉਸ ਤੋਂ ਬਾਅਦ ਪੂਰੇ ਪਿੰਡ ਨੇ ਇਕੱਠ ਕਰਦੇ ਹੋਏ ਉੱਕਤ ਔਰਤਾਂ ਦੇ ਪਰਿਵਾਰਾਂ ਦਾ ਭਾਂਡਾ ਤਿਆਗਣ ਦੀ ਗੱਲ ਕਹੀ ਤਾਂ ਔਰਤਾਂ ਨੇ ਹੱਥ ਬੰਨ੍ਹ-ਬੰਨ੍ਹ ਮਾਫੀ ਮੰਗੀ। ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਪ੍ਰਧਾਨ ਨੂੰ ਕੀਤੀ ਅਪੀਲ ਕਿਹਾ ਅਜਿਹੇ ਪਰਿਵਾਰਾਂ ਖਿਲਾਫ ਸਖਤ ਕਦਮ ਚੁੱਕਿਆ ਜਾਵੇ।
ਮਿਲੀ ਜਾਣਕਾਰੀ ਮੁਤਾਬਕ ਮੋਗਾ ਦੇ ਪਿੰਡ ਨਾਹਲ ਖੋਟੇ ਵਿੱਚ 14 ਸਾਲਾ ਲੜਕੀ ਸੁਭਦੀਪ ਕੌਰ ਦੀ ਮੌਤ ਹੋ ਜਾਣ ਉਪਰੰਤ ਇਸਾਈ ਭਾਈਚਾਰੇ ਨਾਲ ਸਬੰਧ ਰੱਖਣ ਵਾਲੀਆਂ ਤਿੰਨ ਔਰਤਾਂ ਕੁਲਵੰਤ ਕੌਰ, ਅਮਰਜੀਤ ਕੌਰ ਅਤੇ ਅਮਰਜੀਤ ਕੌਰ ਮ੍ਰਿਤਕ ਲੜਕੀ ਦੇ ਘਰ ਗਈਆਂ ਅਤੇ ਦਾਅਵਾ ਕਰਨ ਲੱਗੀਆਂ ਕਿ ਅਸੀਂ ਇਸ ਲੜਕੀ ਨੂੰ ਪ੍ਰਾਰਥਨਾ ਕਰਕੇ ਜ਼ਿੰਦਾ ਕਰ ਸਕਦੀਆਂ ਹਨ ਪਰ ਤੁਹਾਨੂੰ ਸਿੱਖ ਧਰਮ ਛੱਡ ਕੇ ਇਸਾਈ ਧਰਮ ਕਬੂਲ ਕਰਨਾ ਪਵੇਗਾ। ਲੜਕੀ ਦੇ ਪਿਤਾ ਗੁਰਦਾਸ਼ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਸਦਮੇ ਵਿੱਚ ਹੋਣ ਕਰਕੇ ਉਕਤ ਔਰਤਾਂ ਨੂੰ ਇਹ ਕਹਿ ਦਿੱਤਾ ਕਿ ਤੁਸੀਂ ਮੇਰੀ ਬੇਟੀ ਨੂੰ ਠੀਕ ਕਰ ਦਿਓ ਅਸੀਂ ਸਾਰੇ ਧਰਮ ਤਬਦੀਲ ਕਰ ਲਵਾਂਗੇ। ਮ੍ਰਿਤਕ ਲੜਕੀ ਦਾ ਤਾਇਆ ਪਿੰਡ ਦਾ ਸਰਪੰਚ ਹੋਣ ਕਾਰਨ ਇਹ ਮਾਮਲਾ ਪੰਚਾਇਤ ਕੋਲ ਵੀ ਪਹੁੰਚ ਗਿਆ।
ਮੌਕੇ ‘ਤੇ ਘਰ ਪੁੱਜੇ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਵੀ ਉੱਕਤ ਔਰਤਾਂ ਨੂੰ ਕਿਹਾ ਕਿ ਜੇਕਰ ਤੁਸੀਂ ਉਕਤ ਬੱਚੀ ਨੂੰ ਠੀਕ ਕਰਦੀਆਂ ਹਨ ਤਾਂ ਅਸੀਂ ਮੈ ਤੁਹਾਨੂੰ ਇਕ ਲੱਖ ਰੁਪਏ ਦੇਵਾਂਗਾ ਅਤੇ ਧਰਮ ਵੀ ਤਬਦੀਲ ਕਰਾਂਗੇ। ਪਰ ਤਿੰਨ ਘੰਟੇ ਲਾਸ਼ ਰੱਖ ਕੇ ਪ੍ਰਾਰਥਨਾ ਕਰਨ ਉਪਰੰਤ ਉਕਤ ਔਰਤਾਂ ਦੇ ਪੱਲੇ ਕੁਝ ਵੀ ਨਹੀਂ ਪਿਆ ਅਤੇ ਇਹ ਕਹਿ ਕੇ ਰਫੂਚੱਕਰ ਹੋ ਗਈਆਂ ਕਿ ਦੋ ਘੰਟੇ ਤੁਸੀਂ ਲੜਕੀ ਨੂੰ ਬੁਲਾਉਣਾ ਨਹੀਂ ਅਸੀਂ ਆਪ ਆਕੇ ਲੜਕੀ ਨੂੰ ਆ ਕੇ ਬੁਲਾਵਾਂਗੀਆ ਪਰ ਉਕਤ ਔਰਤਾਂ ਬਾਅਦ ਵਿੱਚ ਨਹੀਂ ਆਈਆਂ ਅਤੇ ਪਰਿਵਾਰ ਨੇ ਲੜਕੀ ਦਾ ਅੰਤਿਮ ਸੰਸਕਾਰ ਕਰ ਦਿੱਤਾ। ਅੱਜ ਪਿੰਡ ਦੀ ਸਮੁੱਚੀ ਪੰਚਾਇਤ ਨੇ ਪੂਰੇ ਪਿੰਡ ਦਾ ਇਕੱਠ ਕਰਕੇ ਉੱਕਤ ਔਰਤਾਂ ਦਾ ਭਾਂਡਾ ਤਿਆਗਣ ਦੀ ਅਪੀਲ ਕੀਤੀ ਅਤੇ ਸਿੱਖ ਧਰਮ ਨੂੰ ਢਾਹ ਲਾਉਣ ਵਾਲੀਆਂ ਅਜਿਹੀਆਂ ਔਰਤਾਂ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦੀ ਵੀ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ। ਉਥੇ ਹੀ ਹਰਿੰਦਰ ਸਿੰਘ ਰਣੀਆਂ ਮੈਂਬਰ ਸ਼੍ਰੋਮਣੀ ਕਮੇਟੀ ਨੇ ਗੱਲਬਾਤਕ ਕਰਨ ‘ਤੇ ਕਿਹਾ ਕਿ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਅੱਜ ਹੀ ਆਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ ਜੇਕਰ ਫਿਰ ਵੀ ਕੋਈ ਸਾਡੇ ਧਰਮਾਂ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਅਜਿਹੀ ਗੱਲਾਂ ਨਹੀਂ ਕਰਨੀਆਂ ਸੋਭਾ ਨਹੀ ਦਿੰਦੀਆ। ਇਸ ਮਾਮਲੇ ‘ਤੇ ਉਨ੍ਹਾਂ ਕਿਹਾ ਕਿ ਔਰਤਾਂ ਵੱਲੋਂ ਧਰਮ ਤਬਦੀਲ ਕਰਨ ਦੀਆਂ ਗੱਲਾਂ ਕੀਤੀਆਂ ਉਹ ਬਹੁਤ ਹੀ ਨਿੰਦਣਯੋਗ ਹੈ ਤੇ ਅਸੀਂ ਇਸ ਦੀ ਨਿਖੇਧੀ ਕਰਦੇ ਹਾਂ ।ਉਨ੍ਹਾਂ ਕਿਹਾ ਕਿ ਜੋ ਪਿੰਡ ਦੀ ਪੰਚਾਇਤ ਫੈਸਲਾ ਲਵੇਗੀ ਅਸੀਂ ਉਨ੍ਹਾਂ ਦੇ ਨਾਲ ਹਾਂ ।