ਮੋਗਾ ਦੇ ਪਿੰਡ ਹਿੰਮਤਪੁਰਾ ਵਿਚ ਸਥਿਤ ਇਕ ਖੇਤ ਤੋਂ 25 ਸਾਲਾ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। 25 ਸਾਲ ਦੇ ਹਰਦੀਪ ਸਿੰਘ ਮੰਟੀ ਵਾਸੀ ਮੋਗਾ ਦੇ ਹੱਥ ਵਿਚ ਚਿੱਟੇ ਦਾ ਟੀਕਾ ਲੱਗਾ ਹੋਇਆ ਹੈ ਤੇ ਉਸ ਦਾ ਸਾਰਾ ਸਰੀਰ ਨੀਲਾ ਪੈ ਚੁੱਕਾ ਸੀ।
ਪੁਲਿਸ ਮੁਤਾਬਕ ਮੌਤ ਦਾ ਕਾਰਨ ਚਿੱਟੇ ਦੀ ਓਵਰਡੋਜ਼ ਨੂੰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮਿੱਟੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਖੇਤਾਂ ਤੋਂ ਬਰਾਮਦ ਨਸ਼ੇ ਦਾ ਇੰਜੈਕਸ਼ਨ ਵੀ ਜਾਂਚ ਲਈ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ‘ਚ ਸ਼ਹੀਦ ਹੋਇਆ ਤਰਨਦੀਪ ਸੀ ਪਰਿਵਾਰ ਦਾ ਇਕਲੌਤਾ ਪੁੱਤ, ਦਸੰਬਰ ‘ਤੇ ਛੁੱਟੀ ‘ਤੇ ਆਉਣਾ ਸੀ ਘਰ
ਪੁਲਿਸ ਜਾਂਚ ਕਰ ਰਹੀ ਹੈ ਕਿ ਉਕਤ ਇੰਜੈਕਸ਼ਨ ਕਿਸ ਚੀਜ਼ ਦਾ ਸੀ। ਪੁਲਿਸ ਨੇ ਨੌਜਵਾਨ ਦੀ ਮੌਤ ਦੀ ਜਾਣਕਾਰੀ ਪਰਿਵਾਰ ਨੂੰ ਦੇ ਦਿੱਤੀ ਹੈ। ਜਲਦ ਪੁਲਿਸ ਮਾਮਲੇ ਵਿਚ ਅਗਲੀ ਕਾਰਵਾਈ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: