ਇੰਡੋਨੇਸ਼ੀਆ ਤੋਂ ਇੱਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਲਾਈਵ ਮੈਚ ਦੌਰਾਨ ਇਕ ਖਿਡਾਰੀ ‘ਤੇ ਬਿਜਲੀ ਡਿੱਗ ਗਈ। ਇਸ ਖਿਡਾਰੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਦੱਸ ਦੇਈਏ ਕਿ ਇੰਡੋਨੇਸ਼ੀਆ ‘ਚ ਇਕ ਫ੍ਰੈਂਡਲੀ ਫੁੱਟਬਾਲ ਮੈਚ ਦੌਰਾਨ ਇਕ ਖਿਡਾਰੀ ‘ਤੇ ਬਿਜਲੀ ਡਿੱਗ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਸ਼ਨੀਵਾਰ ਦੀ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਖਰਾਬ ਮੌਸਮ ‘ਚ ਮੈਚ ਖੇਡਿਆ ਜਾ ਰਿਹਾ ਹੈ ਅਤੇ ਸਾਰੇ ਖਿਡਾਰੀ ਖੇਡ ‘ਤੇ ਧਿਆਨ ਦੇ ਰਹੇ ਹਨ। ਇਸ ਦੌਰਾਨ ਇੱਕ ਖਿਡਾਰੀ ‘ਤੇ ਬਿਜਲੀ ਡਿੱਗ ਗਈ।
ਜਦੋਂ ਪਲੇਅਰ ‘ਤੇ ਬਿਜਲੀ ਡਿੱਗਦੀ ਹੈ ਤਾਂ ਤੇਜ਼ ਅੱਗ ਵੀ ਨਿਕਲਦੀ ਹੈ। ਅਸਮਾਨ ਤੋਂ ਬਿਜਲੀ ਡਿੱਗਦੀ ਹੈ, ਜਿਸ ਖਿਡਾਰੀ ‘ਤੇ ਬਿਜਲੀ ਡਿੱਗਦੀ ਹੈ, ਉਹ ਉਸੇ ਸਮੇਂ ਮੈਦਾਨ ‘ਤੇ ਡਿੱਗਦਾ ਹੈ। ਇਹ ਵੀਡੀਓ ਹਲੂਣ ਦੇਣ ਵਾਲੀ ਹੈ।
ਜਦੋਂ ਖਿਡਾਰੀ ‘ਤੇ ਬਿਜਲੀ ਡਿੱਗਦੀ ਹੈ ਤਾਂ ਇੰਨਾ ਜ਼ੋਰਦਾਰ ਧਮਾਕਾ ਹੁੰਦਾ ਹੈ ਕਿ ਨੇੜੇ ਖੜ੍ਹਾ ਦੂਸਰਾ ਖਿਡਾਰੀ ਵੀ ਡਿੱਗ ਜਾਂਦਾ ਹੈ, ਪਰ ਉਸ ਨੂੰ ਕੁਝ ਨਹੀਂ ਹੁੰਦਾ, ਕਿਉਂਕਿ ਕੁਝ ਦੇਰ ਬਾਅਦ ਉਹ ਖੜ੍ਹਾ ਹੋ ਜਾਂਦਾ ਹੈ। ਜਦੋਂ ਕਿ ਕੁਝ ਖਿਡਾਰੀ ਲੇਟ ਜਾਂਦੇ ਹਨ, ਕੁਝ ਇਧਰ-ਉਧਰ ਭੱਜਣ ਲੱਗ ਪੈਂਦੇ ਹਨ। ਜਿਸ ਖਿਡਾਰੀ ‘ਤੇ ਬਿਜਲੀ ਡਿੱਗਦੀ ਹੈ, ਉਹ ਉਥੇ ਹੀ ਪਿਆ ਰਹਿੰਦਾ ਹੈ।
ਇਹ ਵੀ ਪੜ੍ਹੋ : ਅੱਧੀ ਰਾਤੀਂ ਘਰ ਦੇ ਬਾਹਰ ਰੋਡ ‘ਤੇ ਖੜ੍ਹੀ Swift ਗੱਡੀ ਉਡਾ ਲੈ ਗਏ ਚੋਰ, ਸਾਰੀ ਕਰਤੂਤ CCTV ‘ਚ ਕੈਦ
ਇਸ ਤੋਂ ਬਾਅਦ ਹੋਰ ਖਿਡਾਰੀ ਅਤੇ ਮੈਡੀਕਲ ਟੀਮ ਖਿਡਾਰੀ ਵੱਲ ਭੱਜੀ। ਤੁਰੰਤ ਹੀ ਇੱਕ ਸਟਰੈਚਰ ਆਉਂਦਾ ਹੈ ਅਤੇ ਖਿਡਾਰੀ ਨੂੰ ਹਸਪਤਾਲ ਲੈ ਜਾਂਦਾ ਹੈ। ਰਿਪੋਰਟ ਮੁਤਾਬਕ ਖਿਡਾਰੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ –