ਬਾਬਾ ਮੁਰਾਦ ਸ਼ਾਹ ਦੇ ਸਾਲਾਨਾ ਪ੍ਰੋਗਰਾਮ ‘ਚ ਸਟੇਜ ਤੋਂ ਮਾਤਾ ਚਿੰਤਪੁਰਨੀ ਦੇ ਪੁਜਾਰੀਆਂ ਸਬੰਧੀ ਦਿੱਤੇ ਬਿਆਨ ‘ਤੇ ਬਵਾਲ ਹੋਣ ਮਗਰੋਂ ਮਾਸਟਰ ਸਲੀਮ ਮਾਤਾ ਚਿੰਤਪੁਰਨੀ ਦਰਬਾਰ ‘ਚ ਪੁੱਜੇ। ਉਨ੍ਹਾਂ ਨੇ ਸਾਰੀਆਂ ਰਸਮਾਂ ਨਾਲ ਮੰਦਰ ਵਿੱਚ ਮੱਥਾ ਟੇਕਿਆ ਅਤੇ ਉੱਥੇ ਬੈਠ ਕੇ ਆਪਣੀ ਭੁੱਲ ਲਈ ਮੁਆਫੀ ਮੰਗੀ। ਮਾਸਟਰ ਸਲੀਮ ਨੇ ਮੰਦਿਰ ਦੇ ਪੁਜਾਰੀਆਂ ਨਾਲ ਬੈਠ ਕੇ ਉਨ੍ਹਾਂ ਵੱਲੋਂ ਥਾਣਾ ਭਰਵਾਂ (ਊਨਾ, ਹਿਮਾਚਲ ਪ੍ਰਦੇਸ਼) ਵਿੱਚ ਦਰਜ ਸ਼ਿਕਾਇਤ ਨੂੰ ਰੱਦ ਕਰਵਾਉਣ ਅਤੇ ਵਿਵਾਦ ਨੂੰ ਖ਼ਤਮ ਕਰਨ ਲਈ ਉਨ੍ਹਾਂ ਤੋਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ।
ਦੱਸ ਦੇਈਏ ਕਿ ਮਾਸਟਰ ਸਲੀਮ ਨੇ ਬਾਬਾ ਮੁਰਾਦ ਸ਼ਾਹ ਦੇ ਸਾਲਾਨਾ ਪ੍ਰੋਗਰਾਮ ‘ਚ ਕਿਹਾ ਸੀ ਕਿ ਉਹ ਮਾਤਾ ਚਿੰਤਪੁਰਨੀ ਦੇ ਦਰਬਾਰ ‘ਚ ਮੱਥਾ ਟੇਕਣ ਗਏ ਸਨ ਤਾਂ ਉੱਥੇ ਦੇ ਪੁਜਾਰੀਆਂ ਨੇ ਪੁੱਛਿਆ ਸੀ ਕਿ ਤੁਹਾਡੇ ਪਿਓ ਦਾ ਕੀ ਹਾਲ ਹੈ, ਕਿ ਬਾਬਾ ਮੁਰਾਦ ਸ਼ਾਹ ਸਰਕਾਰ, ਬਾਬਾ ਗੁਲਾਮ ਸ਼ਾਹ ਸਰਕਾਰ ਦਾ ਕੀ ਹਾਲ ਹੈ। ਇਸ ਬਿਆਨ ਮਗਰੋਂ ਲੋਕਾਂ ਵਿੱਚ ਭਾਰੀ ਵਿਰੋਧ ਵੇਖਣ ਨੂੰ ਮਿਲਿਆ ਸੀ।
ਗਾਇਕ ਮਾਸਟਰ ਸਲੀਮ ਹੱਥ ਵਿੱਚ ਮਾਂ ਦੀ ਚੁੰਨੀ ਦਾ ਪ੍ਰਸ਼ਾਦ ਲੈ ਕੇ ਮਾਤਾ ਚਿੰਤਪੁਰਨੀ ਦੇ ਦਰਬਾਰ ਵਿੱਚ ਪੁੱਜੇ। ਮੰਦਰ ‘ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਸ਼੍ਰੀ ਗਣੇਸ਼ ਜੀ ਅਤੇ ਹਨੂੰਮਾਨ ਜੀ ਦੀਆਂ ਮੂਰਤੀਆਂ ‘ਤੇ ਹਾਰ ਚੜ੍ਹਾਏ। ਇਸ ਤੋਂ ਬਾਅਦ ਲਾਈਨ ‘ਚ ਖੜ੍ਹੇ ਹੋ ਕੇ ਦਰਬਾਰ ਵਿੱਚ ਪਹੁੰਚੇ। ਮਾਤਾ ਦੇ ਦਰਬਾਰ ਵਿੱਚ ਬੈਠ ਕੇ ਉਨ੍ਹਾਂ ਕਿਹਾ ਕਿ ਮਾਤਾ ਜੀ ਜੇ ਮੇਰੇ ਤੋਂ ਕੋਈ ਗਲਤੀ ਜਾਂ ਭੁੱਲ ਹੋ ਗਈ ਹੋਵੇ ਤਾਂ ਮੈਨੂੰ ਮਾਫ ਕਰਨਾ। ਮਾਂ ਹਰ ਕਿਸੇ ਦੀਆਂ ਗਲਤੀਆਂ ਮਾਫ ਕਰ ਦਿੰਦੀ ਹੈ।
ਇਸ ਤੋਂ ਬਾਅਦ ਫੇਰੀ ਲੈ ਕੇ ਮੰਦਿਰ ਦੇ ਦੂਜੇ ਗੇਟ ‘ਤੇ ਬੈਠੇ ਮਾਸਟਰ ਸਲੀਮ ਨੇ ਕਿਹਾ ਕਿ ਮੇਰਾ ਜੀਵਨ ਚਿੰਤਪੁਰਨੀ ਮਾਤਾ ਦੀ ਬਦੌਲਤ ਹੀ ਹੈ ਅਤੇ ਇਸ ਤੋਂ ਵੱਡਾ ਕੋਈ ਨਹੀਂ ਹੈ। 20-25 ਸਾਲ ਪਹਿਲਾਂ ਜਦੋਂ ਮੈਂ ਭੇਂਟਾਂ ਗਾਉਣਾ ਸ਼ੁਰੂ ਕੀਤਾ ਸੀ ਉਦੋਂ ਹੀ ਕਹਿ ਦਿੱਤਾ ਸੀ ਕਿ ‘ਭੋਲੇ ਬਾਦਸ਼ਾਹ, ਸਭ ਤੋਂ ਵੱਡੀ ਏ ਮੇਰੀ ਮਾਂ’। ਉਨ੍ਹਾਂ ਮਾਤਾ ਦਰਬਾਰ ‘ਚ ਕਿਹਾ ਕਿ ਜੇਕਰ ਉਨ੍ਹਾਂ ਦੇ ਮੂੰਹੋਂ ਕੋਈ ਗਲਤ ਸ਼ਬਦ ਨਿਕਲਿਆ ਹੋਵੇ ਤਾਂ ਮੈਂ ਉਸ ਲਈ ਮੁਆਫੀ ਮੰਗਦਾ ਹਾਂ।
ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ CM ਮਾਨ ਦਾ ਵੱਡਾ ਐਲਾਨ- ‘ਜਲਦ ਸ਼ੁਰੂ ਹੋਵੇਗਾ ਹਲਵਾਰਾ ਹਵਾਈ ਅੱਡਾ ਵੀ’
ਇਸ ਮਗਰੋਂ ਪੁਜਾਰੀਆਂ ਨੇ ਦੱਸਿਆ ਕਿ ਮਾਸਟਰ ਸਲੀਮ ਮੰਦਰ ਵਿੱਚ ਆਪਣੀ ਗਲਤੀ ਦੀ ਮੁਆਫੀ ਮੰਗਣ ਆਏ ਸਨ। ਸਾਰੇ ਪੁਜਾਰੀਆਂ ਨੇ ਮੀਟਿੰਗ ਕੀਤੀ ਜਿਸ ਵਿੱਚ ਮੰਦਰ ਦੇ ਅਧਿਕਾਰੀ ਵੀ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਮਾਸਟਰ ਸਲੀਮ ਨੇ ਜਾਣੇ-ਅਣਜਾਣੇ ਵਿੱਚ ਕਹੀ ਗੱਲ ਲਈ ਮੁਆਫੀ ਮੰਗੀ ਹੈ। ਉਨ੍ਹਾਂ ਨੇ ਮਾਂ ਦੀ ਅਦਾਲਤ ਵਿੱਚ ਜਾ ਕੇ ਮੁਆਫੀ ਮੰਗ ਲਈ ਹੈ। ਮਾਂ ਨੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ, ਉਹ ਸਭ ਦੀ ਭੁੱਲ ਮਾਫ਼ ਕਰ ਦਿੰਦੀ ਹੈ। ਜਦੋਂ ਮਾਂ ਨੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਤਾਂ ਬਾਕੀਆਂ ਲਈ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।
ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…