ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੀ ਕਾਰ ਦਾ ਐਕਸੀਡੈਂਟ ਹੋਣ ਤੋਂ ਬਾਅਦ ਅਦਾਕਾਰਾ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਅਦਾਕਾਰਾ ਦੀ ਕਾਰ ਮੁੰਬਈ ਵਿੱਚ ਖਾਲਾਪੁਰ ਟੋਲ ਪਲਾਜ਼ਾ ਨੇੜੇ ਹੋਇਆ, ਜਿਸ ਪਿੱਛੋਂ ਮੌਕੇ ‘ਤੇ ਮੌਜੂਦ ਐੱਮ.ਐੱਨ.ਐੱਸ. ਦੇ ਵਰਕਰਾਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਜਾਣਕਾਰੀ ਮੁਤਾਬਕ ਮਲਾਇਕਾ ਦੇ ਡਰਾਇਵਰ ਦਾ ਇਲਾਕੇ ਵਿੱਚ ਗੱਡੀ ਚਲਾਉਣ ਵੇਲੇ ਸੰਤੁਲਨ ਵਿਗੜ ਗਿਆ ਤੇ ਉਨ੍ਹਾਂ ਦੀ ਕਾਰ ਐੱਮ.ਐੱਨ.ਐੱਸ. ਵਰਕਰਾਂ ਦੀਆਂ ਤਿੰਨ ਗੱਡੀਆਂ ਨਾਲ ਟਕਰਾ ਗਈ।
ਹਾਦਸੇ ਵਿੱਚ ਅਦਾਕਾਰਾ ਦੀਆਂ ਅੱਖਾਂ ‘ਤੇ ਸੱਟਾਂ ਲੱਗੀਆਂ ਹਨ, ਜਿਸ ਪਿੱਛੋਂ ਉਸ ਨੂੰ ਨਵੀ ਮੁੰਬਈ ਦੇ ਅਪੋਲੋ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਬਾਰੇ ਮਨਸੇ ਅਹੁਦੇਦਾਰਾਂ ਨੇ ਲੋਕਲ ਨਿਊਜ਼ ਵੈੱਬਸਾਈਟ ਨੂੰ ਜਾਣਕਾਰੀ ਦਿੱਤੀ।
ਅਦਾਕਾਰਾ ਮਲਾਇਕਾ ਅਰੋੜਾ ਸ਼ਨੀਵਾਰ ਦਪੁਹਿਰ ਇੱਕ ਫੈਸ਼ਨ ਇਵੈਂਟ ਵਿੱਚ ਸ਼ਾਮਲ ਹੋਈ ਸੀ। ਇਸ ਦੌਰਾਨ ਉਸ ਨੇ ਇਵੈਂਟ ਤੋਂ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਵੀ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਸਨ। ਮਲਾਇਕਾ ਬਾਲੀਵੁੱਡ ਦਾ ਮਸ਼ਹੂਰ ਚਿਹਰਾ ਹੈ। ਅਦਾਕਾਰਾ ਨੂੰ ਉਸ ਦੇ ਕੁਝ ਮਸ਼ਹੂਰ ਡਾਂਸ ਜਿਵੇਂ ‘ਛਈਆਂ-ਛਈਆਂ’, ‘ਮਾਹੀ ਵੇ’, ‘ਮੁੰਨੀ ਬਦਨਾਮ’ ਆਦਿ ਲਈ ਜਾਣਿਆ ਜਾਂਦਾ ਹੈ। ਨਾਲ ਹੀ ਅਦਾਕਾਰਾ ਇੰਡੀਆਜ਼ ਗੌਟ ਟੈਲੇਂਟ, ਇੰਡੀਆ ਬੈਸਟ ਡਾਂਸਰ, ਝਲਕ ਦਿਖਲਾਜਾ ਵਰਗੇ ਟੈਲੇਂਟ ਸ਼ੋਅ ਵਿੱਚ ਬਤੌਰ ਜੱਜ ਨਜ਼ਰ ਆ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਅੱਜਕਲ੍ਹ ਮਲਾਇਕਾ ਅਰਜੁਨ ਕਪੂਰ ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਰਹਿੰਦੀ ਹੈ। ਅਦਾਕਾਰਾ ਦਾ ਅਰਬਾਜ਼ ਖਾਨ ਨਾਲ 2017 ਵਿੱਚ ਤਲਾਕ ਹੋ ਗਿਆ ਸੀ। ਦੋਵਾਂ ਦੇ ਵਿਆਹ ਤੋਂ ਬੇਟਾ ਅਰਹਾਨ ਵੀ ਹੈ।