ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਰਤਨਗੜ੍ਹ ਵਿਚ ਦਲਿਤ ਨੌਜਵਾਨ ਨਾਲ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਪੁਰਾਣੀ ਰੰਜ਼ਿਸ਼ ਨੂੰ ਲੈ ਕੇ ਦੋਸ਼ੀਆਂ ਨੇ ਨੌਜਵਾਨ ਨੂੰ ਘਰ ਤੋਂ ਜ਼ਬਰਦਸਤੀ ਅਗਵਾ ਕੀਤਾ ਤੇ ਫਿਰ ਖੇਤਰ ਵਿਚ ਲਿਜਾ ਕੇ ਉਸ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਤੇ ਫਿਰ ਪਿਸ਼ਾਬ ਪਿਲਾਇਆ। ਪੀੜਤ ਨੌਜਵਾਨ ਦੀ ਰਿਪੋਰਟ ‘ਤੇ 8 ਨਾਮਜ਼ਦ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤ ਨੂੰ ਰਤਨਗੜ੍ਹ ਦੇ ਸਰਕਾਰੀ ਹਸਪਤਾਲ ਵਿਚ ਤਿੰਨ ਦਿਨ ਭਰਤੀ ਰਹਿਣ ਤੋਂ ਬਾਅਦ ਐਤਵਾਰ ਨੂੰ ਨੌਜਵਾਨ ਦੀ ਤਬੀਅਤ ਵਿਗੜਨ ‘ਤੇ ਉਸ ਨੂੰ ਹਾਇਰ ਸੈਂਟਰ ਰੈਫਰ ਕੀਤਾ ਗਿਆ ਹੈ।
ਰਤਨਗੜ੍ਹ ਪੁਲਿਸ ਮੁਤਾਬਕ 25 ਸਾਲਾ ਨੌਜਵਾਨ ਨੇ ਰਿਪੋਰਟ ਕੀਤੀ ਕਿ 26 ਜਨਵਰੀ ਦੀ ਰਾਤ ਲਗਭਗ 11 ਵਜੇ ਉਹ ਆਪਣੇ ਘਰ ‘ਤੇ ਸੀ। ਇਸੇ ਦੌਰਾਨ ਪਿੰਡ ਦਾ ਹੀ ਉਮੇਸ਼ ਉਸ ਦੇ ਘਰ ਆਇਆ ਤੇ ਆਵਾਜ਼ ਦੇ ਕੇ ਗੇਟ ਕੋਲ ਬੁਲਾਇਆ।ਉਮੇਸ਼ ਨੇ ਉਸ ਨੂੰ ਆਪਣੇ ਨਾਲ ਚੱਲਣ ਵਾਸਤੇ ਕਿਹਾ। ਇਸ ‘ਤੇ ਰਾਕੇਸ਼ ਨੇ ਨਾਲ ਜਾਣ ਤੋਂ ਮਨ੍ਹਾ ਕਰ ਦਿੱਤਾ। ਇੰਨੇ ਵਿਚ ਉਮੇਸ਼ ਦੀ ਬਲੈਰੋ ਗੱਡੀ ਵਿਚ ਰਾਜੇਸ਼, ਤਾਰਾਚੰਦ, ਰਾਕੇਸ਼, ਬੀਰਬਲ, ਅਕਸ਼ੈ ਬਿਰਜਾਰਣੀਆਂ, ਦਿਨੇਸ਼ ਨੇ ਉਸ ਨੂੰ ਆ ਕੇ ਘੇਰ ਲਿਆ।
ਰਾਕੇਸ਼ ਤੇ ਰਾਜੇਸ਼ ਨੇ ਉਸ ਦਾ ਮੂੰਹ ਬੰਦ ਕਰ ਦਿੱਤਾ ਤੇ ਉਸ ਨੂੰ ਜ਼ਬਰਦਸਤੀ ਚੁੱਕ ਕੇ ਆਪਣੀ ਬਲੈਰੋ ਗੱਡੀ ਵਿਚ ਪਾ ਦਿੱਤਾ। ਦੋਸ਼ੀ ਉਸ ਨੂੰ ਸਾਂਵਰਮਲ ਨਾਈ ਦੇ ਖੇਤ ਵਿਚ ਕੁੰਡ ‘ਤੇ ਲੈ ਗਏ। ਉਥੇ ਰਾਕੇਸ਼ ਤੇ ਰਾਜੇਸ਼ ਨੇ ਸ਼ਰਾਹ ਦੀ ਬੋਤਲ ਕੱਢ ਕੇ ਉਸ ਨੂੰ ਜ਼ਬਰਦਸਤੀ ਪਿਲਾਈ। ਬੋਤਲ ਖਾਲੀ ਹੋਣ ਤੋਂ ਬਾਅਦ ਰਾਕੇਸ਼, ਰਾਜੇਸ਼, ਉਮੇਸ਼, ਤਾਰਾਚੰਦ, ਅਕਸ਼ੈ, ਦਿਨੇਸ਼ ਨੇ ਉਸ ਬੋਤਲ ਵਿਚ ਪਿਸ਼ਾਬ ਭਰ ਕੇਉਸ ਨੂੰ ਜ਼ਬਰਦਸਤੀ ਪਿਲਾ ਦਿੱਤਾ।
ਬਾਅਦ ਵਿਚ ਦੋਸ਼ੀਆਂ ਨੇ ਗੰਦੀਆਂ ਗਾਲ੍ਹਾਂ ਕੱਢਦੇ ਹੋਏ ਡੰਡਿਆਂ ਤੇ ਰੱਸੀਆਂ ਨਾਲ ਮਾਰਕੁੱਟ ਸ਼ੁਰੂ ਕਰ ਦਿੱਤੀ। ਜਦੋਂ ਪੀੜਤ ਬੇਹੋਸ਼ ਹੋ ਕੇ ਸੜਕ ‘ਤੇ ਡਿੱਗ ਗਿਆ ਤੇ ਦੋਸ਼ੀ ਉਸ ਨੂੰ ਮਰਿਆ ਸਮਝ ਕੇ ਪਿੰਡ ਵਿਚ ਭੈਰੂਜੀ ਦੇ ਕੋਲ ਸੁੱਟ ਕੇ ਚਲੇ ਗਏ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਹੋਸ਼ ਆਉਣ ‘ਤੇ ਉਹ ਆਪਣੇ ਘਰ ਪੁੱਜਾ। ਉਥੋਂ ਉਸ ਨੂੰ ਰਤਨਗੜ੍ਹ ਹਸਪਤਾਲ ਲਿਜਾਇਆ ਗਿਆ। ਐਤਵਾਰ ਨੂੰ ਨੌਜਵਾਨ ਦੀ ਤਬੀਅਤ ਵਿਗੜਨ ‘ਤੇ ਉਸ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ। ਪੀੜਤ ਨੇ ਦੱਸਿਆ ਕਿ ਉਮੇਸ਼ ਵਗੈਰਾ ਨਾਲ ਪਿਛਲੀ ਹੋਲੀ ‘ਤੇ ਉਸ ਦਾ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ ਉਸ ਤੋਂ ਬਾਅਦ ਹੀ ਉਹ ਰੰਜਿਸ਼ ਰੱਖਣ ਲੱਗੇ ਸਨ।