ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਸੁੰਦਰਨਗਰ ਦੇ ਇੱਕ ਨੌਜਵਾਨ ਨੂੰ 92 ਗ੍ਰਾਮ ਚਿੱਟੇ ਦੀ ਖੇਪ ਸਮੇਤ ਕਾਬੂ ਕੀਤਾ ਹੈ। 28 ਸਾਲਾ ਨੌਜਵਾਨ ਨਸ਼ੀਲਾ ਪਦਾਰਥ ਦਿੱਲੀ ਤੋਂ ਲਿਆ ਰਿਹਾ ਸੀ। ਮੁਲਜ਼ਮ ਕੋਲੋਂ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ ਦੀ ਕੀਮਤ ਕਰੀਬ ਛੇ ਲੱਖ ਰੁਪਏ ਦੀ ਦੱਸੀ ਜਾ ਰਹੀ ਹੈ। ਇਸ ਨੂੰ ਲਗਜ਼ਰੀ ਬੱਸ ਦੀ ਜਾਂਚ ਦੌਰਾਨ ਫੜਿਆ। ਮੁਲਜ਼ਮ ਦੀ ਪਛਾਣ ਰਾਹੁਲ ਪੁੱਤਰ ਕਸ਼ਮੀਰ ਪਿੰਡ ਕੁਲਵਾੜਾ ਡਾਕਖਾਨਾ ਚਤਰੋਖਾੜੀ ਤਹਿਸੀਲ ਸੁੰਦਰਨਗਰ ਵਜੋਂ ਹੋਈ ਹੈ।
ਸੂਚਨਾ ਮੁਤਾਬਕ ਪੁਲਿਸ ਟੀਮ ਨੇ ਐਤਵਾਰ ਸਵੇਰੇ ਕੰਗੂ ‘ਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ‘ਤੇ ਨਾਕਾਬੰਦੀ ਕੀਤੀ ਹੋਈ ਸੀ। ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਵੱਲੋਂ ਟਰਾਂਸਪੋਰਟ ਕਾਰਪੋਰੇਸ਼ਨ ਦੀ ਲਗਜ਼ਰੀ ਬੱਸ ਨੰਬਰ HP63-9282 ਨੂੰ ਜਾਂਚ ਲਈ ਰੋਕਿਆ ਗਿਆ। ਜਾਂਚ ਦੌਰਾਨ ਰਾਹੁਲ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਅਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 92 ਗ੍ਰਾਮ ਚੂਰਾ-ਪੋਸਤ ਬਰਾਮਦ ਹੋਇਆ।
ਇਹ ਵੀ ਪੜ੍ਹੋ : ਪੰਜਾਬ-ਹਰਿਆਣਾ ਸਕੱਤਰੇਤ ਦੇ CISF ਕੈਂਪਸ ‘ਚ ਜਵਾਨ ਨੇ ਖ਼ੁਦ ਨੂੰ ਮਾਰੀ ਗੋ.ਲੀ, ਮੌਕੇ ‘ਤੇ ਮੌ.ਤ
ਇਸ ਮਾਮਲੇ ਸਬੰਧੀ DSP ਸੁੰਦਰਨਗਰ ਦਿਨੇਸ਼ ਕੁਮਾਰ ਨੇ ਜਾਣਕਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। DSP ਸੁੰਦਰਨਗਰ ਨੇ ਕਿਹਾ ਕਿ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: