ਯੂ. ਪੀ. ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਸਰਗਰਮ ਹੈ। ਯੂ. ਪੀ. ਵਿਧਾਨ ਸਭਾ ਚੋਣਾਂ ਵਿਚ ਮਮਤਾ ਬੈਨਰਜੀ ਦੀ ਐਂਟਰੀ ਹੋ ਚੁੱਕੀ ਹੈ। ਹੁਣ ਸਮਾਜਵਾਦੀ ਪਾਰਟੀ ਨੂੰ ਤ੍ਰਿਣਮੂਲ ਕਾਂਗਰਸ ਦਾ ਸਾਥ ਮਿਲ ਗਿਆ ਹੈ। TMC ਮੁਖੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਹੁਣ ਯੂ. ਪੀ. ਵਿਚ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨਾਲ ਵੋਟ ਮੰਗੇਗੀ। ਆਉਣ ਵਾਲੀ 8 ਫਰਵਰੀ ਨੂੰ ਮਮਤਾ ਬਨਰਜੀ ਰਾਜਧਾਨੀ ਲਖਨਊ ਵਿਚ ਸਪਾ ਦੀ ਇੱਕ ਵਰਚੂਅਲ ਰੈਲੀ ਨੂੰ ਸੰਬੋਧਨ ਕਰੇਗੀ। ਇਸ ਤੋਂ ਬਾਅਦ PM ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਵਿਚ ਵੀ ਮਮਤਾ ਸਪਾ ਲਈ ਆਨਲਾਈਨ ਪ੍ਰਚਾਰ ਕਰੇਗੀ।
TMC ਤੇ ਸਪਾ ਮੁਖੀ ਨਾਲ ਸਰਵਜਨਕ ਰੈਲੀ ਕਰਨ ਦੀ ਉਮੀਦ ਕੀਤੀ ਗਈ ਸੀ ਪਰ ਕੋਵਿਡ ਮਹਾਮਾਰੀ ਕਾਰਨ ਚੋਣ ਕਮਿਸ਼ਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਇਹ ਯੋਜਨਾ ਰੱਦ ਕਰ ਦਿੱਤੀ ਗਈ ਸੀ। ਚੋਣ ਕਮਿਸ਼ਨ ਨੇ ਰੋਡ ਸ਼ੋਅ ਅਤੇ ਰੈਲੀ ਵਰਗੀਆਂ ਸਿਆਸੀ ਗਤੀਵਿਧੀਆਂ ਉਤੇ 22 ਜਨਵਰੀ ਤੱਕ ਪਾਬੰਦੀ ਵਧਾ ਦਿੱਤੀ ਗਈ ਹੈ। ਕਮਿਸ਼ਨ 22 ਜਨਵਰੀ ਨੂੰ ਫਿਰ ਤੋਂ ਹਾਲਾਤ ਦੀ ਸਮੀਖਿਆ ਕਰੇਗਾ ਉਦੋਂ ਤੱਕ ਰਾਜਨੀਤਕ ਦਲਾਂ ਨੂੰ ਡਿਜੀਟਲ ਪ੍ਰਚਾਰ ਕਰਨਾ ਹੋਵੇਗਾ।
ਪਿਛਲੇ ਮਹੀਨੇ TMC ਸੁਪਰੀਮੋ ਨੇ ਕਿਹਾ ਸੀ ਕਿ ਜੇਕਰ ਜ਼ਰੂਰੀ ਹੋਇਆ ਤਾਂ ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਯਾਦਵ ਨੂੰ ਸਮਰਥਨ ਦੇਣ ਲਈ ਤਿਆਰ ਹੈ। ਦੇਸ਼ ਦੀ ਰਾਜਨੀਤੀ ਵਿਚ ਗੈਰ-ਕਾਂਗਰਸੀ ਧੜੇ ਦੀ ਸਿਰਮੌਰ ਬਣਨ ਵਿਚ ਜੁਟੀ ਮਮਤਾ ਬਨਰਜੀ ਦੀ ਪਾਰਟੀ ਦਾ ਸਪਾ ਮੁਖੀ ਸਾਰੇ ਮੁੱਦਿਆਂ ਉਤੇ ਸਮਰਥਨ ਕਰ ਚੁੱਕੇ ਹਨ। ਪਿਛਲੇ ਦਸੰਬਰ ਮਹੀਨੇ ਮਮਤਾ ਦੇ ਭਾਜਪਾ ਖਿਲਾਫ ਬਦਲ ਬਣਾਉਣ ਦੇ ਸਵਾਲ ਉਤੇ ਅਖਿਲੇਸ਼ ਨੇ ਕਿਹਾ ਸੀ ਕਿ ਮੈਂ ਮਮਤਾ ਬਨਰਜੀ ਦਾ ਸਵਾਗਤ ਕਰਦਾ ਹਾਂ ਜਿਸ ਤਰ੍ਹਾਂ ਉਨ੍ਹਾਂ ਨੇ ਬੰਗਾਲ ਵਿਚ ਭਾਜਪਾ ਦਾ ਸਫਾਇਆ ਕੀਤਾ ਹੈ ਉਸੇ ਤਰ੍ਹਾਂ ਉਤਰ ਪ੍ਰਦੇਸ਼ ਵਿਚ ਸਪਾ ਭਾਜਪਾ ਦਾ ਸਫਾਇਆ ਕਰੇਗੀ।
ਵੀਡੀਓ ਲਈ ਕਲਿੱਕ ਕਰੋ -:
Mix Vegetables Recipe | Mix Veg Restaurant Style Mix Veg | Shorts Video
ਗੌਰਤਲਬ ਹੈ ਕਿ ਉੱਤਰ ਪ੍ਰਦੇਸ਼ ਵਿਚ 7 ਪੜਾਵਾਂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪਹਿਲੇ ਪੜਾਅ ਦਾ ਮਤਦਾਨ 10 ਫਰਵਰੀ ਨੂੰ ਆਖਰੀ ਫੇਜ਼ ਦਾ ਮਤਦਾਨ 7 ਮਾਰਚ ਨੂੰ ਹੈ ਤੇ ਚੋਣ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।