ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਇਹ ਮੰਨਿਆ ਕਿ ਭਾਰਤੀ ਜਨਤਾ ਪਾਰਟੀ ਕੇਂਦਰ ‘ਤੇ ਸ਼ਾਸਨ ਕਰ ਰਹੀ ਹੈ ਕਿਉਂਕਿ ਫਿਲਹਾਲ ਕੋਈ ਬਦਲ ਨਹੀਂ ਹੈ। ਇਹ ਸੁਝਾਅ ਵੀ ਦਿੱਤਾ ਕਿ ਹੋਰ ਸਿਆਸੀ ਪਾਰਟੀਆਂ ਨੂੰ ਬਦਲ ਬਣਾਉਣ ਲਈ ਮਿਲ ਕੇ ਕੰਮ ਕਰਨਾ ਹੋਵੇਗਾ ਕਿਉਂਕਿ ਬਿਆਨ ਦੇਣ ਨਾਲ ਕੋਈ ਫਾਇਦਾ ਨਹੀਂ ਹੋਵੇਗਾ।
ਮਮਤਾ ਬੈਨਰਜੀ ਨੇ ਪਾਰਟੀਆਂ ਦਾ ਨਾਂ ਲਏ ਬਗੈਰ ਕਿਹਾ, ਤਿੰਨ ਸਿਆਸੀ ਦਲਾਂ ਨੇ ਪੱਛਮੀ ਬੰਗਾਲ ਵਿਚ ਦੇਵਚਾ ਪਚਮੀ ਵਿਚ ਕੋਇਲਾ ਮਾਫੀਆ ਤੇ ਤਾਜਪੁਰ ਵਿਚ ਗਹਿਰੇ ਸਮੁੰਦਰ ਬੰਦਰਗਾਹ ਵਰਗੀਆਂ ਯੋਜਨਾਵਾਂ ਨੂੰ ਕਿਵੇਂ ਰੋਕਿਆ ਜਾਵੇ, ਇਸ ‘ਤੇ ਬੈਠਕ ਕੀਤੀ ਹੈ। ਉਹ ਜਾਣਦੇ ਹਨ ਕਿ ਜੇਕਰ ਇਹ ਯੋਜਨਾਵਾਂ ਸਫਲ ਹੋ ਜਾਂਦੀਆਂ ਹਨ ਤਾਂ ਉਹ ਅਗਲੇ 20 ਸਾਲਾਂ ਤੱਕ ਸੱਤਾ ‘ਚ ਨਹੀਂ ਆ ਸਕਣਗੇ। ਮੈਂ ਕਹਾਂਗੀ ਕਿ ਉਨ੍ਹਾਂ ਨੇ ਜੋ ਕੀਤਾ ਹੈ ਉਸ ਲਈ ਉਹ ਅਗਲੇ 5 ਸਾਲਾਂ ‘ਚ ਸੱਤਾ ‘ਚ ਨਹੀਂ ਆ ਸਕਣਗੇ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਮਮਤਾ ਬੈਨਰਜੀ ਨੇ ਭਾਜਪਾ ਦਾ ਨਾਂ ਲਏ ਬਗੈਰ ਨਿਸ਼ਾਨਾ ਸਾਧਦਿਆਂ ਕਿਹਾ ਕਿ ਤੁਸੀਂ ਕੇਂਦਰ ਵਿਚ ਹੋ ਕਿਉਂਕਿ ਇਸ ਸਮੇਂ ਕੋਈ ਬਦਲ ਨਹੀਂ ਹੈ ਜਿਸ ਸਮੇਂ ਕੋਈ ਬਦਲ ਸਾਹਮਣੇ ਆਏਗਾ, ਤੁਸੀਂ ਸੱਤਾ ਵਿਚ ਨਹੀਂ ਰਹੋਗੇ। ਬਦਲ ਬਣਾਉਣ ਲਈ ਸਿਆਸੀ ਪਾਰਟੀਆਂ ਨੂੰ ਇੱਕਜੁੱਟ ਹੋ ਕੇ ਇਕੱਠੇ ਆਉਣਾ ਹੋਵੇਗਾ।
ਉਨ੍ਹਾਂ ਕਿਹਾ ਕਿ ਜੇਕਰ 2024 ਵਿਚ ਭਾਜਪਾ ਨੂੰ ਜੜ੍ਹ ਤੋਂ ਉਖਾੜਨਾ ਚਾਹੁੰਦੇ ਹੋ ਤਾਂ ਤੁਹਾਨੂੰ ਹਰ ਘੜ ਵਿਚ ਇੱਕ ਕਿਲ੍ਹਾ ਬਣਾਉਣਾ ਹੋਵੇਗਾ। ਅਜਿਹੇ ਕਿਲਿਆਂ ਨੂੰ ਉੱਤਰ ਪ੍ਰਦੇਸ਼, ਬਿਹਾਰ, ਤ੍ਰਿਪੁਰਾ, ਅਸਮ, ਰਾਜਸਥਾਨ ਤੇ ਹਰਿਆਣਾ ਸਣੇ ਹੋਰਨਾਂ ਸੂਬਿਆਂ ਵਿਚ ਵੀ ਬਣਾਉਣਾ ਹੋਵੇਗਾ। ਤੁਹਾਨੂੰ ਸਰਗਰਮ ਰਹਿਣਾ ਹੋਵੇਗਾ।