ਆਂਧਰਾ ਪ੍ਰਦੇਸ਼ ਦੀ ਸੱਤਾਧਾਰੀ ਪਾਰਟੀ YSR ਕਾਂਗਰਸ ਦਾ ਟਵਿੱਟਰ ਹੈਂਡਲ ਸ਼ਨੀਵਾਰ ਸਵੇਰੇ ਹੈਕ ਹੋ ਗਿਆ। ਹੈਕਰਾਂ ਨੇ ਇਸ ‘ਤੇ ਕੁਝ ਪੋਸਟਾਂ ਵੀ ਕੀਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਹੈਂਡਲ ‘ਤੇ ਪ੍ਰੋਫਾਈਲ ਤਸਵੀਰ ਤੋਂ ਇਲਾਵਾ ਪੋਸਟਾਂ ‘ਚ ਕੁਝ ਅਜਿਹੀਆਂ ਤਸਵੀਰਾਂ ਵੀ ਪਾਈਆਂ ਗਈਆਂ ਹਨ, ਜਿਨ੍ਹਾਂ ਦੀ ਵਰਤੋਂ ਕ੍ਰਿਪਟੋਕਰੰਸੀ ਬਾਜ਼ਾਰ ‘ਚ ਵਪਾਰ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕੁਝ ਪੋਸਟਾਂ ‘ਚ ਟਵਿਟਰ ਦੇ ਮੁਖੀ ਐਲਨ ਮਸਕ ਦੀਆਂ ਤਸਵੀਰਾਂ ਵੀ ਵਰਤੀਆਂ ਗਈਆਂ ਸਨ।
ਹੈਕਿੰਗ ਦੀ ਪੁਸ਼ਟੀ ਕਰਦੇ ਹੋਏ, ਆਂਧਰਾ ਪ੍ਰਦੇਸ਼ ਦੇ ਮੁੱਖ ਡਿਜੀਟਲ ਨਿਰਦੇਸ਼ਕ ਦੇਵੇਂਦਰ ਰੈੱਡੀ ਨੇ ਦੱਸਿਆ ਕਿ ਟਵਿੱਟਰ ਹੈਂਡਲ ਨੂੰ ਮੁੜ ਕਾਬੂ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਟਵਿਟਰ ਦੇ ਅਧਿਕਾਰੀਆਂ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਗਈ ਹੈ ਅਤੇ ਉਹ ਇਸ ‘ਤੇ ਕੰਮ ਕਰ ਰਹੇ ਹਨ। ਜ਼ਿਕਰਯੋਗ ਗੱਲ ਹੈ ਕਿ ਇਸ ਤੋਂ ਪਹਿਲਾਂ 1 ਅਕਤੂਬਰ ਨੂੰ ਆਂਧਰਾ ਪ੍ਰਦੇਸ਼ ‘ਚ ਵਿਰੋਧੀ ਤੇਲਗੂ ਦੇਸ਼ਮ ਪਾਰਟੀ ਦਾ ਟਵਿਟਰ ਅਕਾਊਂਟ ਵੀ ਹੈਕ ਕੀਤਾ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਇਸਨੂੰ ਬਹਾਲ ਕਰ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: