ਦੇਸ਼ ਵਿਚ ਨੌਜਵਾਨਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਧਦੇ ਜਾ ਰਹੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਹੈਦਰਾਬਾਦ ‘ਤੋਂ ਸਾਹਮਣੇ ਆਇਆ ਹੈ। ਸਿਕੰਦਰਾਬਾਦ ਦੇ ਲਾਲਪੇਟ ਵਿੱਚ ਮੰਗਲਵਾਰ ਸ਼ਾਮ ਨੂੰ ਬੈਡਮਿੰਟਨ ਖੇਡ ਰਿਹਾ ਇਕ ਨੌਜਵਾਨ ਕੋਰਟ ‘ਤੇ ਡਿੱਗ ਗਿਆ ਅਤੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।
ਜਾਣਕਾਰੀ ਮੁਤਾਬਕ 38 ਸਾਲਾ ਸ਼ਿਆਮ ਯਾਦਵ ਰੋਜ਼ਾਨਾ ਦੀ ਤਰ੍ਹਾਂ ਦਫਤਰ ਤੋਂ ਆ ਕੇ ਸ਼ਾਮ 7.30 ਵਜੇ ਬੈਡਮਿੰਟਨ ਖੇਡਣ ਗਿਆ ਸੀ। ਬੈਡਮਿੰਟਨ ਖੇਡਦੇ ਸਮੇਂ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਬੇਹੋਸ਼ ਹੋ ਗਿਆ। ਮੌਕੇ ‘ਤੇ ਮੌਜੂਦ ਉਸ ਦੇ ਸਾਥੀ ਉਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਸ਼ਿਆਮ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ਿਆਮ ਦੇ ਦੋਸਤ ਇਸ ਘਟਨਾ ਤੋਂ ਕਾਫੀ ਹੈਰਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਿਆਮ ਬਹੁਤ ਫਿੱਟ ਸੀ। ਉਹ ਰੋਜ਼ ਉਨ੍ਹਾਂ ਨਾਲ ਬੈਡਮਿੰਟਨ ਖੇਡਦਾ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ ਬਣਾਇਆ ਆਪਣਾ ਨੈੱਟਵਰਕ, ਅਫਵਾਹਾਂ ਖ਼ਿਲਾਫ਼ ਲੋਕਾਂ ਨੂੰ ਕਰਨਗੇ ਜਾਗਰੂਕ
ਦੱਸ ਦੇਈਏ ਕੁਝ ਦਿਨ ਪਹਿਲਾਂ ਨਾਂਦੇੜ ‘ਚ ਡਾਂਸ ਕਰਦੇ ਹੋਏ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਨੌਜਵਾਨ ਤੇਲੰਗਾਨਾ ਤੋਂ ਵਿਆਹ ‘ਚ ਸ਼ਾਮਲ ਹੋਣ ਲਈ ਆਇਆ ਸੀ। ਉਹ ਤੇਲਗੂ ਗੀਤ ‘ਤੇ ਡਾਂਸ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਨੌਜਵਾਨ ਜ਼ਮੀਨ ‘ਤੇ ਡਿੱਗ ਗਿਆ। ਲੋਕਾਂ ਨੇ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਉਠਿਆ। ਬਾਅਦ ‘ਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: