ਦਿੱਲੀ ਦੇ ਮੰਗੋਲਪੁਰੀ ਇਲਾਕੇ ਵਿਚ ਕਤਲ ਦੀ ਇਕ ਸਨਸਨੀਖੇਜ ਵਾਰਦਾਤ ਸਾਹਮਣੇ ਆਈ ਹੈ। ਇਕ ਭਰਾ ਨੇ ਆਪਣੇ ਦੂਜੇ ਭਰਾ ਦਾ ਘਰ ਅੰਦਰ ਹੀ ਕਤਲ ਕਰ ਦਿੱਤਾ ਫਿਰ ਪਿਤਾ ਨਾਲ ਮਿਲ ਕੇ ਲਾਸ਼ ਨੂੰ ਪਲਾਸਟਿਕ ਸ਼ੀਟ ਵਿਚ ਲਪੇਟ ਕੇ ਪਾਰਕ ਵਿਚ ਸੁੱਟ ਦਿੱਤੀ ਤੇ ਇਸ ਤੋਂ ਬਾਅਦ ਖੁਦ ਹੀ ਥਾਣੇ ਪਹੁੰਚ ਕੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ।
ਪੁਲਿਸ ਮੁਤਾਬਕ 13-14 ਦਸੰਬਰ ਦੀ ਰਾਤ ਲਗਭਗ 2.15 ਵਜੇ ਮੰਗੋਲਪੁਰੀ ਥਾਣੇ ਵਿਚ ਲਲਿਤ ਕੁਮਾਰ ਨਾਂ ਦੇ ਇਕ 23 ਸਾਲਾ ਨੌਜਵਾਨ ਪਹੁੰਚਿਆ ਤੇ ਉਸ ਨੇ ਕਿਹਾ ਕਿ ਮੈਂ ਆਪਣੇ ਵੱਡੇ ਭਰਾ ਦਾ ਕਤਲ ਕੀਤਾ ਹੈ।
ਲਲਿਤ ਨੇ ਪੁਲਿਸ ਨੇ ਦੱਸਿਆ ਕਿ ਉਸ ਨੇ ਲਾਸ਼ ਨੂੰ ਘਰ ਦੇ ਕੋਲ ਪਾਰਕ ਵਿਚ ਸੁੱਟ ਦਿੱਤਾ ਹੈ ਜਿਸ ਦੇ ਬਾਅਦ ਪੁਲਿਸ ਨੇ ਜਾ ਕੇ ਬਾਡੀ ਨੂੰ ਬਰਾਮਦ ਕੀਤਾ ਤੇ ਫਿਰ FIR ਦਰਜ ਕਰਕੇ ਲਲਿਤ ਨੂੰ ਗ੍ਰਿਫਤਾਰ ਕਰ ਲਿਆ। ਲਲਿਤ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਜੈਕਿਸ਼ਨ ਨਸ਼ੇ ਦਾ ਆਦੀ ਸੀ। ਉਹ ਅਕਸਰ ਘਰ ਵਿਚ ਪੈਸੇ ਲਈ ਝਗੜਾ ਕਰਦਾ ਸੀ। 12 ਦਸੰਬਰ ਦੀ ਸ਼ਾਮ ਘਰ ਵਿਚ ਜਦੋਂ ਕਈ ਮੌਜੂਦ ਨਹੀਂ ਸੀ ਤਾਂ ਜੈਕਿਸ਼ਨ ਨੇ ਮਾਂ ਨਾਲ ਮਾਰਕੁਟਾਈ ਕੀਤੀ ਸੀ।
ਇਹ ਵੀ ਪੜ੍ਹੋ : CM ਮਮਤਾ ਬੈਨਰਜੀ ਦੀ ਮੰਗ- ‘ਅਮਿਤਾਭ ਬੱਚਨ ਨੂੰ ‘ਭਾਰਤ ਰਤਨ’ ਨਾਲ ਕੀਤਾ ਜਾਵੇ ਸਨਮਾਨਿਤ’
ਇਸ ਤੋਂ ਬਾਅਦ ਲਲਿਤ ਨੇ 13 ਦਸੰਬਰ ਜਦੋਂ ਘਰ ਕੋਈ ਨਹੀਂ ਸੀ ਤਾਂ ਉਸ ਨੇ ਹਥੌੜੇ ਨਾਲ ਸਿਰ ‘ਤੇ ਵਾਰ ਕਰਕੇ ਜੈਕਿਸ਼ਨ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਬੈੱਡ ਹੇਠਾਂ ਲੁਕਾ ਦਿੱਤਾ। ਇਸ ਦੇ ਬਾਅਦ ਜਦੋਂ ਸ਼ਾਮ ਨੂੰ ਪਿਤਾ ਘਰ ਆਏ ਤਾਂ ਉਨ੍ਹਾਂ ਨੂੰ ਪੂਰੀ ਗੱਲ ਦੱਸੀ ਫਿਰ ਪਿਤਾ ਤੇ ਬੇਟੇ ਨੇ ਬਾਡੀ ਨੂੰ ਪਲਾਸਟਿਕ ਸ਼ੀਟ ਵਿਚ ਲਪੇਟ ਕੇ ਘਰ ਦੇ ਕੋਲ ਪਾਰਕ ਵਿਚ ਸੁੱਟ ਦਿੱਤਾ। ਸਬੂਤ ਮਿਟਾਉਣ ਦੇ ਦੋਸ਼ ਵਿਚ ਦਿੱਲੀ ਪੁਲਿਸ ਨੇ ਲਲਿਤ ਦੇ ਪਿਤਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: